02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਨਗਰ ਕੀਰਤਨ ਸਜਾਇਆ

ਅਜੀਤ ਡੈਸਕ 01-01-2026
ਠੱਠੀ ਭਾਈ, 31 ਦਸੰਬਰ (ਜਗਰੂਪ ਸਿੰਘ ਮਠਾੜੂ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਜੀਤਾ ਸਿੰਘ ਵਾਲਾ (ਚੌਧਰੀ ਵਾਲਾ) ਵਿਖੇ ਸ਼ਰਧਾ ਤੇ ਉਤਸ਼ਾਹ ਨਾਲ ਨਗਰ ਕੀਰਤਨ ਸਜਾਇਆ ਗਿਆ | ਇਹ ਨਗਰ ਕੀਰਤਨ ਗੁਰਦੁਆਰਾ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਦੀਆਂ ਮੁੱਖ ਗਲੀਆਂ ਤੇ ਵੱਖ-ਵੱਖ ਪੜ੍ਹਾਵਾਂ ਤੋਂ ਹੁੰਦਾ ਹੋਇਆ ਮੁੜ ਗੁਰਦੁਆਰਾ ਸਾਹਿਬ 'ਚ ਸਮਾਪਤ ਹੋਇਆ | ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ 'ਚ ਭਾਈ ਜਤਿੰਦਰਪਾਲ ਸਿੰਘ ਜੋਧ ਬਾਬਾ ਬਕਾਲਾ ਸਾਹਿਬ ਵਾਲਿਆਂ ਦੇ ਪ੍ਰਸਿੱਧ ਢਾਡੀ ਜਥੇ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਸ਼ਹਾਦਤਾਂ ਬਾਰੇ ਚਾਨਣਾ ਪਾਇਆ ਗਿਆ | ਪਿੰਡ ਦੀ ਸੰਗਤ ਤੇ ਨੌਜਵਾਨਾਂ ਵਲੋਂ ਵੱਖ-ਵੱਖ ਥਾਵਾਂ 'ਤੇ ਚਾਹ, ਦੁੱਧ, ਬਰੈੱਡ, ਸਮੋਸੇ, ਮਠਿਆਈ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ | ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਪਿੰਡ ਵਾਸੀਆਂ ਨੇ ਸਾਂਝੇ ਤੌਰ 'ਤੇ ਨਗਰ ਕੀਰਤਨ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਸੰਭਾਲੇ | ਗੁਰੂ ਸਾਹਿਬ ਦੀ ਪਾਲਕੀ ਦੇ ਨਾਲ ਚੱਲਦਿਆਂ ਰਾਗੀ ਭਾਈ ਬਲਦੇਵ ਸਿੰਘ ਮੋਗੇ ਵਾਲਿਆਂ ਨੇ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ | ਸੰਗਤਾਂ ਨੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਦਿਆਂ ਸਾਰਾ ਦਿਨ ਨਗਰ ਕੀਰਤਨ ਦੇ ਨਾਲ ਹਾਜ਼ਰੀਆਂ ਭਰੀਆਂ | ਨਗਰ ਕੀਰਤਨ ਨੂੰ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਜਿੱਥੇ ਪਿੰਡ ਦੀਆਂ ਸਮੂਹ ਸੰਗਤਾਂ ਨੇ ਸਹਿਯੋਗ ਦਿੱਤਾ, ਉੱਥੇ ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਿਲਬਾਗ ਸਿੰਘ ਬਰਾੜ, ਲਖਵੀਰ ਸਿੰਘ ਗ੍ਰੰਥੀ, ਸੇਵਾਦਾਰ ਪ੍ਰੀਤਮ ਸਿੰਘ, ਸੇਵਾਦਾਰ ਫ਼ੌਜੀ ਗਾਜੀ, ਗੁਰਮੇਲ ਸਿੰਘ ਸ਼ਾਹੂਕਾਰ, ਗੁਰਮੇਲ ਸਿੰਘ ਖ਼ਾਲਸਾ, ਕਮਲਪ੍ਰੀਤ ਸਿੰਘ ਸਤਿਕਾਰ ਕਮੇਟੀ, ਕਿ੍ਪਾਲ ਸਿੰਘ, ਕੁਲਦੀਪ ਸਿੰਘ ਗਿਆਨੀ, ਬਲਦੇਵ ਸਿੰਘ ਨੇ ਵੀ ਹਾਜ਼ਰੀਆਂ ਭਰਦਿਆਂ ਨਗਰ ਕੀਰਤਨ ਦੀ ਸਫ਼ਲਤਾ ਲਈ ਆਪਣਾ ਯੋਗਦਾਨ ਪਾਇਆ |
ਪਿਛਲੀ ਖ਼ਬਰ ਦਸਮੇਸ਼ ਪਿਤਾ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀਆਂ ਜਾਰੀ ਅਗਲੀ ਖ਼ਬਰ ਮੋਗਾ ਪੁਲਿਸ ਦੀ ਵਧੀਆ ਕਾਰਗੁਜ਼ਾਰੀ ਲਈ ਡੀ.ਜੀ.ਪੀ. ਪੰਜਾਬ ਨੇ ਕੀਤੀ ਸ਼ਲਾਘਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।