03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ

ਅਜੀਤ ਡੈਸਕ 01-01-2026
• ਨਗਰ ਕੀਰਤਨ 4 ਨੂੰ
ਕੋਟ ਈਸੇ ਖਾਂ, 31 ਦਸੰਬਰ (ਗੁਰਮੀਤ ਸਿੰਘ ਖ਼ਾਲਸਾ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਗਤਾਂ ਵਲੋਂ ਵੱਖ-ਵੱਖ ਥਾਵਾਂ 'ਤੇ ਸ਼ਰਧਾ ਪੂਰਵਕ ਸਮਾਗਮ ਜਾਰੀ ਹਨ | ਸਥਾਨਕ ਸ੍ਰੀ ਕਲਗ਼ੀਧਰ ਸਾਹਿਬ, ਮਸੀਤਾਂ ਰੋਡ ਤੋਂ ਪ੍ਰਬੰਧਕਾਂ ਵਲੋਂ ਸੇਵਾਦਾਰਾਂ ਤੇ ਸੰਗਤਾਂ ਦੇ ਸਹਿਯੋਗ ਨਾਲ ਪ੍ਰਭਾਤ ਫੇਰੀਆਂ ਜਾਰੀ ਹਨ | ਸਮਾਜ ਸੇਵੀ ਗੁਰਵੰਤ ਸਿੰਘ ਵਿਰਕ, ਸਮਾਜ ਸੇਵੀ ਡਾ. ਜਸਪਾਲ ਸਿੰਘ ਸੰਧੂ ਤੇ ਹੋਰਨਾਂ ਸੰਗਤਾਂ ਦੇ ਗ੍ਰਹਿ ਵਿਖੇ ਤੜਕਸਾਰ ਪ੍ਰਭਾਵ ਫੇਰੀਆਂ ਦਾ ਸ਼ਰਧਾ ਪੂਰਵਕ ਸਵਾਗਤ ਹੋਇਆ ਤੇ ਸੰਗਤਾਂ ਲਈ ਚਾਹ ਮਠਿਆਈ ਦੀ ਸੇਵਾ ਵੀ ਕੀਤੀ ਗਈ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ 4 ਜਨਵਰੀ ਨੂੰ ਨਗਰ ਕੀਰਤਨ ਸਜਾਇਆ ਜਾਵੇਗਾ ਤੇ 5 ਜਨਵਰੀ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੇ ਕੀਰਤਨ ਸਮਾਗਮ ਹੋਵੇਗਾ |

ਪਿਛਲੀ ਖ਼ਬਰ ਦੀਪਗੜ੍ਹ ਦੀ ਸੰਗਤ ਨੇ ਲਗਾਇਆ ਦੁੱਧ ਦਾ ਲੰਗਰ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।