08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਜਾਅਲੀ ਰਾਈਟਸ ਰਾਹੀਂ ਦੂਰਦਰਸ਼ਨ ’ਤੇ 11 ਪੰਜਾਬੀ ਫ਼ਿਲਮਾਂ ਚਲਾਉਣ ਦੇ ਮਾਮਲੇ ’ਚ 3 ਪ੍ਰੋਡਿਊਸਰ ਦੋਸ਼ੀ

ਐੱਸ. ਏ.

ਅਜੀਤ ਡੈਸਕ 08-10-2026
ਐੱਸ. ਏ. ਐੱਸ. ਨਗਰ, 7 ਅਕਤੂਬਰ (ਕਪਿਲ ਵਧਵਾ)- ਜਲੰਧਰ ਦੂਰਦਰਸ਼ਨ ਕੇਂਦਰ ’ਤੇ ਜਾਅਲੀ ਦਸਤਾਵੇਜ਼ਾਂ ਰਾਹੀਂ 11 ਪੰਜਾਬੀ ਫ਼ਿਲਮਾਂ ਦਾ ਟੈਲੀਕਾਸਟ ਕਰਵਾਉਣ ਦੇ ਮਾਮਲੇ ਵਿਚ ਮੁਹਾਲੀ ਦੀ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਨੇ ਤਿੰਨ ਫ਼ਿਲਮ ਪ੍ਰੋਡਿਊਸਰਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। 2017 ਵਿਚ ਦਰਜ ਐੱਫ. ਆਈ.ਆਰ. ਤੋਂ ਬਾਅਦ ਕਰੀਬ 9 ਸਾਲ ਚੱਲੇ ਮੁਕੱਦਮੇ ਦੌਰਾਨ ਪੁਸ਼ਪਿੰਦਰ ਕੌਰ, ਸਤਪਾਲ ਅਤੇ ਹਰਜੀਤ ਸਿੰਘ ਨੇ ਆਪਣਾ ਜੁਰਮ ਕਬੂਲ ਕਰ ਲਿਆ । ਅਦਾਲਤ ਨੇ ਉਮਰ, ਸਿਹਤ ਅਤੇ ਲੰਬੀ ਚੱਲੀ ਕਾਨੂੰਨੀ ਪ੍ਰਕਿਰਿਆ ਨੂੰ ਧਿਆਨ ਵਿਚ ਰੱਖਦਿਆਂ ਤਿੰਨਾਂ ਨੂੰ ਅਦਾਲਤ ਉੱਠਣ ਤੱਕ ਕੋਰਟ ਰੂਮ ਵਿਚ ਬੈਠੇ ਰਹਿਣ ਦੀ ਸਜ਼ਾ ਅਤੇ ਵੱਖ-ਵੱਖ ਜੁਰਮਾਨੇ ਕੀਤੇ ਹਨ । ਸੀ. ਬੀ. ਆਈ. ਦੇ ਪਬਲਿਕ ਪ੍ਰੋਸੀਕਿਊਟਰ ਜੈ ਹਿੰਦ ਅਨੁਸਾਰ 2012 ਤੋਂ 2016 ਦਰਮਿਆਨ ਮੁਲਜ਼ਮਾਂ ਨੇ ਕੁਝ ਸਰਕਾਰੀ ਮੁਲਾਜ਼ਮਾਂ ਨਾਲ ਮਿਲ ਕੇ ਕਥਿਤ ਸਾਜ਼ਿਸ਼ ਤਹਿਤ ਅਸਲ ਰਾਈਟਸ ਹੋਲਡਰ ਨਾ ਹੋਣ ਦੇ ਬਾਵਜੂਦ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ 11 ਪੰਜਾਬੀ ਫ਼ਿਲਮਾਂ ਦਾ ਦੂਰਦਰਸ਼ਨ ’ਤੇ ਟੈਲੀਕਾਸਟ ਕਰਵਾਇਆ ਸੀ । ਇਸ ਕਾਰਨ ਸਰਕਾਰੀ ਖ਼ਜ਼ਾਨੇ ਨੂੰ ਨੁਕਸਾਨ ਹੋਇਆ। ਅੰਬਾ ਸ੍ਰੀ ਫ਼ਿਲਮਜ਼ ਦੀ ਮਾਲਕ 69 ਸਾਲਾ ਪੁਸ਼ਪਿੰਦਰ ਕੌਰ ਨੇ ਆਪਣਾ ਜੁਰਮ ਕਬੂਲ ਕਰਦਿਆਂ ਸਰਕਾਰ ਨੂੰ 3.95 ਲੱਖ ਰੁ. ਦੇ ਨੁਕਸਾਨ ਦੀ ਗੱਲ ਮੰਨੀ । ਅਦਾਲਤ ਨੇ ਉਸ ਨੂੰ ਕੁੱਲ 4 ਲੱਖ ਰੁ. ਜੁਰਮਾਨਾ ਕੀਤਾ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਕ ਮਹੀਨੇ ਦੀ ਵਾਧੂ ਕੈਦ ਭੁਗਤਣੀ ਪਵੇਗੀ। ਏ. ਐੱਸ. ਆਰ. ਫ਼ਿਲਮਜ਼ ਦੇ ਮਾਲਕ 78 ਸਾਲਾ ਸਤਪਾਲ ਨੇ ਵੀ ਜੁਰਮ ਕਬੂਲ ਕੀਤਾ । ਅਦਾਲਤ ਨੇ ਉਨ੍ਹਾਂ ਦੀ ਉਮਰ, ਦਿਲ ਦੀ ਬਿਮਾਰੀ ਅਤੇ ਇਕੱਲੇ ਰਹਿਣ ਦੀ ਸਥਿਤੀ ਨੂੰ ਦੇਖਦਿਆਂ 35 ਹਜ਼ਾਰ ਰੁ. ਜੁਰਮਾਨਾ ਕੀਤਾ। ਉਨ੍ਹਾਂ ਵਲੋਂ ਦੂਰਦਰਸ਼ਨ ਨੂੰ 30 ਹਜ਼ਾਰ ਰੁ. ਦੇ ਨੁਕਸਾਨ ਦੀ ਗੱਲ ਮੰਨੀ ਗਈ। ਜੁਰਮਾਨਾ ਨਾ ਭਰਨ ’ਤੇ 15 ਦਿਨ ਦੀ ਵਾਧੂ ਕੈਦ ਹੋਵੇਗੀ। ਹਰਜੀਤ ਪਿਕਚਰਜ਼ ਇੰਟਰਨੈਸ਼ਨਲ ਦੇ ਮਾਲਕ 67 ਸਾਲਾ ਹਰਜੀਤ ਸਿੰਘ ਨੇ ਵੀ ਮੁਕੱਦਮੇ ਦੇ ਅੰਤ ਵਿਚ ਆਪਣਾ ਜੁਰਮ ਕਬੂਲ ਕਰ ਲਿਆ। ਉਨ੍ਹਾਂ ਨੇ 52,500 ਰੁ. ਦੇ ਸਰਕਾਰੀ ਨੁਕਸਾਨ ਦੀ ਗੱਲ ਮੰਨੀ ਅਤੇ ਰਕਮ ਵਾਪਸ ਕਰਨ ਦੀ ਇੱਛਾ ਜ਼ਾਹਰ ਕੀਤੀ। ਅਦਾਲਤ ਨੇ 2017 ਤੋਂ ਚੱਲ ਰਹੇ ਮੁਕੱਦਮੇ ਅਤੇ ਉਨ੍ਹਾਂ ਦੀ ਖ਼ਰਾਬ ਸਿਹਤ ਨੂੰ ਦੇਖਦਿਆਂ 55 ਹਜ਼ਾਰ ਰੁ. ਜੁਰਮਾਨਾ ਕੀਤਾ। ਜੁਰਮਾਨਾ ਨਾ ਭਰਨ ’ਤੇ 15 ਦਿਨ ਦੀ ਵਾਧੂ ਕੈਦ ਹੋਵੇਗੀ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੁੱਡਾ ਭਵਨ ’ਚ ਈ.ਡੀ. ਦੀ ਕਾਰਵਾਈ ਨੂੰ ਚੁਣੌਤੀ, ਹਾਈ ਕੋਰਟ ਨੇ ਈ.ਡੀ. ਤੋਂ ਮੰਗਿਆ ਜਵਾਬ ਅਗਲੀ ਖ਼ਬਰ ਸਟਰੀਟ ਲਾਈਟਾਂ ਲਈ 65 ਲੱਖ ਦੇ ਕਥਿਤ ਫੰਡਾਂ ਦੀ ਦੁਰਵਰਤੋਂ ਮਾਮਲੇ ’ਚ ਹਾਈ ਕੋਰਟ ਨੇ ਪਟੀਸ਼ਨਰਾਂ ਵਿਰੁੱਧ ਅਗਲੀ ਕਾਰਵਾਈ ’...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।