18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਪਿਤਾ ਦੀ ਮੌਤ ਲੁਕਾ ਕੇ ਬਿਮਾਰੀ ਦਾ ਦਿੱਤਾ ਹਵਾਲਾ, ਵਿਆਹ ਦੇ ਕਾਰਡ ਨੇ ਹਾਈ ਕੋਰਟ ’ਚ ਖੋਲ੍ਹੀ ਪੋਲ੍ਹ ਵਿਰੋਧੀ ਧਿਰ ਨੇ ਵਿਆਹ ਦਾ ਸੱਦਾ ਪੱਤਰ ਪੇਸ਼ ਕਰਕੇ ਦਾਅਵੇ ਦਾ ਕੀਤਾ ਪਰਦਾਫਾਸ਼, ਹਾਈ ਕੋਰਟ ਨੇ ਪਟੀਸ਼ਨ ਕੀਤੀ ਖਾਰਜ

ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ)-ਅਦਾਲਤਾਂ ਵਿਚ ਕਈ ਵਾਰ ਅਜਿਹੇ ਦਸਤਾਵੇਜ਼ ਸਾਹਮਣੇ ਆ ਜਾਂਦੇ ਹਨ, ਜੋ ਕਿਸੇ ਮੁਕੱਦਮੇ ਦੀ ਦਿਸ਼ਾ ਹੀ ਬਦਲ ਦਿੰਦੇ ਹਨ।

ਅਜੀਤ ਡੈਸਕ 19-11-2026
ਚੰਡੀਗੜ੍ਹ, 18 ਨਵੰਬਰ (ਪ੍ਰੋ. ਅਵਤਾਰ ਸਿੰਘ)-ਅਦਾਲਤਾਂ ਵਿਚ ਕਈ ਵਾਰ ਅਜਿਹੇ ਦਸਤਾਵੇਜ਼ ਸਾਹਮਣੇ ਆ ਜਾਂਦੇ ਹਨ, ਜੋ ਕਿਸੇ ਮੁਕੱਦਮੇ ਦੀ ਦਿਸ਼ਾ ਹੀ ਬਦਲ ਦਿੰਦੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਵੀ ਅਜਿਹਾ ਹੀ ਇਕ ਦਿਲਚਸਪ ਮਾਮਲਾ ਸਾਹਮਣੇ ਆਇਆ, ਜਿੱਥੇ ਇਕ ਮਹਿਲਾ ਨੇ ਆਪਣੇ ਪਿਤਾ ਨੂੰ ਬਿਮਾਰ ਅਤੇ ਮੰਜੇ ’ਤੇ ਪਿਆ ਦੱਸਦਿਆਂ ਅਦਾਲਤ ਤੋਂ ਰਾਹਤ ਦੀ ਮੰਗ ਕੀਤੀ ਸੀ ਪਰ ਵਿਰੋਧੀ ਧਿਰ ਵਲੋਂ ਪੇਸ਼ ਕੀਤੇ ਗਏ ਵਿਆਹ ਦੇ ਇਕ ਸੱਦਾ ਪੱਤਰ ਨੇ ਉਸ ਦੇ ਦਾਅਵੇ ਦੀ ਪੋਲ ਖੋਲ੍ਹ ਦਿੱਤੀ। ਸੱਦਾ ਪੱਤਰ ਵਿਚ ਮਹਿਲਾ ਦੇ ਪਿਤਾ ਦੇ ਨਾਂਅ ਅੱਗੇ ‘ਸਵਰਗੀ’ ਲਿਖਿਆ ਹੋਇਆ ਸੀ। ਇਸ ਤੋਂ ਖ਼ੁਲਾਸਾ ਹੋਇਆ ਕਿ ਜਿਸ ਪਿਤਾ ਦੀ ਬਿਮਾਰੀ ਦਾ ਹਵਾਲਾ ਦੇ ਕੇ ਮਹਿਲਾ ਅਦਾਲਤ ਤੋਂ ਰਾਹਤ ਮੰਗ ਰਹੀ ਸੀ, ਉਨ੍ਹਾਂ ਦੀ ਮੌਤ ਸੱਤ ਤੋਂ ਅੱਠ ਸਾਲ ਪਹਿਲਾਂ ਹੀ ਹੋ ਚੁੱਕੀ ਸੀ। ਇਸ ਤੱਥ ਦੇ ਸਾਹਮਣੇ ਆਉਣ ਤੋਂ ਬਾਅਦ ਹਾਈਕੋਰਟ ਨੇ ਮਹਿਲਾ ਦੀ ਪਟੀਸ਼ਨ ਖਾਰਜ ਕਰ ਦਿੱਤੀ। ਫਿਲੌਰ ਤੋਂ ਮੁਕੇਰੀਆਂ ਕੇਸ ਤਬਦੀਲ ਕਰਵਾਉਣ ਦੀ ਕੀਤੀ ਸੀ ਮੰਗ ਮਾਮਲਾ ਇਕ ਦੀਵਾਨੀ ਮੁਕੱਦਮੇ ਨਾਲ ਸਬੰਧਿਤ ਹੈ। ਮੁਕੇਰੀਆਂ ਵਾਸੀ ਇਕ ਮਹਿਲਾ ਦੇ ਜੀਜੇ ਨੇ ਉਸ ਤੋਂ ਹਰਜਾਨੇ ਦੀ ਵਸੂਲੀ ਲਈ ਫਿਲੌਰ ਦੀ ਵਧੀਕ ਸਿਵਲ ਜੱਜ (ਸੀਨੀਅਰ ਡਵੀਜ਼ਨ) ਦੀ ਅਦਾਲਤ ਵਿਚ ਦੀਵਾਨੀ ਮੁਕੱਦਮਾ ਦਾਇਰ ਕੀਤਾ ਸੀ। ਮਹਿਲਾ ਚਾਹੁੰਦੀ ਸੀ ਕਿ ਇਸ ਮੁਕੱਦਮੇ ਨੂੰ ਫਿਲੌਰ ਤੋਂ ਤਬਦੀਲ ਕਰਕੇ ਮੁਕੇਰੀਆਂ ਦੀ ਸਮਰੱਥ ਅਦਾਲਤ ਵਿਚ ਭੇਜ ਦਿੱਤਾ ਜਾਵੇ। ਇਸ ਮੰਗ ਨੂੰ ਲੈ ਕੇ ਉਸ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਮਹਿਲਾ ਦੀਆਂ ਦਲੀਲਾਂ ਦਾ ਵਿਰੋਧ ਕਰਦਿਆਂ ਦੂਜੀ ਧਿਰ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਪਟੀਸ਼ਨਕਰਤਾ ਨਰਸ ਵਜੋਂ ਨੌਕਰੀ ਕਰਦੀ ਹੈ ਅਤੇ ਹਰ ਮਹੀਨੇ ਕਰੀਬ 30 ਹਜ਼ਾਰ ਰੁਪਏ ਕਮਾਉਂਦੀ ਹੈ। ਇੰਨਾ ਹੀ ਨਹੀਂ, ਉਸ ਦੇ ਪਿਤਾ ਦੀ ਮੌਤ ਕੇਸ ਤਬਦੀਲ ਕਰਨ ਸਬੰਧੀ ਪਟੀਸ਼ਨ ਦਾਇਰ ਹੋਣ ਤੋਂ ਸੱਤ-ਅੱਠ ਸਾਲ ਪਹਿਲਾਂ ਹੀ ਹੋ ਚੁੱਕੀ ਸੀ।
ਪਿਛਲੀ ਖ਼ਬਰ ਰਾਖਵੇਂਕਰਨ ਦੇ ਆਧਾਰ ’ਤੇ ਤਰੱਕੀ ਹਾਸਿਲ ਮੁਲਾਜ਼ਮ ਦੀ ਸੀਨੀਆਰਤਾ ਬਾਅਦ ’ਚ ਸਿੱਧੀ ਭਰਤੀ ਰਾਹੀਂ ਆਏ ਅਧਿਕਾਰੀਆਂ ਤੋਂ ਵੱਧ-ਹ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣਗੇ ਵਿਸ਼ੇਸ਼ ਗੁਰਮਤਿ ਸਮਾਗਮ-ਸੋਹੀ ਦੇਸ਼-ਵਿਦੇਸ਼ ਤੋਂ ਪੁੱਜਣ ਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।