06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਅਲਾਈਡ ਹੈਲਥਕੇਅਰ ਦਾਖਲੇ ਦੀ ਆਖਰੀ ਮਿਤੀ 15 ਤੱਕ ਵਧੀ ਐਫ਼.ਐਸ.ਐਫ਼.ਟੀ.ਆਈ. ਨੇ ਐਨ.ਸੀ.ਏ.ਐਚ.ਪੀ. ਦਾ ਕੀਤਾ ਧੰਨਵਾਦ

ਜਲੰਧਰ, 5 ਨਵੰਬਰ (ਅਜੀਤ ਬਿਊਰੋ)-ਫੈਡਰੇਸ਼ਨ ਆਫ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ (ਐਫ਼. ਐਸ.

ਅਜੀਤ ਡੈਸਕ 06-11-2026
ਜਲੰਧਰ, 5 ਨਵੰਬਰ (ਅਜੀਤ ਬਿਊਰੋ)-ਫੈਡਰੇਸ਼ਨ ਆਫ ਸੈਲਫ ਫਾਈਨੈਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼ (ਐਫ਼. ਐਸ. ਐਫ਼. ਟੀ. ਆਈ.) ਨੇ ਨੈਸ਼ਨਲ ਕਮਿਸ਼ਨ ਫਾਰ ਅਲਾਈਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼ (ਐਨ. ਸੀ. ਏ. ਐਚ. ਪੀ.) ਦਾ ਧੰਨਵਾਦ ਕੀਤਾ ਹੈ। ਜਿਸਨੇ ਪੂਰੇ ਭਾਰਤ ’ਚ ਅਲਾਈਡ ਹੈਲਥਕੇਅਰ ਕੋਰਸਾਂ ਲਈ ਦਾਖਲੇ ਦੀ ਆਖਰੀ ਮਿਤੀ 15 ਨਵੰਬਰ 2026 ਤੱਕ ਵਧਾ ਦਿੱਤੀ ਹੈ। ਡਾ. ਅੰਸ਼ੂ ਕਟਾਰੀਆ, ਪ੍ਰਧਾਨ, ਐਫ਼.ਐਸ.ਐਫ਼.ਟੀ.ਆਈ.; ਪ੍ਰਧਾਨ ਪੰਜਾਬ ਅਨਏਡਿਡ ਕਾਲਜ ਐਸੋਸੀਏਸ਼ਨ (ਪੀ.ਯੂ.ਸੀ.ਏ.) ਤੇ ਚੇਅਰਮੈਨ ਆਰੀਅਨਜ਼ ਗਰੁੱਪ ਆਫ ਕਾਲਜਿਜ਼ ਰਾਜਪੁਰਾ ਨੇੜੇ ਚੰਡੀਗੜ੍ਹ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ 31 ਅਕਤੂਬਰ ਦੀ ਪਹਿਲਾਂ ਦੀ ਆਖਰੀ ਮਿਤੀ ਤੋਂ ਪਹਿਲਾਂ ਦਾਖਲੇ ਪ੍ਰਾਪਤ ਕਰਨ ਵਿਚ ਅਸਮਰੱਥ ਸਨ। ਉਨ੍ਹਾਂ ਅੱਗੇ ਕਿਹਾ ਕਿ ਦਾਖਲੇ ਦੀ ਆਖਰੀ ਮਿਤੀ ਫਾਰਮੇਸੀ ਕੋਰਸ ਪਹਿਲਾਂ ਹੀ ਬੰਦ ਹੋ ਗਏ ਹਨ, ਅਲਾਈਡ ਹੈਲਥਕੇਅਰ ਪ੍ਰੋਗਰਾਮ ਸਿਹਤ ਸੰਭਾਲ ਖੇਤਰ ਵਿਚ ਕਰੀਅਰ ਦੀ ਭਾਲ ਕਰਨ ਵਾਲੇ ਵਿਦਿਆਰਥੀਆਂ ਲਈ ਇਕ ਮਹੱਤਵਪੂਰਨ ਮੌਕਾ ਬਣੇ ਹੋਏ ਹਨ। ਉਨ੍ਹਾਂ ਅੱਗੇ ਕਿਹਾ ਕਿ ਇੰਡੀਅਨ ਨਰਸਿੰਗ ਕੌਂਸਲ (ਆਈ.ਐਨ.ਸੀ.) ਨੇ ਵੀ 15 ਨਵੰਬਰ ਤੱਕ ਵਧਾ ਦਿੱਤਾ ਹੈ।
ਪਿਛਲੀ ਖ਼ਬਰ ਹਰਬਲ ਕੁੰਭ ’ਚ ਮੰਤਰੀਆਂ ਨੇ ਜਤਾਇਆ ਭਰੋਸਾ ਅਗਲੀ ਖ਼ਬਰ ਕਾਂਗਰਸ ਭਵਨ ’ਚ ਕੁੱਟਮਾਰ-ਬਰਿੰਦਰ ਸਿੰਘ ਢਿੱਲੋਂ ਖ਼ਿਲਾਫ਼ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।