ਬਾਘਾ ਪੁਰਾਣਾ, 26 ਮਾਰਚ (ਟਿੰਕੂ ਕਾਠਪਾਲ, ਗੁਰਮੀਤ ਸਿੰਘ ਮਾਣੰੂਕੇ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਤੀਰਥ ਸਿੰਘ ਮਾਹਲਾ ਨੇ ਕਿਹਾ ਕਿ 17 ਮਾਰਚ ਨੂੰ ਹੋਈ ਬਲਾਕ ਸੰਮਤੀ ਚੋਣ ਦੌਰਾਨ ਹਲਕਾ ਵਿਧਾਇਕ ਅੰਮਿ੍ਤਪਾਲ ਸਿੰਘ ਵਲੋਂ ਧੱਕੇਸ਼ਾਹੀ ਦੀਆਂ ਸਭ ਹੱਦਾਂ ਪਾਰ ਕੀਤੀਆਂ ਗਈਆਂ ਸਨ, ਜਿਸ ਕਰਕੇ ਅਕਾਲੀ ਦਲ ਨੂੰ ਮਾਣਯੋਗ ਹਾਈਕੋਰਟ ਦਾ ਦਰਵਾਜਾ ਖੜਕਾਉਣਾ ਪਿਆ | ਉਨ੍ਹਾਂ ਕਿਹਾ ਕਿ ਮਾਣਯੋਗ ਅਦਾਲਤ ਨੇ ਪੂਰੇ ਮਾਮਲੇ ਦੀ ਸੁਣਵਾਈ ਕਰਨ ਤੋਂ ਬਾਅਦ 17 ਮਾਰਚ ਦੀ ਚੋਣ ਨੂੰ ਰੱਦ ਕਰ ਦਿੱਤਾ, ਜੋ ਸਚਾਈ ਤੇ ਨਿਆਂ ਦੀ ਜਿੱਤ ਹੈ | ਜਥੇਦਾਰ ਮਾਹਲਾ ਨੇ ਦੱਸਿਆ ਕਿ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਹੁਣ 28 ਮਾਰਚ ਨੂੰ ਮੁੜ ਚੋਣ ਕਰਵਾਉਣ ਲਈ ਤਾਰੀਖ਼ ਨਿਰਧਾਰਿਤ ਕੀਤੀ ਗਈ ਹੈ | ਉਨ੍ਹਾਂ ਕਿਹਾ ਕਿ ਅਦਾਲਤ ਦੇ ਇਸ ਫ਼ੈਸਲੇ ਨਾਲ ਸੱਤਾਧਾਰੀ ਪਾਰਟੀ ਨੂੰ ਕਰਾਰਾ ਝਟਕਾ ਲੱਗਿਆ ਹੈ, ਕਿਉਂਕਿ ਉਹ ਧੱਕੇਸ਼ਾਹੀ ਰਾਹੀਂ ਆਪਣਾ ਚੇਅਰਮੈਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ | ਉਨ੍ਹਾਂ ਦਾਅਵਾ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਕੋਲ ਬਲਾਕ ਸੰਮਤੀ ਦੇ 13 ਜੇਤੂ ਮੈਂਬਰ ਹਨ, ਜਦ ਕਿ ਆਮ ਆਦਮੀ ਪਾਰਟੀ ਕੋਲ ਸਿਰਫ਼ 8 ਮੈਂਬਰ ਹਨ | ਇਸ ਲਈ ਸੰਖਿਆ ਬਲ ਦੇ ਆਧਾਰ 'ਤੇ ਅਕਾਲੀ ਦਲ ਦਾ ਹੀ ਚੇਅਰਮੈਨ ਬਣਨਾ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਹਲਕੇ ਦੇ ਮੈਂਬਰਾਂ ਨੇ ਆਪਣਾ ਸਮਰਥਨ ਸਾਫ਼ ਤੌਰ 'ਤੇ ਅਕਾਲੀ ਦਲ ਨੂੰ ਦਿੱਤਾ ਹੈ ਤੇ 28 ਮਾਰਚ ਨੂੰ ਇਹ ਗੱਲ ਫਿਰ ਸਾਬਤ ਹੋ ਜਾਵੇਗੀ | ਜਥੇਦਾਰ ਮਾਹਲਾ ਨੇ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਬੌਖਲਾਹਟ ਵਿਚ ਆ ਕੇ ਪ੍ਰਸ਼ਾਸਨਿਕ ਦਬਾਅ ਤੇ ਧੱਕੇਸ਼ਾਹੀ ਰਾਹੀਂ ਆਪਣੀ ਪਾਰਟੀ ਦਾ ਚੇਅਰਮੈਨ ਬਣਾਉਣਾ ਚਾਹੁੰਦਾ ਹੈ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਵੀ ਕਿਸਮ ਦੀ ਧੱਕੇਸ਼ਾਹੀ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗਾ ਤੇ ਲੋਕਤੰਤਰ ਦੀ ਰੱਖਿਆ ਲਈ ਹਰ ਮੋਰਚੇ 'ਤੇ ਲੜਾਈ ਜਾਰੀ ਰੱਖੇਗਾ | ਉਨ੍ਹਾਂ ਕਿਹਾ ਕਿ ਪਾਰਟੀ ਪੂਰੀ ਤਰ੍ਹਾਂ ਚੋਣ ਲਈ ਤਿਆਰ ਹੈ ਤੇ ਸਾਰੇ ਮੈਂਬਰ ਇਕਜੁੱਟ ਹਨ | ਅੰਤ 'ਚ ਉਨ੍ਹਾਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ 28 ਮਾਰਚ ਨੂੰ ਹੋਣ ਵਾਲੀ ਚੋਣ ਨੂੰ ਸੁਚੱਜੇ ਤੇ ਨਿਰਪੱਖ ਢੰਗ ਨਾਲ ਕਰਵਾਇਆ ਜਾਵੇ, ਤਾਂ ਜੋ ਲੋਕਾਂ ਦਾ ਲੋਕਤੰਤਰ 'ਤੇ ਭਰੋਸਾ ਕਾਇਮ ਰਹੇ | ਇਸ ਮੌਕੇ ਸੁਖਜੀਤ ਸਿੰਘ ਮਹਲਾ, ਬਚਿੱਤਰ ਸਿੰਘ ਕਾਲੇਕੇ, ਹਰਜੀਤ ਸਿੰਘ ਗਿੱਲ, ਸੰਜੀਵ ਕੁਮਾਰ ਬਿੱਟੂ ਰੋਡੇ, ਜਵਾਹਰ ਸਿੰਘ ਸਰਪੰਚ ਰਾਜੇਆਣਾ, ਤਰਲੋਚਨ ਸਿੰਘ ਗਿੱਲ ਕਾਲੇਕੇ, ਭੁਪਿੰਦਰ ਸਿੰਘ ਸਰਪੰਚ ਰੋਡੇ, ਬਹਾਦਰ ਸਿੰਘ ਰੋਡੇ, ਸੁਖਚਰਨ ਸਿੰਘ ਛਿੰਦਾ ਠੱਠੀ ਭਾਈ, ਇੰਦਰਜੀਤ ਸਿੰਘ