ਪਿੰਡ ਰਾਈਆ ਵਿਖੇ ਕਰਜ਼ੇ ਤੋਂ ਪ੍ਰੇਸ਼ਾਨ ਨੌਜਵਾਨ ਕਿਸਾਨ ਵਲੋਂ ਖ਼ੁਦਕੁਸ਼ੀ
ਭਾਈਰੂਪਾ, 28 ਅਕਤੂਬਰ (ਵਰਿੰਦਰ ਲੱਕੀ)-ਨੇੜਲੇ ਪਿੰਡ ਰਾਈਆ ਵਿਖੇ ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧਿਤ ਨੌਜਵਾਨ ਨਵਜੋਤ ਸ਼ਰਮਾ (19) ਪੁੱਤਰ ਬੀਰਬਲ ਦਾਸ ਨੇ ਕੋਈ ਜ਼ਹਿਰੀਲਾ ਪਦਾਰਥ ਨਿਗਲਕੇ ਖੁਦਕੁਸ਼ੀ ਕਰ ਲਈ। ਇਸ ਸੰਬੰਧੀ ਸਰਪੰਚ ਰਜਿੰਦਰ ਸਿੰਘ (ਗੋਰਾ ਸਰਾਂ) ਅਤੇ ਗੁਰਪ੍ਰੀਤ ਸਿੰਘ ਗੋਕੀ ਜ਼ਿਲ੍ਹਾ ਪ੍ਰਧਾਨ ਪੰਜਾਬ ਕਿਸਾਨ ਯੂਨੀਅਨ ਬਠਿੰਡਾ ਨੇ ਦੱਸਿਆ ਕਿ ਮ੍ਰਿਤਕ ਕਿਸਾਨ ਆਰਥਿਕ ਮਜਬੂਰੀਆਂ ਕਾਰਨ ਪੜ੍ਹਾਈ ਵਿਚ ਛੱਡਕੇ ਆਪਣੇ ਪਿਤਾ ਨਾਲ ਜਿਸ ਕੋਲ ਸਿਰਫ਼ ਇਕ ਏਕੜ ਹੀ ਜ਼ਮੀਨ ਹੈ ਅਤੇ ਠੇਕੇ ਉਪਰ ਜ਼ਮੀਨ ਲੈਕੇ ਖੇਤੀ ਕਰਨ ਲੱਗ ਗਿਆ ਸੀ।
ਅਜੀਤ ਡੈਸਕ
29-10-2026