27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਐਲਨ ਟੈਲੇਂਟੈਕਸ: 27 ਰਾਜਾਂ ਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ 3.47 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਿਲ ਹੋਏ

ਕੋਟਾ, 26 ਅਕਤੂਬਰ (ਅ. ਬ.)

ਅਜੀਤ ਡੈਸਕ 27-10-2026
ਕੋਟਾ, 26 ਅਕਤੂਬਰ (ਅ.ਬ.)-‘ਐਲਨ ਕਰੀਅਰ ਇੰਸਟੀਚਿਊਟ ਪ੍ਰਾਈਵੇਟ ਲਿਮਟਿਡ’ ਵਲੋਂ ਪ੍ਰਤਿਭਾ ਨੂੰ ਉਤਸ਼ਾਹਿਤ ਕਰਨ ਅਤੇ ਨਿਖਾਰਨ ਲਈ ‘ਐਲਨ ਟੈਲੇਂਟੈਕਸ-2027’ ਪ੍ਰੀਖਿਆ ਐਤਵਾਰ, 25 ਅਕਤੂਬਰ ਨੂੰ ਦੇਸ਼ ਦੇ 27 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕਰਵਾਈ ਗਈ। ਦੇਸ਼ ਦੀਆਂ ਪ੍ਰਮੁੱਖ ਪ੍ਰਤਿਭਾ-ਨਿਖਾਰਨ ਪ੍ਰੀਖਿਆਵਾਂ ਵਿਚੋਂ ਇਕ ਵਜੋਂ ਐਲਨ ਟੈਲੇਂਟੈਕਸ ਵਿਚ 3.47 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਹਿੱਸਾ ਲਿਆ। ਐਲਨ ਕਰੀਅਰ ਇੰਸਟੀਚਿਊਟ ਵਿਖੇ ਸਪੈਸ਼ਲ ਪ੍ਰਾਜੈਕਟਸ ਦੇ ਮੁਖੀ ਅਤੇ ਟੈਲੇਂਟੈਕਸ ਦੇ ਮੁਖੀ ਪੰਕਜ ਅਗਰਵਾਲ ਨੇ ਦੱਸਿਆ ਕਿ 5ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 4 ਵਜੇ ਤੱਕ ਆਫ਼ਲਾਈਨ ਮੋਡ ’ਚ ਕਰਵਾਈ ਗਈ। 447 ਸ਼ਹਿਰਾਂ ਅਤੇ ਕਸਬਿਆਂ ਵਿਚ ਸਥਿਤ 1,405 ਪ੍ਰੀਖਿਆ ਕੇਂਦਰਾਂ ’ਤੇ 3.25 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਆਫ਼ਲਾਈਨ ਪ੍ਰੀਖਿਆ ਦਿੱਤੀ, ਜਦੋਂ ਕਿ 22,000 ਤੋਂ ਵੱਧ ਵਿਦਿਆਰਥੀਆਂ ਨੇ ਆਨਲਾਈਨ ਮੋਡ ਰਾਹੀਂ ਹਿੱਸਾ ਲਿਆ। ਅਗਰਵਾਲ ਨੇ ਦੱਸਿਆ ਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 24 ਲੱਖ ਤੋਂ ਵੱਧ ਵਿਦਿਆਰਥੀ ਐਲਨ ਟੈਲੇਂਟੈਕਸ ’ਚ ਸ਼ਾਮਿਲ ਹੋ ਚੁੱਕੇ ਹਨ। ਪ੍ਰੀਖਿਆ ਤੋਂ ਬਾਅਦ ਵਿਦਿਆਰਥੀਆਂ ਨੂੰ ਰਾਸ਼ਟਰੀ ਅਤੇ ਰਾਜ ਪੱਧਰੀ ਰੈਂਕਾਂ ਦੇ ਨਾਲ ਹੀ ਕੁੱਲ 2.50 ਕਰੋੜ ਰੁਪਏ ਦੇ ਨਕਦ ਇਨਾਮ ਅਤੇ 2027-28 ਅਕਾਦਮਿਕ ਸੈਸ਼ਨ ਲਈ ‘ਐਲਨ’ ਕੋਰਸਾਂ ਵਿਚ ਦਾਖਲੇ ਵਾਸਤੇ 90 ਫੀਸਦੀ ਤੱਕ ਦੀ ਸਕਾਲਰਸ਼ਿਪ (ਵਜ਼ੀਫ਼ਾ) ਦਿੱਤੀ ਜਾਵੇਗੀ। ਪ੍ਰੀਖਿਆ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਚੋਟੀ ਦੇ ਰੈਂਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਲਈ ਸਨਮਾਨ ਸਮਾਰੋਹ ਕਰਵਾਇਆ ਜਾਵੇਗਾ। ‘ਟੈਲੇਂਟੈਕਸ-2027’ ਦੇ ਨਤੀਜੇ ਨਵੰਬਰ ਦੇ ਦੂਜੇ ਹਫ਼ਤੇ ਵਿਚ ਐਲਾਨੇ ਜਾਣ ਦੀ ਉਮੀਦ ਹੈ। ਇਸ ਪਹਿਲਕਦਮੀ ਰਾਹੀਂ ਵਿਦਿਆਰਥੀ 20 ਦਸੰਬਰ ਤੱਕ ‘ਅਰਲੀ ਬਰਡ’ ਸਕੀਮ ਤਹਿਤ ਦਾਖਲਾ ਲੈ ਕੇ ਦੋਹਰਾ ਲਾਭ ਪ੍ਰਾਪਤ ਕਰ ਸਕਦੇ ਹਨ। ਟੈਲੇਂਟੈਕਸ ਸਕਾਲਰਸ਼ਿਪ ਦੇ ਨਾਲ ਮੌਜੂਦਾ ਸਾਲ ਦੀ ਫੀਸ ’ਤੇ ‘ਅਰਲੀ ਫ਼ੀ’ ਲਾਭ ਦਾ ਫਾਇਦਾ ਲੈ ਕੇ ਐਲਨ ’ਚ ਦਾਖ਼ਲੇ ਦਾ ਮੌਕਾ ਮਿਲੇਗਾ।
ਪਿਛਲੀ ਖ਼ਬਰ ਝੋਟਾ ਹੱਤਿਆ ਮਾਮਲਾ- ਮੁੱਖ ਮੁਲਜ਼ਮ ਦੀ ਪਤਨੀ ਨੂੰ ਅੱਜ ਅਦਾਲਤ ’ਚ ਕੀਤਾ ਜਾਵੇਗਾ ਪੇਸ਼ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਲਈ ‘ਹਰ ਘਰ ਗੁਰਮਤਿ’ ਸਮਾਗਮ ਸੰਬੰਧੀ ਸ੍ਰੀ ਹਜ਼ੂਰ ਸਾਹਿਬ ਵਿਖੇ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।