27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੀ.ਬੀ.ਆਈ. ਦੀ ਟੀਮ ਮਾਨਸਾ ’ਚ ਰਹੀ ਸਰਗਰਮ

ਮਾਨਸਾ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਜਾਂਚ ਦੇ ਚੱਲਦਿਆਂ ਸੀ. ਬੀ.

ਅਜੀਤ ਡੈਸਕ 27-10-2026
ਮਾਨਸਾ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਪਰਵਿੰਦਰ ਸਿੰਘ ਝੋਟਾ ਹੱਤਿਆ ਮਾਮਲੇ ’ਚ ਜਾਂਚ ਦੇ ਚੱਲਦਿਆਂ ਸੀ.ਬੀ.ਆਈ. ਦੀ ਟੀਮ ਅੱਜ ਵੀ ਮਾਨਸਾ ਸ਼ਹਿਰ ’ਚ ਸਰਗਰਮ ਰਹੀ । ਟੀਮ ਵਲੋਂ ਸਥਾਨਕ ਗਊਸ਼ਾਲਾ ਦੀ ਬੈਕ ਸਾਈਡ ’ਤੇ ਇੱਕ ਗਡਾਊਨ ਦੇ ਜਿੰਦਰੇ ਤੋੜ ਕੇ ਪੜਤਾਲ ਕੀਤੀ ਗਈ । ਜਾਣਕਾਰੀ ਅਨੁਸਾਰ ਇਹ ਗਡਾਊਨ ਕਾਤਲ ਅਸ਼ਵਨੀ ਕੁਮਾਰ ਦਾ ਹੈ । 2 ਦਿਨ ਪਹਿਲਾਂ ਟੀਮ ਵਲੋਂ ਜਿਲ੍ਹੇ ਦੇ ਪਿੰਡ ਅੱਕਾਂਵਾਲੀ ਵਿਖੇ ਅਸ਼ਵਨੀ ਦੇ 2 ਸ਼ੈਲਰਾਂ ’ਚ ਵੀ ਘੋਖ ਪੜਤਾਲ ਕੀਤੀ ਗਈ ਸੀ ਅਤੇ ਮਾਨਸਾ ਦੇ ਇੱਕ ਵੱਡੇ ਮੈਡੀਕਲ ਹਾਲ ’ਤੇ ਪਹੁੰਚ ਕੇ ਪੂਰਾ ਰਿਕਾਰਡ ਖੰਘਾਲਿਆ ਗਿਆ ਸੀ। ਟੀਮ ਵਲੋਂ ਹੋਰ ਵੀ ਕਈ ਥਾਵਾਂ ’ਤੇ ਜਾਂਚ ਕਰਨ ਦੀ ਚਰਚਾ ਹੈ । ਉੱਧਰ ਕੇਂਦਰੀ ਏਜੰਸੀ ਦੀ ਸਰਗਰਮੀ ਦੇ ਮੱਦੇਨਜ਼ਰ ਦਵਾਈ ਵਿਕੇਰਤਾਵਾਂ ’ਚ ਹੜਕੰਪ ਮੱਚਿਆ ਹੋਇਆ ਹੈ । ਟੀਮ ਦੀ ਆਮਦ ਦੇ ਮੱਦੇਨਜ਼ਰ ਅੱਜ ਮੈਡੀਕਲ ਦੁਕਾਨਾਂ ਵਾਲੇ ਇੱਧਰ-ਉੱਧਰ ਹੋ ਗਏ।
ਪਿਛਲੀ ਖ਼ਬਰ ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣਾਂ ਵਿਖੇ 38ਵਾਂ ਗੁਰਮਤਿ ਸਮਾਗਮ ਹੋਇਆ ਅਗਲੀ ਖ਼ਬਰ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਕਿਲੀਮੰਜਾਰੋ ’ਤੇ ਹੁਸ਼ਿਆਰਪੁਰ ਦੇ ਗੁਰਚਰਨ ਸਿੰਘ ਨੇ ਲਹਿਰਾਇਆ ਤਿਰੰਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।