06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਜਨਤਾ ਦੀ ਨਾ ਸੁਣੀ ਤਾਂ ਜਨਤਾ ਤੁਹਾਡੀ ਨਹੀਂ ਸੁਣੇਗੀ-ਰਾਜਪਾਲ 118ਵੇਂ ਅਖਿਲ ਭਾਰਤੀ ਮੇਅਰਜ਼ ਕੌਂਸਲ ਸੰਮੇਲਨ ’ਚ ਰਾਜਪਾਲ ਦੀ ਮੇਅਰਾਂ ਨੂੰ ਨਸੀਹਤ

ਚੰਡੀਗੜ੍ਹ, 5 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੇਅਰਾਂ ਨੂੰ ਸ਼ਹਿਰੀ ਪ੍ਰਸ਼ਾਸਨ ਹੋਰ ਪ੍ਰਭਾਵਸ਼ਾਲੀ, ਜਵਾਬਦੇਹ ਅਤੇ ਲੋਕ-ਕੇਂਦਰਿਤ ਬਣਾਉਣ ਦੀ ਅਪੀਲ ਕੀਤੀ । ਉਹ ਚੰਡੀਗੜ੍ਹ ਵਿਚ ਹੋ ਰਹੇ ਦੋ ਦਿਨਾਂ 118ਵੇਂ ਅਖਿਲ ਭਾਰਤੀ ਮੇਅਰਜ਼ ਕੌਂਸਲ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ ।

ਅਜੀਤ ਡੈਸਕ 06-10-2026
ਚੰਡੀਗੜ੍ਹ, 5 ਅਕਤੂਬਰ (ਸੰਦੀਪ ਕੁਮਾਰ ਮਾਹਨਾ) - ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਮੇਅਰਾਂ ਨੂੰ ਸ਼ਹਿਰੀ ਪ੍ਰਸ਼ਾਸਨ ਹੋਰ ਪ੍ਰਭਾਵਸ਼ਾਲੀ, ਜਵਾਬਦੇਹ ਅਤੇ ਲੋਕ-ਕੇਂਦਰਿਤ ਬਣਾਉਣ ਦੀ ਅਪੀਲ ਕੀਤੀ । ਉਹ ਚੰਡੀਗੜ੍ਹ ਵਿਚ ਹੋ ਰਹੇ ਦੋ ਦਿਨਾਂ 118ਵੇਂ ਅਖਿਲ ਭਾਰਤੀ ਮੇਅਰਜ਼ ਕੌਂਸਲ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਮੇਅਰਾਂ ਨੂੰ ਸਿਰਫ਼ ਦਫ਼ਤਰਾਂ ਵਿਚ ਬੈਠ ਕੇ ਅਧਿਕਾਰੀਆਂ ਦੀਆਂ ਰਿਪੋਰਟਾਂ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ, ਸਗੋਂ ਖ਼ੁਦ ਲੋਕਾਂ ਵਿਚ ਜਾ ਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨੀਆਂ ਚਾਹੀਦੀਆਂ ਹਨ । ਕਟਾਰੀਆ ਨੇ ਮੇਅਰਾਂ ਨੂੰ ਲੋਕਾਂ ਦੇ ਫੋਨ ਚੁੱਕਣ ਅਤੇ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਯਕੀਨੀ ਬਣਾਉਣ ਲਈ ਕਿਹਾ। ਉਨ੍ਹਾਂ ਸਵੇਰੇ ਗਲੀਆਂ, ਬਾਜ਼ਾਰਾਂ ਅਤੇ ਪਾਰਕਾਂ ਦਾ ਦੌਰਾ ਕਰਕੇ ਸਫ਼ਾਈ, ਸੜਕਾਂ, ਨਾਲੀਆਂ, ਸਟਰੀਟ ਲਾਈਟਾਂ ਅਤੇ ਹੋਰ ਨਾਗਰਿਕ ਸਹੂਲਤਾਂ ਦਾ ਖ਼ੁਦ ਜਾਇਜ਼ਾ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ, “ਜਨਤਾ ਦੀ ਨਾ ਸੁਣੀ ਤਾਂ ਜਨਤਾ ਤੁਹਾਡੀ ਨਹੀਂ ਸੁਣੇਗੀ।” ਸੰਮੇਲਨ ਵਿਚ ਦੇਸ਼ ਭਰ ਤੋਂ ਆਏ ਮੇਅਰਾਂ ਨੇ ਸ਼ਹਿਰੀ ਸਮੱਸਿਆਵਾਂ ਅਤੇ ਵੱਖ-ਵੱਖ ਸ਼ਹਿਰਾਂ ਦੇ ਤਜ਼ਰਬੇ ਸਾਂਝੇ ਕੀਤੇ । ਕਟਾਰੀਆ ਨੇ ਕਿਹਾ ਕਿ ਸਫ਼ਲ ਸ਼ਹਿਰੀ ਮਾਡਲਾਂ ਨੂੰ ਸਥਾਨਕ ਲੋੜਾਂ ਅਨੁਸਾਰ ਹੋਰ ਸ਼ਹਿਰਾਂ ਵਿੱਚ ਲਾਗੂ ਕੀਤਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ 1962 ਵਿਚ ਸਥਾਪਤ ਅਖਿਲ ਭਾਰਤੀ ਮੇਅਰਜ਼ ਕੌਂਸਲ ਹੁਣ 266 ਮੇਅਰਾਂ ਨੂੰ ਸਾਂਝਾ ਮੰਚ ਪ੍ਰਦਾਨ ਕਰ ਰਹੀ ਹੈ। ਚੰਡੀਗੜ੍ਹ ਦੀਆਂ ਉਪਲਬਧੀਆਂ ਦਾ ਜ਼ਿਕਰ ਕਰਦਿਆਂ ਕਟਾਰੀਆ ਨੇ ਇਲੈਕਟ੍ਰਿਕ ਵਾਹਨਾਂ, ਊਰਜਾ ਸੰਭਾਲ, ਸੋਲਰ ਕਵਰੇਜ, ਕੂੜਾ ਪ੍ਰਬੰਧਨ ਅਤੇ ਗ੍ਰੀਨ ਕਵਰ ਵਿਚ ਹੋਏ ਕੰਮਾਂ ਬਾਰੇ ਜਾਣਕਾਰੀ ਦਿੱਤੀ । ਉਨ੍ਹਾਂ ਮੁਤਾਬਕ ਸ਼ਹਿਰ ਦਾ ਗ੍ਰੀਨ ਕਵਰ 51 ਫ਼ੀਸਦੀ ਤੱਕ ਪਹੁੰਚ ਗਿਆ ਹੈ । ਸੰਮੇਲਨ ਮਗਰੋਂ ਮੇਅਰਾਂ ਨੇ ਚੰਡੀਗੜ੍ਹ ਨਗਰ ਨਿਗਮ ਦੇ ਵੱਖ-ਵੱਖ ਪ੍ਰਾਜੈਕਟਾਂ ਅਤੇ ਕਾਰਜ-ਪ੍ਰਣਾਲੀਆਂ ਦਾ ਦੌਰਾ ਵੀ ਕੀਤਾ । ਸੰਮੇਲਨ ਵਿਚ ਸਾਬਕਾ ਸੰਸਦ ਮੈਂਬਰ ਕਿਰਨ ਖੇਰ, ਏ.ਆਈ.ਸੀ.ਐੱਮ. ਦੇ ਸਕੱਤਰ ਮਨੋਜ ਗੁਪਤਾ, ਬਰਨਾਲਾ ਦੇ ਮੇਅਰ ਹਸਨਪ੍ਰੀਤ ਭਾਰਦਵਾਜ, ਅਬੋਹਰ ਦੀ ਮੇਅਰ ਪੂਜਾ ਵਾਧਵਾ, ਪੰਚਕੂਲਾ ਦੇ ਮੇਅਰ ਸ਼ਿਆਮ ਲਾਲ ਬਾਂਸਲ, ਅੰਬਾਲਾ ਦੀ ਮੇਅਰ ਅਕਸ਼ਿਤਾ ਸੈਣੀ, ਫਰੀਦਾਬਾਦ ਦੀ ਮੇਅਰ ਪਰਵੀਨ ਬੱਤਰਾ ਜੋਸ਼ੀ, ਸ਼ਿਮਲਾ ਦੇ ਮੇਅਰ ਸੁਰਿੰਦਰ ਚੌਹਾਨ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਦੇ ਮੇਅਰ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਪਿਛਲੀ ਖ਼ਬਰ ਨਵਜੋਤ ਸਿੰਘ ਸਿੱਧੂ ਬਣੇ ਦਾਦਾ : ਨਵਜੰਮੀ ਪੋਤਰੀ ਦੀ ਵੀਡੀਓ ਸੋਸ਼ਲ ਮੀਡੀਆ ’ ਤੇ ਪਾ ਕੇ ਸਾਂਝੀ ਕੀਤੀ ਖੁਸ਼ੀ ਅਗਲੀ ਖ਼ਬਰ ਪੁਲਿਸ ਮੁਲਾਜ਼ਮ ਨਸ਼ਾ ਤਸਕਰੀ ਦੇ ਮਾਮਲੇ ’ਚ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।