ਧੀ ਦੇ ਵਿਆਹ ਲਈ ਪੈਰੋਲ ਦੇ ਮਾਮਲੇ ’ਚ ਹਾਈ ਕੋਰਟ ਦੀ ਅਹਿਮ ਟਿੱਪਣੀ, ਕੈਕਟਸ ਵਰਗੇ ਰਿਸ਼ਤੇ ਵੀ ਲੰਬੀ ਦੂਰੀ ਕਾਰਨ ਮੁਰਝਾ ਸਕਦੇ ਹਨ ਵਿਆਹ ਲਈ ਮੰਗੀ ਸੀ ਅੱਠ ਹਫ਼ਤਿਆਂ ਦੀ ਆਰਜ਼ੀ ਰਿਹਾਈ
ਚੰਡੀਗੜ੍ਹ, 18 ਨਵੰਬਰ (ਪ੍ਰੋ: ਅਵਤਾਰ ਸਿੰਘ)-ਰਿਸ਼ਤਿਆਂ ਨੂੰ ਹਰ ਰੋਜ਼ ਸਿੰਜਣਾ ਜ਼ਰੂਰੀ ਨਹੀਂ ਹੁੰਦਾ ਪਰ ਲੰਬੇ ਸਮੇਂ ਤੱਕ ਦੂਰੀ ਅਤੇ ਆਪਸੀ ਸੰਵਾਦ ਦੀ ਘਾਟ ਉਨ੍ਹਾਂ ਨੂੰ ਕਮਜ਼ੋਰ ਕਰ ਸਕਦੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੱਤਵਾਦੀ ਗਤੀਵਿਧੀਆਂ ਦੇ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇਕ ਦੋਸ਼ੀ ਬਲਵੰਤ ਸਿੰਘ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਇਹ ਅਹਿਮ ਅਤੇ ਮਨੁੱਖੀ ਪੱਖ ਨੂੰ ਉਜਾਗਰ ਕਰਦੀ ਟਿੱਪਣੀ ਕੀਤੀ ਹੈ।
ਅਜੀਤ ਡੈਸਕ
19-11-2026