17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਾਕਿ 1953 ਤੋਂ ਬਾਅਦ ਪਹਿਲੀ ਵਾਰ ਸੰਭਾਲੇਗਾ ਆਈ.ਐੱਮ.ਐੱਫ. ਤੇ ਵਿਸ਼ਵ ਬੈਂਕ ਦੇ ਸੰਚਾਲਨ ਬੋਰਡ ਦੀ ਕਮਾਨ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਸਾਲ 2027 ਲਈ ਕੌਮਾਂਤਰੀ ਮੁਦਰਾ ਫ਼ੰਡ (ਆਈ. ਐੱਮ.

ਅਜੀਤ ਡੈਸਕ 17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਨੂੰ ਸਾਲ 2027 ਲਈ ਕੌਮਾਂਤਰੀ ਮੁਦਰਾ ਫ਼ੰਡ (ਆਈ.ਐੱਮ.ਐੱਫ.) ਅਤੇ ਵਿਸ਼ਵ ਬੈਂਕ ਗਰੁੱਪ ਦੇ ਬੋਰਡ ਆਫ਼ ਗਵਰਨਰਜ਼ (ਸੰਚਾਲਨ ਬੋਰਡ) ਦਾ ਅਗਲਾ ਮੁਖੀ ਨਾਮਜ਼ਦ ਕੀਤਾ ਗਿਆ ਹੈ। ਪਾਕਿ ਦੇ ਆਰਥਿਕ ਮਾਮਲਿਆਂ ਦੇ ਮੰਤਰਾਲੇ ਨੇ ਦੱਸਿਆ ਕਿ ਪਾਕਿਸਤਾਨ 1953 ਤੋਂ ਬਾਅਦ ਪਹਿਲੀ ਵਾਰ ਇਸ ਅਹੁਦੇ ’ਤੇ ਵਾਪਸੀ ਕਰ ਰਿਹਾ ਹੈ।ਆਰਥਿਕ ਮਾਮਲਿਆਂ ਦੇ ਮੰਤਰੀ ਅਤੇ ਵਿਸ਼ਵ ਬੈਂਕ ’ਚ ਪਾਕਿ ਦੇ ਗਵਰਨਰ ਅਹਿਦ ਖਾਨ ਚੀਮਾ ਨੂੰ ਬੈਂਕਾਕ ਵਿਖੇ ਕਰਵਾਈ ਜਾ ਰਹੀ ‘ਵਿਸ਼ਵ ਬੈਂਕ ਗਰੁੱਪ-ਆਈ. ਐੱਮ. ਐੱਫ. ਸਾਲਾਨਾ ਬੈਠਕ 2026’ ਦੇ ਪੂਰਨ ਇਜਲਾਸ ਦੌਰਾਨ ਰਸਮੀ ਤੌਰ ’ਤੇ ਅਗਲਾ ਪ੍ਰਧਾਨ ਐਲਾਨਿਆ ਗਿਆ। ਮੰਤਰਾਲੇ ਨੇ ਇਸ ਪ੍ਰਾਪਤੀ ਨੂੰ ਅਹਿਮ ਮੀਲ ਪੱਥਰ ਕਰਾਰ ਦਿੰਦਿਆਂ ਕਿਹਾ ਕਿ ਇਹ ਪ੍ਰਧਾਨਗੀ ਪਾਕਿ ਨੂੰ ਵਿਸ਼ਵ-ਵਿਆਪੀ ਆਰਥਿਕ ਅਤੇ ਵਿਕਾਸ ਸੰਬੰਧੀ ਵਿਚਾਰ-ਵਟਾਂਦਰਿਆਂ ’ਚ ਯੋਗਦਾਨ ਪਾਉਣ ਅਤੇ ਮੈਂਬਰ ਦੇਸ਼ਾਂ ਵਿਚਾਲੇ ਉਸਾਰੂ ਗੱਲਬਾਤ ਨੂੰ ਉਤਸ਼ਾਹਿਤ ਕਰਨ ਦਾ ਮੌਕਾ ਦੇਵੇਗੀ।
ਪਿਛਲੀ ਖ਼ਬਰ ਇਕੋਤਰੀ ਸਮਾਗਮ ਦੀ ਪੰਜਵੀਂ ਲੜੀ ਦੇ ਭੋਗ ਮੌਕੇ ਸੰਤਾਂ-ਮਹਾਂਪੁਰਸ਼ਾਂ ਤੇ ਸਾਬਕਾ ਉਪ ਮੁੱਖ ਮੰਤਰੀ ਰੰਧਾਵਾ ਸਮੇਤ ਅਨੇਕਾਂ ਸ਼ਖ਼... ਅਗਲੀ ਖ਼ਬਰ ਪਾਕਿ ’ਚ ਫ਼ੌਜ ਦੇ ਵਧਦੇ ਦਬਦਬੇ ਨੂੰ ਲੈ ਕੇ ਖੜ੍ਹਾ ਹੋਇਆ ਸਿਆਸੀ ਤੂਫ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।