26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬੀ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦੀ ਸਟਾਰ ਕਾਸਟ ਵਲੋਂ ਫ਼ਿਲਮ ਦਾ ਟ੍ਰੇਲਰ ਰਿਲੀਜ਼ ਗਿੱਪੀ ਗਰੇਵਾਲ ਤੇ ਸ਼ਹਿਨਾਜ ਗਿੱਲ ਨੇ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਜਾ ਕੇ ਫ਼ਿਲਮ ਦੇਖਣ ਦੀ ਕੀਤੀ ਅਪੀਲ

ਐੱਸ. ਏ.

ਅਜੀਤ ਡੈਸਕ 26-08-2026
ਐੱਸ. ਏ. ਐੱਸ. ਨਗਰ, 25 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਦੇ ਰੈੱਡ ਰੈਡੀਸਨ ਵਿਖੇ ਪ੍ਰਸਿੱਧ ਗਾਇਕ, ਅਦਾਕਾਰ ਤੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਵਲੋਂ 11 ਸਤੰਬਰ ਨੂੰ ਵਰਲਡ-ਵਾਈਡ ਸਿਨੇਮਾਘਰਾਂ ਵਿਚ ਰਿਲੀਜ਼ ਹੋ ਰਹੀ ਆਪਣੀ ਨਵੀਂ ਫ਼ਿਲਮ ‘ਸਿੰਘ ਵਰਸਿਜ਼ ਕੌਰ-2’ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ। ਇਸ ਮੌਕੇ ਗਿੱਪੀ ਗਰੇਵਾਲ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਸਾਲ 2013 ਵਿਚ ਆਈ ਫ਼ਿਲਮ ‘ਸਿੰਘ ਵਰਸਿਜ਼ ਕੌਰ’ ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਸੀ, ਉਸੇ ਤਰ੍ਹਾਂ ‘ਸਿੰਘ ਵਰਸਿਜ਼ ਕੌਰ’ ਦੇ ਦੂਜੇ ਸੀਕਵਲ ਵਜੋਂ ਬਣਾਈ ਗਈ ਇਸ ਫ਼ਿਲਮ ਨੂੰ ਵੀ ਉਹ ਭਰਪੂਰ ਹੁੰਗਾਰਾ ਦੇ ਕੇ ਨਿਵਾਜਣਗੇ। ਇਸੇ ਦੌਰਾਨ ਗਿੱਪੀ ਗਰੇਵਾਲ ਤੇ ਸ਼ਹਿਨਾਜ ਗਿੱਲ ਨੇ ਦਰਸ਼ਕਾਂ ਨੂੰ ਸਿਨੇਮਾਘਰਾਂ ‘ਚ ਜਾ ਕੇ ਫ਼ਿਲਮ ਦੇਖਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਫ਼ਿਲਮ ਪੰਜਾਬ ਤੋਂ ਇਲਾਵਾ ਕੋਲਕਾਤਾ ਅਤੇ ਕੈਨੇਡਾ ਵਿਚ ਫ਼ਿਲਮਾਈ ਗਈ ਹੈ ਅਤੇ ਇਸ ਫ਼ਿਲਮ ਵਿਚ ਉਹ ਦੋਵੇਂ ਲੀਡ ਜੋੜੀ ਵਜੋਂ ਨਜ਼ਰ ਆਉਣਗੇ। ਗਿੱਪੀ ਗਰੇਵਾਲ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹ ਇਹ ਫ਼ਿਲਮ ਬਣਾਉਣਾ ਚਾਹੁੰਦੇ ਸਨ ਪਰ ਹਰ ਚੀਜ਼ ਦਾ ਵਕਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਫ਼ਿਲਮ ਦੀ ਕਹਾਣੀ ਵੀ ਪਿਛਲੇ ਕਹਾਣੀ ਦੀ ਤਰਜ਼ ‘ਤੇ ਹੀ ਲਿਖੀ ਗਈ ਹੈ ਤੇ ਸਾਰੀ ਫ਼ਿਲਮ ਦਾ ਪੈਟਰਨ ਪਿਛਲੀ ਫ਼ਿਲਮ ਵਾਲਾ ਹੀ ਹੈ। ਇਸ ਮੌਕੇ ਸ਼ਹਿਨਾਜ ਗਿੱਲ ਨੇ ਕਿਹਾ ਕਿ ਉਨ੍ਹਾਂ ਨੇ ਇਸ ਫ਼ਿਲਮ ‘ਤੇ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ, ਜੋ ਕਿ ਤੁਹਾਨੂੰ ਫ਼ਿਲਮ ਵਿਚ ਦੇਖਣ ਨੂੰ ਮਿਲੇਗੀ। ਇਸ ਮੌਕੇ ਨਿਰਮਾਤਾ ਦਿਨੇਸ਼ ਔਲਖ, ਡਿਸਟ੍ਰੀਬਿਊਟਰ ਮੁਨੀਸ਼ ਸਾਹਨੀ, ਹਾਰਬੀ ਸੰਘਾ, ਰਘਵੀਰ ਬੋਲੀ, ਭਾਨਾ ਐਲ. ਏ. ਤੇ ਹਨੀ ਮੱਟੂ ਸਮੇਤ ਹੋਰ ਅਦਾਕਾਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤ ਵਿਰੁੱਧ ਜੰਗ ’ ਚ ਈਰਾਨ ਨੇ ਪਾਕਿ ਨੂੰ ਦਿੱਤਾ ਮਜ਼ਬੂਤ ਸਮਰਥਨ - ਇਸਹਾਕ ਡਾਰ ਪਾਕਿ ਦੀ ਨੈਸ਼ਨਲ ਅਸੈਂਬਲੀ ’ਚ ਲਿਖਤੀ... ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।