ਬਾਘਾ ਪੁਰਾਣਾ, 26 ਮਾਰਚ (ਟਿੰਕੂ ਕਾਠਪਾਲ)-ਤਿੰਨ ਦਿਨ ਦਾ ਮੁਫ਼ਤ ਗੁਰਮਤਿ ਕੋਰਸ ਕੈਂਪ ਗੁਰਦੁਆਰਾ ਸਾਹਿਬ ਬਾਬਾ ਵਿਸ਼ਵਕਰਮਾ ਜੀ ਬਾਘਾ ਪੁਰਾਣਾ ਵਿਖੇ ਬੀਬੀ ਗੁਰਮੀਤ ਕੌਰ ਵਲੋਂ ਕਰਵਾਇਆ ਗਿਆ, ਜਿਸ 'ਚ 100 ਤੋਂ ਵੱਧ ਬੱਚਿਆਂ ਨੇ ਭਾਗ ਲਿਆ ਤੇ ਇਸ ਪ੍ਰੋਗਰਾਮ 'ਚ ਬੱਚਿਆਂ ਨੂੰ ਦਸ ਗੁਰੂ ਸਾਹਿਬਾਨ, ਗੁਰੂ ਸਾਹਿਬਾਂ ਦੀ ਬਾਣੀ ਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ | ਅੰਤ ਵਿਚ ਬੱਚਿਆਂ ਦਾ ਲਿਖਤੀ ਪੇਪਰ ਲਿਆ ਗਿਆ | ਹਰ ਉਮਰ ਦੇ ਬੱਚਿਆਂ ਨੂੰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਦਿੱਤਾ ਗਿਆ ਤੇ ਹਰ ਬੱਚੇ ਨੂੰ ਉਤਸ਼ਾਹਿਤ ਕਰਨ ਲਈ ਇਨਾਮ ਵੰਡੇ ਗਏ | ਅੰਤ 'ਚ ਗੁਰੂ ਕਾ ਲੰਗਰ ਅਤੁੱਟ ਵਰਤਿਆ | ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਤੇ ਬੀਬੀਆਂ ਤੇ ਨੌਜਵਾਨਾਂ ਨੇ ਬਹੁਤ ਸਹਿਯੋਗ ਦਿੱਤਾ | ਇਸ ਮੌਕੇ ਮੋਗੇ ਤੋਂ ਸਿੱਖ ਮਿਸ਼ਨਰੀ ਕਾਲਜ ਮੋਗਾ ਸਰਕਲ ਚਰਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀ ਬਲਵਿੰਦਰ ਸਿੰਘ ਗਰੀਨ ਵਾਲਿਆਂ ਨੇ ਪੁਰਜ਼ੋਰ ਸਹਿਯੋਗ ਦਿੱਤਾ | ਇਸ ਤੋਂ ਇਲਾਵਾ ਬੀਬੀ ਮਨਜੀਤ ਕੌਰ, ਸੰਗੀਤਾ ਰਾਣੀ ਗਰਗ, ਮਨਪ੍ਰੀਤ ਕੌਰ, ਰੇਖਾ ਰਾਣੀ, ਆਸਾ ਰਾਣੀ, ਕਮਲਜੀਤ ਕੌਰ ਵਿਰਦੀ, ਮਹਿੰਦਰ ਕੌਰ, ਨਰਿੰਦਰ ਕੌਰ, ਪਰਵਿੰਦਰ ਕੌਰ, ਕੁਲਵਿੰਦਰ ਕੌਰ, ਬਲਜੀਤ ਕੌਰ, ਮੋਨੂੰ, ਪਰਮਜੀਤ ਕੌਰ ਰਨੌਤਾ, ਰਾਜ ਕਮਲ ਸਿੰਘ ਤੇ ਅਰਮਾਨਾ ਸਿੰਘ ਆਦਿ ਹਾਜ਼ਰ ਸਨ |