08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਦਿੱਲੀ ’ਚ ਰੁਕੀ ਮਲੇਸ਼ੀਆ ਏਅਰਲਾਈਨ ਦੀ ਉਡਾਣ 24 ਘੰਟਿਆਂ ਬਾਅਦ ਰਾਜਾਸਾਂਸੀ ਹਵਾਈ ਅੱਡੇ ’ਤੇ ਪੁੱਜੀ

ਦਿੱਲੀ ’ਚ ਰੁਕੀ ਮਲੇਸ਼ੀਆ ਏਅਰਲਾਈਨ ਦੀ ਉਡਾਣ 24 ਘੰਟਿਆਂ ਬਾਅਦ ਰਾਜਾਸਾਂਸੀ ਹਵਾਈ ਅੱਡੇ ’ਤੇ ਪੁੱਜੀ

ਅਜੀਤ ਡੈਸਕ 08-09-2026

ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੇੜੇ ਬੀਤੀ ਦੇਰ ਰਾਤ ਹੋਈ ਸ਼ੱਕੀ ਡਰੋਨ ਗਤੀਵਿਧੀ ਤੋਂ ਬਾਅਦ ਪੈਦਾ ਹੋਈ ਸੁਰੱਖਿਆ ਸਥਿਤੀ ਦੇ ਚੱਲਦਿਆਂ ਦਿੱਲੀ ਵਿਖੇ ਰੁਕੀ ਮਲੇਸ਼ੀਆ ਏਅਰਲਾਈਨ ਦੀ ਹਵਾਈ ਉਡਾਣ ਲਗਭਗ 24 ਘੰਟਿਆਂ ਬਾਅਦ ਅੱਜ ਰਾਜਾਸਾਂਸੀ ਹਵਾਈ ਅੱਡੇ ’ਤੇ ਪਹੁੰਚੀ। ਜਾਣਕਾਰੀ ਅਨੁਸਾਰ ਵਿਦੇਸ਼ਾਂ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੂ ਉਕਤ ਉਡਾਣ ਦੇ ਦਿੱਲੀ ਵਿਖੇ ਰੁਕਣ ਕਾਰਨ ਬੀਤੀ ਦੇਰ ਰਾਤ ਤੋਂ ਇੱਕ ਹੋਟਲ ਵਿਚ ਠਹਿਰੇ ਹੋਏ ਸਨ। ਉਡਾਣ ਦੇ ਰਾਜਾਸਾਂਸੀ ਪਹੁੰਚਣ ਉਪਰੰਤ ਯਾਤਰੂਆਂ ਨੇ ਰਾਹਤ ਮਹਿਸੂਸ ਕੀਤੀ ਤੇ ਗੁਰੂ ਨਗਰੀ ਪਹੁੰਚ ਕੇ ਸੁਖ ਦਾ ਸਾਹ ਲਿਆ । ਇਸ ਦੇ ਨਾਲ ਹੀ ਇਹ ਵੀ ਪਤਾ ਲੱਗਾ ਹੈ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਇਸੇ ਉਡਾਨ ਰਾਹੀਂ ਬੀਤੀ ਰਾਤ ਵਿਦੇਸ਼ਾਂ ਨੂੰ ਜਾਣ ਵਾਲੇ ਕਈ ਯਾਤਰੂ, ਜੋ ਰਾਜਾਸਾਂਸੀ ਹਵਾਈ ਅੱਡੇ ਦੇ ਨੇੜੇ ਇੱਕ ਹੋਟਲ ਵਿੱਚ ਠਹਿਰੇ ਹੋਏ ਸਨ, ਉਨ੍ਹਾਂ ਨੂੰ ਵੀ ਇਸੇ ਮਲੇਸ਼ੀਆ ਏਅਰਲਾਈਨ ਦੀ ਉਡਾਣ ਰਾਹੀਂ ਮਲੇਸ਼ੀਆ ਦੇ ਕੁਆਲਾਲੰਪੁਰ ਸ਼ਹਿਰ ਲਈ ਰਵਾਨਾ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਕਾਰਗਿਲ ਸ਼ਹੀਦ ਬਲਵੰਤ ਸਿੰਘ ਬੜੈਚ ਦੀ 27ਵੀਂ ਬਰਸੀ ਤੇ ਸ਼ਹੀਦੀ ਸਮਾਗਮ 13 ਤੋਂ 15 ਤੱਕ - ਜਸਵੰਤ ਬੜੈਚ ਵੱਡੀ ਗਿਣਤੀ ਵਿਚ... ਅਗਲੀ ਖ਼ਬਰ ਪਿੰਡ ਸਵੱਦੀ ਕਲਾਂ ਦਾ ਕ੍ਰਿਕਟ ਟੂਰਨਾਮੈਂਟ ਖੋਖੇਵਾਲ (ਜਲੰਧਰ) ਦੀ ਟੀਮ ਨੇ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।