ਗਿੱਦੜਬਾਹਾ ਵਿਖੇ ਪੁੱਤਰ ਵਲੋਂ ਪਿਤਾ ਦਾ ਕਤਲ
ਗਿੱਦੜਬਾਹਾ, 26 ਅਕਤੂਬਰ (ਸ਼ਿਵਰਾਜ ਸਿੰਘ ਬਰਾੜ)-ਗਿੱਦੜਬਾਹਾ ਵਿਖੇ ਬੀਤੀ ਰਾਤ ਕਲਯੁਗੀ ਪੁੱਤਰ ਵਲੋਂ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ ਗਿਆ। ਇਕੱਤਰ ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਗਿੱਦੜਬਾਹਾ ਦੇ ਵਾਰਡ ਨੰਬਰ 17 ਵਿਖੇ ਬਖ਼ਸ਼ੀਸ਼ ਸਿੰਘ (74) ਦਾ ਉਸ ਦੇ ਪੁੱਤਰ ਗੁਰਚਰਨ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।
ਅਜੀਤ ਡੈਸਕ
27-10-2026