ਮੋਗਾ, 31 ਮਾਰਚ (ਗੁਰਤੇਜ ਸਿੰਘ ਬੱਬੀ)-ਐਕਸ਼ਨ ਪਲਾਨ ਸਿਸਟਮ ਨੂੰ ਲੈ ਕੇ ਸਮੂਹ ਬਾਰ ਐਸੋਸੀਏਸ਼ਨਾਂ ਦੇ ਪ੍ਰਧਾਨਾਂ ਦੀ ਹੋਈ ਮੀਟਿੰਗ 'ਚ ਬਾਰ ਐਸੋਸੀਏਸ਼ਨ ਮੋਗਾ ਦੇ ਪ੍ਰਧਾਨ ਐਡਵੋਕੇਟ ਸੁਖਵਿੰਦਰ ਸਿੰਘ ਸਿੱਧੂ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਜਿੱਥੇ ਪੰਜਾਬ ਪੱਧਰੀ ਮੀਟਿੰਗ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਜਸਟਿਸ ਛੇਲ ਨਾਗੂ ਨਾਲ ਹੋਈ ਜਿਸ ਦੌਰਾਨ ਐਕਸ਼ਨ ਪਲਾਨ ਸਿਸਟਮ ਕਾਰਨ ਵਕੀਲਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੰੂ ਕਰਵਾਇਆ ਗਿਆ ਤੇ ਇਸ ਸਿਸਟਮ ਨਾਲ ਕਈ ਵਾਰ ਇਨਸਾਫ ਲੈਣ ਆਏ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਤੇ ਮਾਣਯੋਗ ਜਸਟਿਸ ਛੇਲ ਨਾਗੂ ਵਲੋਂ ਪੂਰੀ ਗੱਲਬਾਤ ਸੁਣਨ ਤੋਂ ਬਾਅਦ ਇਹ ਵਿਚਾਰ ਪ੍ਰਗਟਾਇਆ ਕਿ ਇਸ ਸਿਸਟਮ ਵਿਚ ਵਾਕਿਆ ਹੀ ਸੁਧਾਰ ਦੀ ਲੋੜ ਹੈ ਤੇ ਇਸ ਵਿਚ ਬਦਲਾਅ ਲਿਆਂਦਾ ਜਾਵੇਗਾ ਤਾਂ ਕਿ ਇਨਸਾਫ ਲੈਣ ਵਾਲੇ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ | ਉਨ੍ਹਾਂ ਕਿਹਾ ਕਿ ਆਉਣ ਵਾਲੇ 15 ਦਿਨਾਂ ਤੱਕ ਇਸ ਵਿਚ ਸੁਧਾਰ ਕਰ ਦਿੱਤੇ ਜਾਣਗੇ ਤੇ ਸਮੁੱਚੇ ਬਾਰ ਪ੍ਰਧਾਨਾਂ ਨੇ ਜਸਟਿਸ ਛੇਲ ਨਾਗੂ ਦੇ ਫ਼ੈਸਲੇ ਦਾ ਸਵਾਗਤ ਕੀਤਾ | ਇਸ ਮੌਕੇ ਬਾਰ ਐਸੋਸੀਏਸ਼ਨ ਮੋਗਾ ਦੇ ਅਹੁਦੇਦਾਰ ਸੈਕਟਰੀ ਰਾਜੀਵ ਮਿੱਤਲ, ਮੀਤ ਪ੍ਰਧਾਨ ਪਰਮਿੰਦਰ ਸਿੰਘ ਸੰਧੂ, ਫਾਈਨਾਂਸ ਸਕੱਤਰ ਅੰਕਿਤ ਗੁਪਤਾ, ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਚਾਹਲ, ਲਾਇਬ੍ਰੇਰੀ ਇੰਚਾਰਜ ਵਰਦਾਨ ਗਰਗ, ਕੇਵਲ ਕਿ੍ਸ਼ਨ ਗੁਪਤਾ, ਹਰਜੀਤ ਸਿੰਘ ਨਿਧਾਂ ਵਾਲਾ ਆਦਿ ਹਾਜ਼ਰ ਸਨ |