01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਲੜਕੇ ਦਾ ਛੁਰਾ ਮਾਰ ਕੇ ਕਤਲ

ਪਟਿਆਲਾ , 31 ਅਗਸਤ ( ਮਨਦੀਪ ਸਿੰਘ ਖਰੌੜ )- ਭਾਦਸੋਂ ਰੋਡ ਲਾਗੇ ਪੈਂਦੇ ਰਣਜੀਤ ਨਗਰ ’ ਚ ਰਹਿਣ ਵਾਲੇ ਇਕ 16 ਸਾਲਾ ਲੜਕੇ ਦਾ ਉਸ ਦੇ ਗੁਆਂਢ ’ ਚ ਰਹਿੰਦੇ ਲੜਕਿਆਂ ਨੇ ਛੁਰਾ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿ੍ਤਕ ਦੀ ਪਛਾਣ ਤਨਵੀਰ ਸਿੰਘ ਵਜੋਂ ਹੋਈ ਹੈ ।

ਤਨਵੀਰ ਸਿੰਘ ਦੀ ਪੁਰਾਣੀ ਤਸਵੀਰ। 01-09-2026
ਪਟਿਆਲਾ , 31 ਅਗਸਤ ( ਮਨਦੀਪ ਸਿੰਘ ਖਰੌੜ )- ਭਾਦਸੋਂ ਰੋਡ ਲਾਗੇ ਪੈਂਦੇ ਰਣਜੀਤ ਨਗਰ ’ ਚ ਰਹਿਣ ਵਾਲੇ ਇਕ 16 ਸਾਲਾ ਲੜਕੇ ਦਾ ਉਸ ਦੇ ਗੁਆਂਢ ’ ਚ ਰਹਿੰਦੇ ਲੜਕਿਆਂ ਨੇ ਛੁਰਾ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਮਿ੍ਤਕ ਦੀ ਪਛਾਣ ਤਨਵੀਰ ਸਿੰਘ ਵਜੋਂ ਹੋਈ ਹੈ । ਇਸ ਸੰਬੰਧੀ ਲੜਕੇ ਦੀ ਮਾਤਾ ਨੇ ਦੱਸਿਆ ਕਿ ਉਸ ਦਾ ਲੜਕਾ ਰਾਤ ਨੂੰ 11 ਵਜੇ ਦੇ ਕਰੀਬ ਪਿਤਾ ਨਾਲ ਘਰੋਂ ਬਾਹਰ ਨਿਕਲਿਆ ਸੀ ਤੇ ਉਸ ਦੇ ਗੁਆਂਢ ’ ਚ ਬੈਠੇ ਕੁਝ ਲੜਕਿਆਂ ਨੇ ਹਮਲਾ ਕਰਕੇ ਲੜਕੇ ਦੇ ਢਿੱਡ ’ ਚ ਛੁਰਾ ਮਾਰ ਕੇ ਕਤਲ ਕਰ ਦਿੱਤਾ । ਉਨ੍ਹਾਂ ਦੇ ਲੜਕੇ ਦੀ ਦੋ - ਤਿੰਨ ਸਾਲ ਪਹਿਲਾਂ ਸਕੂਲ ’ ਚ ਕਿਸੇ ਗੱਲ ਨੂੰ ਲੈ ਕੇ ਉਕਤ ਲੜਕਿਆਂ ਨਾਲ ਲੜਾਈ ਹੋਈ ਸੀ । ਇਸ ਰੰਜਿਸ਼ ਦੇ ਚਲਦਿਆਂ ਉਨ੍ਹਾਂ ਲੜਕਿਆਂ ਨੇ ਇਹ ਕਦਮ ਚੁੱਕਿਆ । ਇਸ ਸੰਬੰਧੀ ਲੜਕੇ ਦੇ ਰਿਸ਼ਤੇਦਾਰ ਰਾਜ ਕੁਮਾਰ ਨੇ ਦੱਸਿਆ ਕਿ ਉਸ ਦੇ ਗੁਆਂਢ ’ ਚ ਜਿਹੜੇ ਵਿਅਕਤੀ ਰਹਿੰਦੇ ਹਨ ਉਹ ਨਸ਼ੇ ਦਾ ਕਾਰੋਬਾਰ ਕਰਦੇ ਹਨ । ਇਸ ਸੰਬੰਧੀ ਐਸ . ਪੀ . ਸਿਟੀ ਮੋਹਿਤ ਅਗਰਵਾਲ ਨੇ ਦਸਿਆ ਕਿ ਕੱਲ੍ਹ ਰਾਤੀਂ 11 ਵਜੇ ਦੇ ਕਰੀਬ ਤਨਵੀਰ ਸਿੰਘ ਦੇ ਗੁਆਂਢ ’ ਚ ਕੁਝ ਲੜਕੇ ਚੁਬਾਰੇ ’ ਤੇ ਬੈਠੇ ਪਾਰਟੀ ਕਰ ਰਹੇ ਸਨ । ਇਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸਬਾਜ਼ੀ ਹੋ ਗਈ । ਇਸ ਗੱਲ ਨੂੰ ਲੈ ਕੇ ਉਨ੍ਹਾਂ ਨੇ ਤਨਵੀਰ ਦੇ ਛੁਰਾ ਮਾਰਿਆ । ਪੁਲਿਸ ਵਲੋਂ ਫਿਲਹਾਲ ਤਿੰਨ ਜਣਿਆਂ ਖ਼ਿਲਾਫ਼ ਥਾਣਾ ਤ੍ਰਿਪੜੀ ’ ਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਪਿਛਲੀ ਖ਼ਬਰ ਸਵ . ਬੇਅੰਤ ਸਿੰਘ ਦੀ ਬਰਸੀ ਮੌਕੇ ਰਾਜਪਾਲ ਨੇ ਚੁਕਾਈ ਪੰਜਾਬ ਨੂੰ ‘ ਨਸ਼ਾ ਮੁਕਤ ’ ਬਣਾਉਣ ਦੀ ਸਹੁੰ ਅਗਲੀ ਖ਼ਬਰ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ-2 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।