19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਦਸਹਿਰਾ ਸਮਾਗਮ ’ਤੇ ਵਿਸ਼ੇਸ਼ ਧਰਮ ਪ੍ਰਚਾਰ ਤੇ ਵਿੱਦਿਅਕ ਤਰੱਕੀ ਨੂੰ ਸਮਰਪਿਤ ਸੰਤ ਅਮਰ ਸਿੰਘ ਬੜੂੰਦੀ ਵਾਲੇ

ਲੋਹਟਬੱਦੀ- ਨਾਨਕਸਰ ਕਲੇਰਾਂ ਸੰਪਰਦਾਇ ਦੇ ਮਹਾਨ ਤਪੱਸਵੀ ਸੰਤ ਈਸ਼ਰ ਸਿੰਘ ਦੇ ਪਰਮ ਸੇਵਕ ਸੰਤ ਅਮਰ ਸਿੰਘ ਬੜੂੰਦੀ ਵਾਲੇ ਸਿੱਖ ਪੰਥ ਦੀ ਇਕ ਮਹਾਨ ਸ਼ਖ਼ਸੀਅਤ ਹੋਏ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਾਮ ਸਿਮਰਨ, ਮਨੁੱਖਤਾ ਦੀ ਸੇਵਾ ਤੇ ਵਿੱਦਿਆ ਦੇ ਪਸਾਰ ਨੂੰ ਸਮਰਪਿਤ ਕੀਤਾ। ਸੰਤ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਸੰਨ 1963 ’ਚ ਸੱਚਖੰਡ ਜਾਣ ਉਪਰੰਤ ਉਨ੍ਹਾਂ ਪਿੰਡ ਬੜੂੰਦੀ ਦੀ ਪੱਤੀ ਰੋਕੋਂ ਵਿਖੇ ਸੰਤ ਬੇਲਾ ਸਿੰਘ ਤੇ ਸੰਤ ਮੱਲ ਸਿੰਘ ਦੇ ਅਸਥਾਨ ਨਜ਼ਦੀਕ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਸਥਾਪਨਾ ਕੀਤੀ।

ਅਜੀਤ ਡੈਸਕ 19-11-2026
ਲੋਹਟਬੱਦੀ- ਨਾਨਕਸਰ ਕਲੇਰਾਂ ਸੰਪਰਦਾਇ ਦੇ ਮਹਾਨ ਤਪੱਸਵੀ ਸੰਤ ਈਸ਼ਰ ਸਿੰਘ ਦੇ ਪਰਮ ਸੇਵਕ ਸੰਤ ਅਮਰ ਸਿੰਘ ਬੜੂੰਦੀ ਵਾਲੇ ਸਿੱਖ ਪੰਥ ਦੀ ਇਕ ਮਹਾਨ ਸ਼ਖ਼ਸੀਅਤ ਹੋਏ ਹਨ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਨਾਮ ਸਿਮਰਨ, ਮਨੁੱਖਤਾ ਦੀ ਸੇਵਾ ਤੇ ਵਿੱਦਿਆ ਦੇ ਪਸਾਰ ਨੂੰ ਸਮਰਪਿਤ ਕੀਤਾ। ਸੰਤ ਈਸ਼ਰ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੇ ਸੰਨ 1963 ’ਚ ਸੱਚਖੰਡ ਜਾਣ ਉਪਰੰਤ ਉਨ੍ਹਾਂ ਪਿੰਡ ਬੜੂੰਦੀ ਦੀ ਪੱਤੀ ਰੋਕੋਂ ਵਿਖੇ ਸੰਤ ਬੇਲਾ ਸਿੰਘ ਤੇ ਸੰਤ ਮੱਲ ਸਿੰਘ ਦੇ ਅਸਥਾਨ ਨਜ਼ਦੀਕ ਨਾਨਕਸਰ ਠਾਠ ਈਸ਼ਰ ਦਰਬਾਰ ਦੀ ਸਥਾਪਨਾ ਕੀਤੀ। ਸਵੇਰੇ-ਸ਼ਾਮ ਦੇ ਨਿੱਤਨੇਮ, ਕਥਾ-ਕੀਰਤਨ ਕਰਨ ਸਮੇਂ ਪਿੰਡ ਅਤੇ ਇਲਾਕੇ ਦੀਆਂ ਸੰਗਤਾਂ ਦੀ ਭਰਵੀਂ ਸ਼ਮੂਲੀਅਤ ਹੋਣ ਲੱਗੀ। ਇਸ ਦੇ ਨਾਲ ਹੀ ਵਿੱਦਿਅਕ ਸੰਸਥਾਵਾਂ ਦੀ ਸਥਾਪਨਾ ਲਈ ਰੂਪ ਰੇਖਾ ਉਲੀਕਣੀ ਸ਼ੁਰੂ ਕੀਤੀ। ਆਪ ਨੇ ਦੂਰ ਦੁਰਾਡੇ ਪਿੰਡਾਂ ’ਚ ਕੀਰਤਨ ਦੀਵਾਨ ਸਜਾਉਣ ਦੇ ਨਾਲ-ਨਾਲ ਗੁਰੂ ਘਰਾਂ ਦੀਆਂ ਇਮਾਰਤਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਕਾਂ ਨੂੰ ਗੁਰ-ਮਰਿਯਾਦਾ ਦੀ ਪਾਲਣਾ ਕਰਨ ’ਤੇ ਜ਼ੋਰ ਦਿੱਤਾ। ਜਿਸ ਕਾਰਨ ਉਨ੍ਹਾਂ ਦਾ ਸਮੁੱਚੇ ਇਲਾਕੇ ’ਚ ਨਾਨਕਸਰ ਵਾਲਿਆਂ ਦੇ ‘ਸੰਤ ਅਮਰ ਸਿੰਘ ਜੀ ਬੜੂੰਦੀ ਵਾਲੇ’ ਵਜੋਂ ਸਤਿਕਾਰ ਬਣਿਆ। ਪੇਂਡੂ ਅਤੇ ਸ਼ਹਿਰੀ ਇਲਾਕੇ ਦੇ ਲੋਕਾਂ ਲਈ ਸਭ ਤੋਂ ਵੱਡੀ ਮਿਸਾਲ ਪਿੰਡ ਛਪਾਰ ਵਿਖੇ ਸਥਾਪਿਤ ਆਨੰਦ ਈਸ਼ਰ ਪਬਲਿਕ ਸਕੂਲ ਤੋਂ ਮਿਲਦੀ ਹੈ, ਜਿਸ ਦੀ ਸਥਾਪਨਾ ਨਾਲ ਯੂ.ਕੇ. ਮੈਲਬੌਰਨ, ਆਸਟ੍ਰੇਲੀਆ, ਦਿੱਲੀ, ਇੰਦੌਰ, ਪਟਨਾ ਸਾਹਿਬ ਆਦਿ ਦੇਸ਼ਾ/ਰਾਜਾਂ ’ਚ ਵਿੱਦਿਅਕ ਅਦਾਰੇ ਖੋਲ੍ਹਣ ਦਾ ਰਾਹ ਪੱਧਰਾ ਕਰਦਿਆਂ ਆਪਣੇ ਮੁਰਸ਼ਦ ਸੰਤ ਈਸ਼ਰ ਸਿੰਘ ਦੀ ਯਾਦ ਵਿਚ ਗੁਰਦੁਆਰੇ, ਸਕੂਲ ਅਤੇ ਕੋਚਿੰਗ ਕੇਂਦਰ ਬਣਾ ਕੇ ਹਰ ਵਰਗ ਦੇ ਲੋਕਾਂ ਨੂੰ ਧਰਮ ਨਾਲ ਜੋੜਨ, ਉੱਚ-ਮਿਆਰੀ ਤੇ ਆਧੁਨਿਕ ਸਿੱਖਿਆ ਦੇਣ ਦੇ ਦਰਵਾਜ਼ੇ ਖੋਲ੍ਹੇ। ਭਾਈ ਅਮਰਜੀਤ ਸਿੰਘ ਯੂ. ਕੇ., ਭਾਈ ਗੁਰਸ਼ਰਨ ਸਿੰਘ ਯੂ. ਕੇ. ਤੇ ਸੁਖਦੇਵ ਸਿੰਘ ਵਾਲੀਆ/ਬੜੂੰਦੀ ਚੇਅਰਮੈਨ ਸ੍ਰੀ ਗੁਰੂ ਹਰਕ੍ਰਿਸ਼ਨ ਵਿਦਿਅਕ ਸੰਸਥਾਵਾਂ ਫੱਲੇਵਾਲ ਖੁਰਦ, ਰਜਿੰਦਰ ਸਿੰਘ ਕਾਕਾ ਸਾਬਕਾ ਸਰਪੰਚ, ਸਿਕੰਦਰ ਸਿੰਘ ਮਾਨ ਅਨੁਸਾਰ 19 ਨਵੰਬਰ ਦਿਨ ਵੀਰਵਾਰ ਨੂੰ ਸੰਤ ਅਮਰ ਸਿੰਘ ਬੜੂੰਦੀ ਵਾਲਿਆਂ ਦਾ ਦਸਹਿਰਾ ਸਮਾਗਮ ਨਾਨਕਸਰ ਠਾਠ ਈਸ਼ਰ ਦਰਬਾਰ ਟਰੱਸਟ ਪੱਤੀ ਰੋਕੋਂ, ਪਿੰਡ ਬੜੂੰਦੀ (ਲੁਧਿਆਣਾ) ਵਿਖੇ 13 ਸ੍ਰੀ ਅਖੰਡ ਪਾਠਾਂ ਦੇ ਭੋਗਾਂ ਦੀ ਅਰਦਾਸ ਉਪਰੰਤ ਸਵੇਰੇ 10 ਤੋਂ 2 ਵਜੇ ਤੱਕ ਦਸਹਿਰਾ ਸਮਾਗਮ ਮੌਕੇ ਵੈਰਾਗਮਈ ਕਥਾ ਕੀਰਤਨ ਹੋਵੇਗਾ। – ਕੁਲਵਿੰਦਰ ਸਿੰਘ ਡਾਂਗੋਂ
ਪਿਛਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣਗੇ ਵਿਸ਼ੇਸ਼ ਗੁਰਮਤਿ ਸਮਾਗਮ-ਸੋਹੀ ਦੇਸ਼-ਵਿਦੇਸ਼ ਤੋਂ ਪੁੱਜਣ ਵਾਲ... ਅਗਲੀ ਖ਼ਬਰ ਮਾਨਸਾ ਵਿਧਾਨ ਸਭਾ ਹਲਕੇ ਤੋਂ ਹੀ ਚੋਣ ਲੜਾਂਗਾ-ਬਲਕੌਰ ਸਿੰਘ ਸਿੱਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।