ਤਪ ਅਸਥਾਨ ਬਾਬਾ ਸ੍ਰੀ ਚੰਦ ਜੀ ਨਿਜ਼ਾਮਪੁਰ ਵਿਖੇ 3 ਦਿਨਾਂ ਜੋਡ਼ ਮੇਲਾ ਸੰਪੰਨ
ਸੁਭਾਨਪੁਰ, 27 ਅਕਤੂਬਰ (ਸਤਨਾਮ ਸਿੰਘ)-ਗੁਰਦੁਆਰਾ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਪਿੰਡ ਨਿਜ਼ਾਮਪੁਰ ਵਿਖੇ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਜਨਮ ਦਿਵਸ ਨੂੰ ਸਮਰਪਿਤ ਸਾਲਾਨਾ ਜੋਡ਼ ਮੇਲਾ ਕਰਵਾਇਆ । ਅੰਮ੍ਰਿਤ ਵੇਲੇ ਬਾਬਾ ਸ੍ਰੀ ਚੰਦ ਜੀ ਦੇ ਤੱਪ ਅਸਥਾਨ ਭੋਰਾ ਸਾਹਿਬ ਵਿਖੇ ਸੰਗਤਾਂ ਵਲੋਂ ਅਖੰਡ ਪਾਠ ਦੀਆਂ ਲਡ਼ੀਆਂ ਜੋ ਬੀਤੀ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਅਰੰਭ ਕੀਤੀਆਂ ਗਈਆਂ ਸਨ ਦੇ ਭੋਗ ਪਾਏ ਗਏ।
ਸੁਭਾਨਪੁਰ, 27 ਅਕਤੂਬਰ (ਸਤਨਾਮ ਸਿੰਘ)-ਗੁਰਦੁਆਰਾ ਤਪ ਅਸਥਾਨ ਬਾਬਾ ਸ਼੍ਰੀ ਚੰਦ ਜੀ ਪਿੰਡ ਨਿਜ਼ਾਮਪੁਰ ਵਿਖੇ ਬਾਬਾ ਸ਼੍ਰੀ ਚੰਦ ਜੀ ਦੇ 532ਵੇਂ ਜਨਮ ਦਿਵਸ ਨੂੰ ਸਮਰਪਿਤ ਸਾਲਾਨਾ ਜੋਡ਼ ਮੇਲਾ ਕਰਵਾਇਆ । ਅੰਮ੍ਰਿਤ ਵੇਲੇ ਬਾਬਾ ਸ੍ਰੀ ਚੰਦ ਜੀ ਦੇ ਤੱਪ ਅਸਥਾਨ ਭੋਰਾ ਸਾਹਿਬ ਵਿਖੇ ਸੰਗਤਾਂ ਵਲੋਂ ਅਖੰਡ ਪਾਠ ਦੀਆਂ ਲਡ਼ੀਆਂ ਜੋ ਬੀਤੀ 4 ਸਤੰਬਰ ਦਿਨ ਸ਼ੁੱਕਰਵਾਰ ਨੂੰ ਅਰੰਭ ਕੀਤੀਆਂ ਗਈਆਂ ਸਨ ਦੇ ਭੋਗ ਪਾਏ ਗਏ। ਉਪਰੰਤ ਮਹਾਨ ਗੁਰਮਤਿ ਸਮਾਗਮ ਸਜਾਇਆ ਗਿਆ। ਜਿਸ ਵਿਚ ਸੰਤ ਬਾਬਾ ਜਗਜੀਤ ਸਿੰਘ ਹਰਖੋਵਾਲ ਵਾਲਿਆਂ ਨੇ ਕਥਾ ਦੌਰਾਨ ਆਪਣੇ ਪ੍ਰਵਚਨਾਂ ਵਿਚ ਕਿਹਾ ਕਿ ਇਸ ਅਸਥਾਨ ’ਤੇ ਬਾਬਾ ਸ੍ਰੀ ਚੰਦ ਜੀ ਵਲੋਂ ਆਪਣੇ ਚਰਨ ਪਾਏ ਤੇ 21 ਦਿਨ ਨਿਰੰਕਾਰ ਨਾਲ ਜੁਡ਼ ਕੇ ਭਗਤੀ ਕੀਤੀ ਤੇ ਅੱਜ ਇਸ ਅਸਥਾਨ ’ਤੇ ਸੰਗਤਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੁੰਦੀਆਂ ਹਨ । ਸਮਾਗਮ ਵਿਚ ਸੰਤ ਬਾਬਾ ਦਇਆ ਸਿੰਘ ਸਮਸ਼ੀ ਕੁੱਲੂ ਵਾਲੇ, ਪੰਥ ਦੇ ਢਾਡੀ ਪਰਮਿੰਦਰ ਸਿੰਘ ਅਮੋਲਕ, ਗਿਆਨੀ ਕਰਨਜੀਤ ਸਿੰਘ ਗੁਰਦੁਆਰਾ ਸ੍ਰੀ ਬੇਰ ਸਾਹਿਬ, ਢਾਡੀ ਜਥਾ ਬੀਬੀ ਨਿਰਮਲ ਕੌਰ ਗਡ਼ਸ਼ੰਕਰ ਵਾਲੇ, ਭਾਈ ਪ੍ਰੇਮਜੀਤ ਸਿੰਘ ਪ੍ਰਚਾਰਕ ਐਸ.ਜੀ.ਪੀ.ਸੀ. ਭਾਈ ਮੋਹਕਮ ਸਿੰਘ ਹੈੱਡ ਗ੍ਰੰਥੀ ਸਟੇਟ ਗੁਰਦੁਆਰਾ ਕਪੂਰਥਲਾ, ਭਾਈ ਭੁਪਿੰਦਰ ਸਿੰਘ ਜਲੰਧਰ ਵਾਲਿਆਂ ਨੇ ਆਈਆਂ ਹੋਈਆਂ ਸੰਗਤਾਂ ਨੂੰ ਗੁਰਬਾਣੀ ਦੁਆਰਾ ਨਿਹਾਲ ਕੀਤਾ । ਸਮਾਗਮ ਵਿਚ ਸਰਬੱਤ ਦੇ ਭਲੇ ਲਈ ਅਰਦਾਸ ਬਾਬਾ ਕਰਨਜੀਤ ਸਿੰਘ ਬੇਦੀ ਨੇ ਕੀਤੀ । ਤਪ ਅਸਥਾਨ ਦੇ ਸੰਚਾਲਕ ਬਾਬਾ ਮਨਜੀਤ ਸਿੰਘ ਬੇਦੀ ਨੇ ਸਮਾਗਮ ਵਿਚ ਸਹਿਯੋਗ ਦੇਣ ਵਾਲੀਆਂ ਸੰਗਤਾਂ, ਸੰਤਾਂ ਮਹਾਂਪੁਰਖਾਂ, ਰਾਗੀ ਢਾਡੀ ਜਥਿਆਂ ਦਾ ਧੰਨਵਾਦ ਕੀਤਾ ਤੇ ਉਨ੍ਹਾਂ ਨੂੰ ਯਾਦਗਾਰੀ ਚਿੰਨ੍ਹ ਤੇ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ । ਸਮਾਗਮ ਦੌਰਾਨ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਆਰਯੂਵੈਦਿਕ ਅਤੇ ਹੱਡੀਆਂ ਦੀ ਜਾਂਚ ਦਾ ਮੁਫ਼ਤ ਕੈਂਪ ਲਗਾਇਆ ਗਿਆ । ਇਸ ਮੌਕੇ ਮਾਤਾ ਬਲਜਿੰਦਰ ਕੌਰ ਬੇਦੀ, ਬਾਬਾ ਕਰਨਜੀਤ ਸਿੰਘ ਬੇਦੀ, ਬਾਬਾ ਸਤਿੰਦਰਪਾਲ ਸਿੰਘ ਬੇਦੀ, ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਖੇਮਕਰਨ, ਭਾਈ ਰਾਮ ਸਿੰਘ ਬਾਦਸ਼ਾਹਪੁਰ, ਰਸ਼ਪਾਲ ਸਿੰਘ ਪ੍ਰਧਾਨ, ਕਰਨਬੀਰ ਸਿੰਘ, ਮਹਿੰਦਰ ਸਿੰਘ, ਸੂਬੇਦਾਰ ਓਂਕਾਰ ਸਿੰਘ, ਹਰਮਿੰਦਰ ਸਿੰਘ, ਭੁਪਿੰਦਰ ਸਿੰਘ, ਸ਼ਿੰਦਰਪਾਲ ਸਿੰਘ ਯੂ.ਕੇ ਬੀਬੀ ਪਰਮਜੀਤ ਕੌਰ ਯੂ.ਕੇ, ਜਗਤਾਰ ਸਿੰਘ, ਜਸਬੀਰ ਸਿੰਘ ਆਦਿ ਸੰਗਤਾਂ ਹਾਜ਼ਰ ਸਨ।