27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਫ਼ਰੀਦਕੋਟ ਦੀਆਂ ਚਾਰ ਮਹਿਲਾਵਾਂ ਬੁਣਕਰਾਂ ਦੀ ਸ਼ਲਾਘਾ ‘ਮਨ ਕੀ ਬਾਤ’ ’ਚ ਇਨ੍ਹਾਂ ਮਹਿਲਾਵਾਂ ਨਾਲ ਕੀਤੀ ਗੱਲਬਾਤ ਜਸਵੰਤ ਸਿੰਘ ਪੁਰਬਾ

ਫ਼ਰੀਦਕੋਟ, 26 ਅਕਤੂਬਰ-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਕਸਬੇ ਵਿਚ ਜੈਵਿਕ ਖੇਤੀ ਤੇ ਰਵਾਇਤੀ ਬੁਣਾਈ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਨਵ-ਤ੍ਰਿੰਜਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਸੰਸਥਾ ਖੇਤੀ ਵਿਰਾਸਤ ਮਿਸ਼ਨ ਦੀ ਪਹਿਲ ਹੈ, ਜੋ ਦੇਸੀ ਜੈਵਿਕ ਕਪਾਹ ਦੀ ਖੇਤੀ, ਰਵਾਇਤੀ ਕਤਾਈ ਤੇ ਹੱਥਕਰਘੇ ਦੀ ਕਲਾ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਪੇਂਡੂ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ ।

ਓਮੇਂਦਰ ਦੱਤ ਜਾਣਕਾਰੀ ਦਿੰਦੇ ਹੋਏ। 27-10-2026

ਫ਼ਰੀਦਕੋਟ, 26 ਅਕਤੂਬਰ-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਹੀਨਾਵਾਰ ਰੇਡੀਓ ਪ੍ਰੋਗਰਾਮ ‘ਮਨ ਕੀ ਬਾਤ’ ਦੌਰਾਨ ਜ਼ਿਲ੍ਹਾ ਫ਼ਰੀਦਕੋਟ ਦੇ ਜੈਤੋ ਕਸਬੇ ਵਿਚ ਜੈਵਿਕ ਖੇਤੀ ਤੇ ਰਵਾਇਤੀ ਬੁਣਾਈ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਨਵ-ਤ੍ਰਿੰਜਣ ਦੇ ਯਤਨਾਂ ਦੀ ਸ਼ਲਾਘਾ ਕੀਤੀ। ਇਹ ਸੰਸਥਾ ਖੇਤੀ ਵਿਰਾਸਤ ਮਿਸ਼ਨ ਦੀ ਪਹਿਲ ਹੈ, ਜੋ ਦੇਸੀ ਜੈਵਿਕ ਕਪਾਹ ਦੀ ਖੇਤੀ, ਰਵਾਇਤੀ ਕਤਾਈ ਤੇ ਹੱਥਕਰਘੇ ਦੀ ਕਲਾ ਨੂੰ ਮੁੜ ਸੁਰਜੀਤ ਕਰਨ ਦੇ ਨਾਲ-ਨਾਲ ਪੇਂਡੂ ਔਰਤਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰ ਰਹੀ ਹੈ । ਲਗਪਗ ਅੱਠ ਸਾਲ ਪਹਿਲਾਂ ਸ਼ੁਰੂ ਹੋਈ ਇਸ ਪਹਿਲ ਨਾਲ ਜੁੜੀਆਂ ਚਾਰ ਮਹਿਲਾ ਬੁਣਕਰਾਂ ਰਾਮਦੀਨ ਕੌਰ, ਰੇਖਾ ਰਾਣੀ, ਸਨੇਹਾ ਦੇਵੀ ਤੇ ਰਜਨੀ ਕੌਰ ਦਾ ਪ੍ਰਧਾਨ ਮੰਤਰੀ ਨੇ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ । ਇਨ੍ਹਾਂ ਔਰਤਾਂ ਨੇ ਦੱਸਿਆ ਕਿ ਪਹਿਲਾਂ ਉਹ ਘੱਟ ਮਿਹਨਤਾਨੇ ਵਾਲੇ ਖੇਤੀਬਾੜੀ ਤੇ ਘਰੇਲੂ ਕੰਮਾਂ ’ਤੇ ਨਿਰਭਰ ਸਨ, ਪਰ ਹੁਣ ਬੁਣਾਈ ਦੇ ਹੁਨਰ ਰਾਹੀਂ ਉਨ੍ਹਾਂ ਦੇ ਜੀਵਨ ਵਿਚ ਆਰਥਿਕ ਤਬਦੀਲੀ ਆਈ ਹੈ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵਲੋਂ ਰਾਸ਼ਟਰੀ ਪੱਧਰ ’ਤੇ ਉਨ੍ਹਾਂ ਦੇ ਨਾਂਅ ਲਏ ਜਾਣਾ ਉਨ੍ਹਾਂ ਲਈ ਮਾਣ ਵਾਲਾ ਪਲ ਹੈ। ਖੇਤੀ ਵਿਰਾਸਤ ਮਿਸ਼ਨ ਦੇ ਸੰਚਾਲਕ ਓਮੇਂਦਰ ਦੱਤ ਨੇ ਕਿਹਾ ਕਿ ਇਹ ਉਪਰਾਲਾ ਪੰਜਾਬ ਦੀ ਅਮੀਰ ਕਤਾਈ ਤੇ ਬੁਣਾਈ ਦੀ ਵਿਰਾਸਤ ਨੂੰ ਮੁੜ ਜਿਉਂਦਾ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਉਨ੍ਹਾਂ ਅਨੁਸਾਰ, ਕੁਦਰਤੀ ਖੇਤੀ ਰਾਹੀਂ ਉਗਾਈ ਗਈ ਦੇਸੀ ਕਪਾਹ ਨੂੰ ਚਰਖੇ ’ਤੇ ਕੱਤ ਕੇ ਅਤੇ ਖੱਡੀ ’ਤੇ ਬੁਣ ਕੇ ਕੱਪੜਾ ਤਿਆਰ ਕੀਤਾ ਜਾਂਦਾ ਹੈ । ਇਸ ਨਾਲ ਪੇਂਡੂ ਕਾਰੀਗਰੀ ਨੂੰ ਹੁਲਾਰਾ ਮਿਲਣ ਦੇ ਨਾਲ ਵਾਤਾਵਰਨ ਦੀ ਸੰਭਾਲ ਅਤੇ ਔਰਤਾਂ ਦੀ ਆਤਮ-ਨਿਰਭਰਤਾ ਨੂੰ ਵੀ ਉਤਸ਼ਾਹ ਮਿਲਦਾ ਹੈ । ਦੱਤ ਨੇ ਦੱਸਿਆ ਕਿ ਬਿਨਾਂ ਕਿਸੇ ਵੱਡੇ ਪ੍ਰਚਾਰ ਦੇ ਕੁਝ ਹੱਥਕਰਘਿਆਂ ਨਾਲ ਸ਼ੁਰੂ ਹੋਏ ਇਸ ਕੰਮ ਨੂੰ ਹੁਣ ਪ੍ਰਧਾਨ ਮੰਤਰੀ ਦੇ ਜ਼ਿਕਰ ਨਾਲ ਨਵੀਂ ਪਛਾਣ ਮਿਲੀ ਹੈ । ਉਨ੍ਹਾਂ ਕਿਹਾ ਕਿ ਸੰਸਥਾ ਦਾ ਉਦੇਸ਼ ਕਿਸਾਨਾਂ, ਕਤਾਈ ਕਰਨ ਵਾਲਿਆਂ, ਬੁਣਕਰਾਂ ਤੇ ਵਾਤਾਵਰਨ ਪ੍ਰਤੀ ਜਾਗਰੂਕ ਖਪਤਕਾਰਾਂ ਨੂੰ ਇਕ ਸਮੁੱਚੀ ਸਪਲਾਈ ਲੜੀ ਨਾਲ ਜੋੜਨਾ ਹੈ । ਜ਼ਿਕਰਯੋਗ ਹੈ ਕਿ 7 ਅਗਸਤ 2026 ਨੂੰ ਰਾਸ਼ਟਰੀ ਹੈਂਡਲੂਮ ਦਿਵਸ ਮੌਕੇ ਨਵ-ਤ੍ਰਿੰਜਣ ਦੇ ਇਕ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਦੇਸੀ ਜੈਵਿਕ ਕਪਾਹ ਤੋਂ ਤਿਆਰ ਕੀਤਾ ਹੱਥਕਰਘੇ ਦਾ ਰਾਸ਼ਟਰੀ ਝੰਡਾ ਭੇਟ ਕੀਤਾ ਸੀ। ਸੰਸਥਾ ਹੁਣ ਆਪਣੇ ਨੈੱਟਵਰਕ ਦਾ ਵਿਸਥਾਰ ਕਰਨ, ਹੋਰ ਹੱਥਕਰਘੇ ਲਗਾਉਣ ਤੇ ਵੱਧ ਤੋਂ ਵੱਧ ਔਰਤਾਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾ ਰਹੀ ਹੈ। ਖੇਤੀ ਵਿਰਾਸਤ ਮਿਸ਼ਨ ਪਿਛਲੇ ਦੋ ਦਹਾਕਿਆਂ ਤੋਂ ਪੰਜਾਬ ਵਿਚ ਕੁਦਰਤੀ ਖੇਤੀ, ਵਾਤਾਵਰਨ ਦੀ ਸੰਭਾਲ ਤੇ ਜਨਤਕ ਸਿਹਤ ਲਈ ਕੰਮ ਕਰ ਰਿਹਾ ਹੈ।

ਪਿਛਲੀ ਖ਼ਬਰ ਰਾਜਬੀਰ ਸਿੰਘ ਘੁੰਮਣ ਤੋਂ ਸੀ.ਬੀ.ਆਈ. ਨੇ ਕਰੀਬ 5 ਘੰਟੇ ਕੀਤੀ ਪੁੱਛਗਿੱਛ ਅਗਲੀ ਖ਼ਬਰ ਹੁਕਮਨਾਮਿਆਂ ਤੋਂ ਮੁਨਕਰ ਹੋਣ ਵਾਲੇ ਪਹਿਲਾਂ ਪੰਥ ਤੋਂ ਮੁਆਫ਼ੀ ਮੰਗਣ-ਗਿਆਨੀ ਹਰਪ੍ਰੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।