04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜ਼ਨ ਵੈਲਫ਼ੇਅਰ ਕਲੱਬ ਨੇ ਮੈਂਬਰਾਂ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 01-01-2026
ਫ਼ਰੀਦਕੋਟ, 31 ਦਸੰਬਰ (ਸਤੀਸ਼ ਬਾਗ਼ੀ)-ਜ਼ਿਲ੍ਹਾ ਰੈੱਡ ਕਰਾਸ ਸੀਨੀਅਰ ਸਿਟੀਜਨਜ਼ ਵੈਲਫੇਅਰ ਕਲੱਬ ਵਲੋਂ ਮਹੀਨਾ ਨਵੰਬਰ ਤੇ ਦਸੰਬਰ 'ਚ ਜਨਮੇਂ ਮੈਂਬਰਾਂ ਦਾ ਜਨਮ ਦਿਨ ਕਲੱਬ ਪ੍ਰਧਾਨ ਅਸ਼ੋਕ ਚਾਵਲਾ ਤੇ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕੰਗ ਦੀ ਅਗਵਾਈ ਹੇਠ ਮਨਾਇਆ ਗਿਆ | ਪ੍ਰਧਾਨ ਅਸ਼ੋਕ ਚਾਵਲਾ ਨੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਤੇ ਸਮਾਗਮ ਦੀ ਸਾਰੀ ਕਾਰਵਾਈ ਤੇ ਮੰਚ ਸੰਚਾਲਨ ਸੁਰਿੰਦਰਪਾਲ ਸ਼ਰਮਾ ਨੇ ਬਾਖੂਬੀ ਨਿਭਾਇਆ | ਸਮਾਗਮ ਨੂੰ ਸਰਬਰਿੰਦਰ ਸਿੰਘ ਬੇਦੀ, ਸੁਖਦੇਵ ਸ਼ਰਮਾ, ਮੁਖਤਿਆਰ ਸਿੰਘ ਵੰਗੜ, ਗੁਰਮੇਲ ਜੱਸਲ, ਪ੍ਰੋਫੈਸਰ ਐਨ.ਕੇ. ਗੁਪਤਾ, ਪਿ੍: ਕਿ੍ਸ਼ਨ ਲਾਲ, ਵਿਦਿਆ ਰਤਨ ਦੇਵਗਨ, ਡਾ. ਅਜੀਤ ਸਿੰਘ ਗਿੱਲ ਸਰਪ੍ਰਸਤ, ਸੁਖਦੇਵ ਸਿੰਘ ਪਿ੍ੰਸੀਪਲ, ਹਰਮੀਤ ਸਿੰਘ ਕੰਗ, ਗੁਰਾਂਦਿੱਤਾ ਸਿੰਘ ਸੰਧੂ, ਗੁਰਮੀਤ ਸਿੰਘ ਬਰਾੜ ਅਤੇ ਗੁਰਬਚਨ ਸਿੰਘ ਬਰਾੜ ਕੈਨੇਡਾ ਵਾਲਿਆਂ ਨੇ ਸੰਬੋਧਨ ਕੀਤਾ | ਇਸ ਮੌਕੇ ਗੁਰਪ੍ਰੀਤ ਸਿੰਘ ਗੋਪੀ ਨੇ ਜੈਪਾਲ ਬਰਾੜ ਦਾ ਲਿਖਿਆ ਗੀਤ ਧੀ ਦਾ ਪਿਆਰ ਗਾਇਆ | ਇਸ ਮੌਕੇ ਗੁਰਬਚਨ ਸਿੰਘ ਬਰਾੜ ਕੈਨੇਡਾ ਨੂੰ ਕਲੱਬ ਦਾ ਮੈਂਬਰ ਬਣਨ 'ਤੇ ਸਨਮਾਨਿਤ ਕੀਤੇ ਜਾਣ ਤੋਂ ਇਲਾਵਾ ਪ੍ਰਵੀਨ ਗੋਇਲ ਤੇ ਕਾਲਾ ਗੇਰਾ ਨੂੰ ਵੀ ਸਨਮਾਨਿਤ ਕਰਨ ਦੇ ਨਾਲ-ਨਾਲ ਜਨਮ ਦਿਨ 'ਤੇ ਭੁਪਿੰਦਰ ਸਿੰਘ ਬਰਾੜ ਕਿਸਾਨ ਨੇਤਾ, ਕੇ.ਪੀ.ਸਿੰਘ.ਸਰਾਂ, ਡਾ. ਸਰਿੰਦਰ ਚੌਧਰੀ, ਪ੍ਰੋਫੈਸਰ ਐਨ.ਕੇ.ਗੁਪਤਾ, ਜਸਬੀਰ ਸਿੰਘ ਭੁੱਲਰ ਏ.ਆਰ, ਕਰਨਲ ਬਲਬੀਰ ਸਿੰਘ ਸਰਾਂ, ਗੁਰਮੀਤ ਸਿੰਘ ਬਰਾੜ, ਡਾ. ਅਜੀਤ ਸਿੰਘ ਗਿੱਲ ਸੀਨੀਅਰ ਮੈਂਬਰ, ਸ਼ਾਮ ਦਾਸ ਨਾਰੰਗ, ਇੰਦਰਜੀਤ ਸਿੰਘ ਸਮਾਜ ਸੇਵੀ, ਸੁਖਦੇਵ ਸ਼ਰਮਾ, ਰਾਜੇਸ਼ ਸੁਖੀਜਾ, ਦਰਸ਼ਨ ਲਾਲ ਸੁਖੀਜਾ ਸੀਨੀਅਰ ਮੈਂਬਰ ਰੈਡ ਕਰਾਸ ਨੂੰ ਸਨਮਾਨਿਤ ਕੀਤਾ | ਇਸ ਮੌਕੇ ਵਿਨੋਦ ਸਿੰਗਲਾ ਪਿ੍ੰਸੀਪਲ, ਸਵਰਨ ਸਿੰਘ ਵੰਗੜ, ਗੁਰਮੀਤ ਸਿੰਘ ਢਿੱਲੋਂ, ਇੰਜ.ਅਜਮੇਰ ਸਿੰਘ ਐਸ.ਡੀ.ਓ (ਰਿਟਾ.), ਮਨਜੀਤਇੰਦਰ ਸਿੰਘ ਵਾਲੀਆ, ਜੈਪਾਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਮਾਂਗਟ, ਅਸ਼ੋਕ ਜੈਨ, ਟੇਕ ਚੰਦ ਸੁਪਰਡੈਂਟ (ਰਿਟਾ.), ਅਸ਼ਵਨੀ ਮੌਂਗਾ, ਹਰਪਾਲ ਸਿੰਘ, ਬਲਬੀਰ ਸਿੰਘ ਸਰਾਂ, ਦਵਿੰਦਰ ਕੁਮਾਰ ਮਹਿਤਾ, ਡਾ. ਬਲਜੀਤ ਸ਼ਰਮਾ ਗੋਲੇਵਾਲਾ, ਮਹਿੰਦਰ ਸਿੰਘ ਸੰਧੂ, ਜਗਜੀਤ ਪਾਲ, ਪ੍ਰੇਮ ਪਾਲ ਸਿੰਘ, ਜਸਬੀਰ ਸਿੰਘ, ਜਗਦੀਸ਼ ਸਿੰਘ ਬੇਦੀ, ਜਸਵੰਤ ਸਿੰਘ ਸਰਾਂ, ਬਿਕਰ ਸਿੰਘ ਸਰਾਂ, ਇੰਜ. ਜੀਤ ਸਿੰਘ, ਰਾਜਾ ਰਾਜਵਿੰਦਰ ਸਿੰਘ ਨਾਇਬ ਤਹਿਸੀਲਦਾਰ (ਰਿਟਾ), ਅਮਰਜੀਤ ਸਿੰਘ ਵਾਲੀਆ, ਗੁਰੀਸ਼ ਕੁਮਾਰ ਸੁਖੀਜਾ, ਅਸ਼ੋਕ ਵਧਵਾ, ਮਹੇਸ਼ ਕੁਮਾਰ ਤਾਇਲ, ਜਗਦੀਸ਼ ਸਿੰਘ ਗਿੱਲ, ਸੰਤ ਸਿੰਘ, ਚਮਨ ਪ੍ਰਕਾਸ਼ ਗੌੜ ਅਤੇ ਸੁਰਜੀਤ ਸਿੰਘ ਸੁਪਰਡੈਂਟ (ਰਿਟਾ.) ਵੀ ਹਾਜ਼ਰ ਸਨ | ਸਮਾਗਮ ਦੇ ਅਖੀਰ 'ਚ ਦਰਸ਼ਨ ਲਾਲ ਸੁਖੀਜਾ ਨੇ ਸਾਰੇ ਮੈਂਬਰ ਦਾ ਧੰਨਵਾਦ ਕਰਦਿਆਂ ਨਵੇਂ ਸਾਲ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਧੂਰੀ 'ਚ 5 ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਪੀਪਲਜ਼ ਫ਼ੋਰਮ ਬਰਗਾੜੀ ਵਲੋਂ ਚਾਰ ਰੋਜ਼ਾ ਸਾਹਿਤਕ ਮੇਲੇ 'ਚ ਪਹੁੰਚਣ ਵਾਲਿਆਂ ਦਾ ਧੰਨਵਾਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।