04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਪੀਪਲਜ਼ ਫ਼ੋਰਮ ਬਰਗਾੜੀ ਵਲੋਂ ਚਾਰ ਰੋਜ਼ਾ ਸਾਹਿਤਕ ਮੇਲੇ 'ਚ ਪਹੁੰਚਣ ਵਾਲਿਆਂ ਦਾ ਧੰਨਵਾਦ <br/>

ਅਜੀਤ ਡੈਸਕ 01-01-2026
ਬਰਗਾੜੀ, 31 ਦਸੰਬਰ (ਲਖਵਿੰਦਰ ਸ਼ਰਮਾ)-ਪੀਪਲਜ਼ ਫ਼ੋਰਮ ਬਰਗਾੜੀ ਦੇ ਪ੍ਰਧਾਨ ਖੁਸ਼ਵੰਤ ਬਰਗਾੜੀ ਤੇ ਫ਼ੋਰਮ ਦੇ ਸਮੂਹ ਮੈਂਬਰਾਂ ਵਲੋਂ ਪਿਛਲੇ ਦਿਨੀਂ ਬਠਿੰਡਾ ਵਿਖੇ ਕਰਵਾਏ ਚਾਰ ਰੋਜ਼ਾ ਸਾਹਿਤਕ ਮੇਲੇ 'ਚ ਇਸ ਇਲਾਕੇ ਤੇ ਪੂਰੇ ਪੰਜਾਬ 'ਚੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕਰਨ ਵਾਲੇ ਸਾਹਿਤਕ ਪ੍ਰੇਮੀਆਂ, ਜਾਗੂਰਕ ਲੋਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਦੀ ਬਦੌਲਤ ਹਰ ਸਾਲ ਦੀ ਤਰ੍ਹਾਂ ਇਸ ਵਰੇ੍ਹ ਦਾ ਇਹ ਸਾਹਿਤਕ ਮੇਲਾ ਵੀ ਯਾਦਗਾਰੀ ਹੋ ਨਿਬੜਿਆ | ਵੱਡੀ ਗਿਣਤੀ 'ਚ ਪਾਠਕਾਂ ਨੇ ਵੱਖ- ਵੱਖ ਪੁਸਤਕ ਸਟਾਲਾਂ ਤੋਂ ਵੱਡੀ ਗਿਣਤੀ 'ਚ ਪੁਸਤਕਾਂ ਖਰੀਦੀਆਂ ਤੇ ਚਾਰੇ ਦਿਨ ਆਏ ਬੁਲਾਰਿਆਂ ਦੇ ਵਿਚਾਰ ਸੁਣੇ | ਇਸ ਮੌਕੇ ਸਕੱਤਰ ਗੁਰਬਿੰਦਰ ਬਰਾੜ, ਖਜ਼ਾਨਚੀ ਗੁਰਪ੍ਰੀਤ ਸਿੰਘ ਸਿੱਧੂ, ਬੋਰਡ ਆਫ਼ ਡਾਇਰੈਕਟਰ ਸਟਾਲਿਨਜੀਤ ਬਰਾੜ, ਅਮਰਜੀਤ ਢਿੱਲੋਂ, ਰਾਜਪਾਲ ਸਿੰਘ, ਅਮੋਲਕ ਸਿੱਧੂ, ਰੁਪਿੰਦਰ ਵਰਮਾ, ਕੁਲਵੰਤ ਸਿੰਘ ਗਿੱਲ, ਅੰਮਿ੍ਤਪਾਲ ਵਿਰਕ, ਜਸਵਿੰਦਰ ਬਰਗਾੜੀ, ਵਿਜੇ ਬਰਗਾੜੀ, ਬਲਜੀਤ ਮੰਪੀ, ਸੰਦੀਪ ਵਾਟਸ, ਅੰਮਿ੍ਤ ਲਾਲ ਜੋਸ਼ੀ, ਜਸਵਿੰਦਰ ਗਿੱਲ ਵਿੰਨੀਪੈਗ, ਰਜਿੰਦਰਜੀਤ ਲੰਦਨ, ਮੰਗਤ ਸ਼ਰਮਾ, ਭੁਪਿੰਦਰ ਬਰਗਾੜੀ ਗੁੜ ਵਾਲੇ, ਲਖਵਿੰਦਰ ਸ਼ਰਮਾ, ਰੰਗ ਹਰਜਿੰਦਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ ਨੇ ਮੈਂਬਰਾਂ ਦਾ ਜਨਮ ਦਿਨ ਮਨਾਇਆ ਅਗਲੀ ਖ਼ਬਰ ਸ਼ੋ੍ਰਮਣੀ ਕਮੇਟੀ 328 ਸਰੂਪਾਂ ਦੀ ਗੁਮਸ਼ੁਦਗੀ ਮਾਮਲੇ 'ਚ ਸਿਆਸਤ ਦੀ ਥਾਂ ਇਨਸਾਫ਼ ਲਈ ਸਹਿਯੋਗ ਕਰੇ- ਨਿਆਮੀਵਾਲਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।