27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਝੋਟਾ ਹੱਤਿਆ ਮਾਮਲਾ- ਪੋਸਟਮਾਰਟਮ ਕਰਵਾਉਣ ਸੰਬੰਧੀ ਅੜਿੱਕਾ ਬਰਕਰਾਰ, ਧਰਨਾ 14ਵੇਂ ਦਿਨ ’ਚ ਦਾਖ਼ਲ

ਮਾਨਸਾ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਅੜਿੱਕਾ ਬਰਕਰਾਰ ਹੈ। ਐਕਸ਼ਨ ਕਮੇਟੀ ਆਪਣੀਆਂ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਇਸ ਸੰਬੰਧੀ ਫ਼ੈਸਲਾ ਲਵੇਗੀ।

ਅਜੀਤ ਡੈਸਕ 27-10-2026
ਮਾਨਸਾ, 26 ਅਕਤੂਬਰ (ਬਲਵਿੰਦਰ ਸਿੰਘ ਧਾਲੀਵਾਲ)- ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਅੜਿੱਕਾ ਬਰਕਰਾਰ ਹੈ। ਐਕਸ਼ਨ ਕਮੇਟੀ ਆਪਣੀਆਂ ਸਾਰੀਆਂ ਮੰਗਾਂ ਮੰਨੇ ਜਾਣ ਤੋਂ ਬਾਅਦ ਹੀ ਇਸ ਸੰਬੰਧੀ ਫ਼ੈਸਲਾ ਲਵੇਗੀ। ਸਥਾਨਕ ਤਿੰਨਕੋਨੀ ਨਜ਼ਦੀਕ ਧਰਨਾ 14ਵੇਂ ਦਿਨ ਵੀ ਜਾਰੀ ਰਿਹਾ ਜਦਕਿ ਸਿਵਲ ਹਸਪਤਾਲ ਦੀ ਮੋਰਚਰੀ ਨੇੜੇ ਵੀ ਨੌਜਵਾਨ ਮ੍ਰਿਤਕ ਦੇਹ ਦੀ ਪਹਿਰੇਦਾਰੀ ਕਰ ਰਹੇ ਹਨ । ਇੱਥੇ ਨਿਹੰਗ-ਸਿੰਘਾਂ ਦੀ ਟੋਲੀ ਵੀ ਹਾਜ਼ਰ ਹੈ। ਦੇਰ ਸ਼ਾਮ ਐਕਸ਼ਨ ਕਮੇਟੀ ਦੀ ਮੀਟਿੰਗ ਵਪਾਰ ਮੰਡਲ ਨਾਲ ਹੋਈ, ਜਿਸ ’ਚ ਇਹ ਸਹਿਮਤੀ ਬਣੀ ਕਿ ਸ਼ਹਿਰ ’ਚ ਪ੍ਰਵੇਸ਼ ਕਰਨ ਲਈ ਇੱਕ ਪਾਸਾ ਚਾਲੂ ਕਰ ਦਿੱਤਾ ਜਾਵੇਗਾ। ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਵਪਾਰੀਆਂ ਨੇ ਮੀਟਿੰਗ ਕਰ ਕੇ ਇਹ ਮੰਗ ਉਠਾਈ ਸੀ ਕਿ ਦੁਸਹਿਰਾ ਵੀ ਸ਼ਹਿਰ ’ਚ ਨਹੀਂ ਮਨਾਇਆ ਗਿਆ। ਹੁਣ ਦੀਵਾਲੀ ਨੇੜੇ ਹੈ ਅਤੇ ਦੁਕਾਨਦਾਰਾਂ ਵਲੋਂ ਇਸ ਤਿਉਹਾਰ ਦੇ ਮੱਦੇਨਜ਼ਰ ਪਟਾਕੇ ਤੇ ਹੋਰ ਵਸਤਾਂ ਪਹਿਲਾਂ ਹੀ ਮੰਗਵਾਂ ਰੱਖੀਆਂ ਹਨ ਪਰ ਸ਼ਹਿਰ ਦੇ ਮੁੱਖ ਰਸਤੇ ’ਤੇ ਧਰਨਾ ਲੱਗਣ ਕਰ ਕੇ ਬੱਸਾਂ ਆਦਿ ਘੱਟ ਆਉਂਦੀਆਂ ਹਨ ਤੇ ਲੋਕ ਵੀ ਖ਼ਰੀਦਦਾਰੀ ਕਰਨ ਲਈ ਨਹੀਂ ਆ ਰਹੇ । ਵਪਾਰ ਮੰਡਲ ਦੀ ਬੇਨਤੀ ’ਤੇ ਐਕਸ਼ਨ ਕਮੇਟੀ ਨੇ ਉਪਰੋਕਤ ਫ਼ੈਸਲਾ ਲੈ ਲਿਆ ਹੈ ਅਤੇ ਤੁਰੰਤ ਇੱਕ ਪਾਸਾ ਚਾਲੂ ਕਰ ਦਿੱਤਾ ਹੈ, ਜਿਸ ਕਰ ਕੇ ਬੱਸ ਅੱਡੇ ’ਚ ਮੁੱਖ ਰਸਤੇ ਰਾਹੀ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਜਾਵੇਗੀ ਤੇ ਹੋਰ ਵਾਹਨ ਵੀ ਸਿਰਸਾ-ਬਰਨਾਲਾ ਮੁੱਖ ਸੜਕ ਚਾਲੂ ਹੋਣ ਕਰ ਕੇ ਸਿੱਧਾ ਗੁਜ਼ਰ ਸਕਣਗੇ ਤੇ ਸ਼ਹਿਰ ’ਚ ਵੀ ਆਸਾਨੀ ਨਾਲ ਆ ਸਕਣਗੇ। ਅੱਜ ਧਰਨੇ ’ਚ ਉੱਘੀ ਫ਼ਿਲਮ ਅਦਾਕਾਰਾ ਪ੍ਰੀਤੀ ਸਪਰੂ, ਗਾਇਕ ਬਿੱਟੂ ਖੰਨੇ ਵਾਲਾ, ਬਾਬਾ ਬੱਗਾ ਸਿੰਘ ਨਾਨਕਸਰ ਵਾਲਿਆਂ ਆਦਿ ਨੇ ਪਹੁੰਚ ਕੇ ਝੋਟੇ ਦੇ ਪਿਤਾ ਭੀਮ ਸਿੰਘ ਤੇ ਪਰਿਵਾਰਕ ਮੈਂਬਰਾਂ ਨਾਲ ਮਿਲਣੀ ਕੀਤੀ । ਧਰਨੇ ਨੂੰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਲੱਖਾ ਸਿਧਾਣਾ, ਭਾਨਾ ਸਿੱਧੂ, ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਸ਼੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪਰਮਿੰਦਰ ਸਿੰਘ ਬਾਲਿਆਂਵਾਲੀ, ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਵਪਾਰੀ ਆਗੂ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਮਜ਼ਦੂਰ ਆਗੂ ਭਗਵੰਤ ਸਿੰਘ ਸਮਾਓਂ ਆਦਿ ਨੇ ਵੀ ਸੰਬੋਧਨ ਕੀਤਾ।
ਪਿਛਲੀ ਖ਼ਬਰ ਹੁਕਮਨਾਮਿਆਂ ਤੋਂ ਮੁਨਕਰ ਹੋਣ ਵਾਲੇ ਪਹਿਲਾਂ ਪੰਥ ਤੋਂ ਮੁਆਫ਼ੀ ਮੰਗਣ-ਗਿਆਨੀ ਹਰਪ੍ਰੀਤ ਸਿੰਘ ਅਗਲੀ ਖ਼ਬਰ ਜ਼ਿਲ੍ਹਾ ਅਦਾਲਤਾਂ ’ਚ ਨਾਜਾਇਜ਼ ਉਸਾਰੀਆਂ ਨੂੰ ਲੈ ਕੇ ਹਾਈ ਕੋਰਟ ਸਖ਼ਤ, ਛੁੱਟੀਆਂ ਦੌਰਾਨ ਵੀ ਹੋਵੇਗੀ ਨਿਗਰਾਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।