28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਦਸ ਸਾਲ ਬਾਅਦ ਅੱਜ ਮੁੜ ਖੁੱਲ੍ਹੇ ਰਹੇ ਸਰਕਾਰੀ ਬੈਂਕ

ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਤੋਂ ਪੰਜ ਦਿਨਾਂ ਬੈਂਕਿੰਗ ਕਰਨ, ਹੇਠਲੇ ਵਰਗ ਦੇ ਬੈਂਕ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਦੀ ਤਰਜ਼ ’ਤੇ ਸਾਲ ਭਰ ਦੀ ਬੇਸਿਕ ਤਨਖ਼ਾਹ ਅਤੇ ਡੀ. ਏ.

ਅਜੀਤ ਡੈਸਕ 28-09-2026
ਸੁਨਾਮ ਊਧਮ ਸਿੰਘ ਵਾਲਾ, 27 ਸਤੰਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਕੇਂਦਰ ਸਰਕਾਰ ਤੋਂ ਪੰਜ ਦਿਨਾਂ ਬੈਂਕਿੰਗ ਕਰਨ, ਹੇਠਲੇ ਵਰਗ ਦੇ ਬੈਂਕ ਮੁਲਾਜ਼ਮਾਂ ਨੂੰ ਉੱਚ ਅਧਿਕਾਰੀਆਂ ਦੀ ਤਰਜ਼ ’ਤੇ ਸਾਲ ਭਰ ਦੀ ਬੇਸਿਕ ਤਨਖ਼ਾਹ ਅਤੇ ਡੀ.ਏ. ਦੀ ਮੰਗ ਨੂੰ ਲੈ ਕੇ ਬੈਂਕ ਮੁਲਾਜ਼ਮਾਂ ਵਲੋਂ ਯੂਨਾਈਟਿਡ ਫੋਰਮ ਆਫ਼ ਬੈਂਕ ਯੂਨੀਅਨ ਦੇ ਸੱਦੇ ’ਤੇ 28 ਤੋਂ 30 ਸਤੰਬਰ ਤੱਕ ਕੀਤੀ ਜਾ ਰਹੀ ਤਿੰਨ ਰੋਜ਼ਾ ਹੜਤਾਲ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਆਦੇਸ਼ਾਂ ਤਹਿਤ ਅੱਜ ਸੁਨਾਮ ਊਧਮ ਸਿੰਘ ਵਾਲਾ ਸ਼ਹਿਰ ਵਿਚ ਸਾਰੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ, ਕੇਨਰਾ ਬੈਂਕ, ਪੰਜਾਬ ਨੈਸ਼ਨਲ ਬੈਂਕ, ਬੈਂਕ ਆਫ਼ ਬੜੌਦਾ, ਯੂਨੀਅਨ ਬੈਂਕ, ਬੈਂਕ ਆਫ਼ ਇੰਡੀਆ ਆਦਿ ਅੱਜ ਐਤਵਾਰ ਨੂੰ ਵੀ ਆਮ ਦਿਨਾਂ ਵਾਂਗ ਖੁੱਲ੍ਹੇ ਰਹੇ। ਦੱਸਿਆ ਜਾ ਰਿਹਾ ਹੈ ਕਿ ਸਾਲ 2016 ਤੋਂ ਅੱਜ ਦਸ ਸਾਲ ਬਾਅਦ ਐਤਵਾਰ ਨੂੰ ਮੁੜ ਸਰਕਾਰੀ ਬੈਂਕ ਖੁੱਲ੍ਹੇ ਹਨ। ਇਸ ਦੌਰਾਨ ਉਕਤ ਬੈਂਕਾਂ ਵਿਚ ਜਿੱਥੇ ਮੁਲਾਜ਼ਮ ਆਮ ਵਾਂਗ ਕੰਮ-ਕਾਰ ਕਰਦੇ ਵੇਖੇ ਗਏ ਉੱਥੇ ਹੀ ਖਾਤਾਧਾਰਕ ਵੀ ਰੋਜ਼ਾਨਾ ਦੀ ਤਰ੍ਹਾਂ ਲਾਈਨਾਂ ਵਿਚ ਖੜ੍ਹਕੇ ਆਪਣਾ ਲੈਣ-ਦੇਣ ਕਰਦੇ ਦਿਖਾਈ ਦਿੱਤੇ। ਇਸ ਸਮੇਂ ਬੈਂਕ ਏ.ਟੀ.ਐਮ., ਨੈਟ ਬੈਂਕਿੰਗ, ਯੂ.ਪੀ.ਆਈ. ਸਰਵਿਸ ਅਤੇ ਆਨਲਾਈਨ ਸਰਵਿਸ ਨਿਰੰਤਰ ਜਾਰੀ ਰਹੀ। ਜਥੇਬੰਦੀ ਦੇ ਆਗੂ ਵਿੱਕੀ ਅਬਦਾਲ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਅਜੇ ਵੀ ਉਨ੍ਹਾਂ ਦੀਆਂ ਮੰਗਾਂ ਨੂੰ ਸੰਜੀਦਗੀ ਨਾਲ ਨਾ ਲਿਆ ਤੇ ਜਥੇਬੰਦੀ ਵਲੋਂ 26 ਅਕਤੂਬਰ ਤੋਂ ਅਣਮਿੱਥੇ ਸਮੇਂ ਲਈ ਦੇਸ਼ ਵਿਆਪੀ ਹੜਤਾਲ ਕਰਨ ਤੋਂ ਵੀ ਗੁਰੇਜ਼ ਨਹੀ ਕੀਤਾ ਜਾਵੇਗਾ।
ਪਿਛਲੀ ਖ਼ਬਰ ਵਧ ਰਹੀ ਮੰਗ ਕਾਰਨ ਅਗਲੇ ਸਾਲ ਵਾਧੂ ਬਿਜਲੀ ਮੰਗਵਾਏਗਾ ਪਾਵਰਕਾਮ ਅਗਲੀ ਖ਼ਬਰ ਗੋਆ ਘੁੰਮਣ ਗਏ ਨੌਜਵਾਨ ਦੀ ਸਮੁੰਦਰ ’ਚ ਡੁੱਬਣ ਕਾਰਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।