17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਪਾਕਿ ’ਚ ਫ਼ੌਜ ਦੇ ਵਧਦੇ ਦਬਦਬੇ ਨੂੰ ਲੈ ਕੇ ਖੜ੍ਹਾ ਹੋਇਆ ਸਿਆਸੀ ਤੂਫ਼ਾਨ

ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਫ਼ੌਜ ਦੇ ਵਧਦੇ ਦਬਦਬੇ ਅਤੇ ਹਕੂਮਤ ਦੇ ਫ਼ੈਸਲਿਆਂ ਨੂੰ ਲੈ ਕੇ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਵਿਰੋਧੀ ਧਿਰ ਦੇ ਸੀਨੀਅਰ ਆਗੂ ਅਤੇ ਜਮੀਅਤ ਉਲੇਮਾ-ਏ-ਇਸਲਾਮ ਦੇ ਪ੍ਰਮੁੱਖ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਫ਼ੌਜੀ ਲੀਡਰਸ਼ਿਪ ’ਤੇ ਤਿੱਖਾ ਹਮਲਾ ਬੋਲਦਿਆਂ 1971 ਦੀ ਢਾਕਾ ਹਾਰ ਦੀ ਯਾਦ ਦਿਵਾਈ ਅਤੇ ਚਿਤਾਵਨੀ ਦਿੱਤੀ ਕਿ ਬੇਲੋੜੀ ਤਾਕਤ ਆਪਣੇ ਹੱਥਾਂ ’ਚ ਰੱਖਣਾ ਦੇਸ਼ ਲਈ ਭਾਰੀ ਪੈ ਸਕਦਾ ਹੈ।

ਸੰਬੋਧਨ ਕਰਦੇ ਹੋਏ ਮੌਲਾਨਾ ਫ਼ਜ਼ਲੁਰ ਰਹਿਮਾਨ। ਤਸਵੀਰ ਰਾਹੀਂ : ਸੁਰਿੰਦਰ ਕੋਛੜ 17-10-2026
ਅੰਮ੍ਰਿਤਸਰ, 16 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ’ਚ ਫ਼ੌਜ ਦੇ ਵਧਦੇ ਦਬਦਬੇ ਅਤੇ ਹਕੂਮਤ ਦੇ ਫ਼ੈਸਲਿਆਂ ਨੂੰ ਲੈ ਕੇ ਸਿਆਸੀ ਤੂਫ਼ਾਨ ਖੜ੍ਹਾ ਹੋ ਗਿਆ ਹੈ। ਵਿਰੋਧੀ ਧਿਰ ਦੇ ਸੀਨੀਅਰ ਆਗੂ ਅਤੇ ਜਮੀਅਤ ਉਲੇਮਾ-ਏ-ਇਸਲਾਮ ਦੇ ਪ੍ਰਮੁੱਖ ਮੌਲਾਨਾ ਫ਼ਜ਼ਲੁਰ ਰਹਿਮਾਨ ਨੇ ਫ਼ੌਜੀ ਲੀਡਰਸ਼ਿਪ ’ਤੇ ਤਿੱਖਾ ਹਮਲਾ ਬੋਲਦਿਆਂ 1971 ਦੀ ਢਾਕਾ ਹਾਰ ਦੀ ਯਾਦ ਦਿਵਾਈ ਅਤੇ ਚਿਤਾਵਨੀ ਦਿੱਤੀ ਕਿ ਬੇਲੋੜੀ ਤਾਕਤ ਆਪਣੇ ਹੱਥਾਂ ’ਚ ਰੱਖਣਾ ਦੇਸ਼ ਲਈ ਭਾਰੀ ਪੈ ਸਕਦਾ ਹੈ। ਉਨ੍ਹਾਂ ਫ਼ੌਜ ਮੁਖੀ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਦੇ ਹੱਥਾਂ ’ਚ ਲਗਾਤਾਰ ਕੇਂਦਰਿਤ ਹੋ ਰਹੀ ਤਾਕਤ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਦੇਸ਼ ਚਲਾਉਣ ਦਾ ਫ਼ੈਸਲਾ ਸਿਰਫ਼ ਤਾਕਤਵਰ ਧਿਰਾਂ ਦਾ ਨਹੀਂ ਹੋਣਾ ਚਾਹੀਦਾ, ਸਗੋਂ ਇਸ ’ਚ ਜਨਤਾ ਅਤੇ ਸਿਆਸੀ ਪਾਰਟੀਆਂ ਦੀ ਵੀ ਅਹਿਮ ਭੂਮਿਕਾ ਹੋਣੀ ਲਾਜ਼ਮੀ ਹੈ। ਸੱਤਾਧਾਰੀਆਂ ’ਤੇ ਵਰ੍ਹਦਿਆਂ ਮੌਲਾਨਾ ਨੇ ਕਿਹਾ ਕਿ ਦੇਸ਼ ਦੇ ਵਸੀਲੇ ਅਤੇ ਅਦਾਰੇ ਕਿਸੇ ਪਰਿਵਾਰ ਜਾਂ ਵਿਸ਼ੇਸ਼ ਗਰੁੱਪ ਦੀ ਨਿੱਜੀ ਸੰਪਤੀ ਨਹੀਂ, ਸਗੋਂ ਪਾਕਿ ਦੇ ਅਵਾਮ ਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਤੇ ਫ਼ੌਜ ਸਿਆਸੀ ਪਾਰਟੀਆਂ ਤੋਂ ਸਹਿਯੋਗ ਚਾਹੁੰਦੀਆਂ ਹਨ, ਤਾਂ ਉਨ੍ਹਾਂ ਨੂੰ ਲੋਕਾਂ ਦੇ ਹੱਕਾਂ ਅਤੇ ਆਵਾਜ਼ ਦਾ ਸਤਿਕਾਰ ਕਰਨਾ ਪਵੇਗਾ।
ਪਿਛਲੀ ਖ਼ਬਰ ਪਾਕਿ 1953 ਤੋਂ ਬਾਅਦ ਪਹਿਲੀ ਵਾਰ ਸੰਭਾਲੇਗਾ ਆਈ.ਐੱਮ.ਐੱਫ. ਤੇ ਵਿਸ਼ਵ ਬੈਂਕ ਦੇ ਸੰਚਾਲਨ ਬੋਰਡ ਦੀ ਕਮਾਨ ਅਗਲੀ ਖ਼ਬਰ ਖ਼ੈਬਰ ਪਖਤੂਨਖਵਾ ’ਚ ਗਵਰਨਰ ਰਾਜ ਤੇ ਐਮਰਜੈਂਸੀ ਖ਼ਿਲਾਫ਼ ਵਿਰੋਧੀ ਧਿਰ ਪਹੁੰਚੀ ਹਾਈ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।