25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਭਾਰਤ 8-9 ਹੋਰ ਦੇਸ਼ਾਂ ਨਾਲ ਐੱਫ.ਟੀ.ਏ. ’ਤੇ ਗੱਲਬਾਤ ਕਰ ਰਿਹੈ -ਗੋਇਲ

ਭਾਰਤ 8-9 ਹੋਰ ਦੇਸ਼ਾਂ ਨਾਲ ਐੱਫ.ਟੀ.ਏ. ’ਤੇ ਗੱਲਬਾਤ ਕਰ ਰਿਹੈ -ਗੋਇਲ

ਅਜੀਤ ਡੈਸਕ 25-08-2026

ਟੋਕੀਓ, 24 ਅਗਸਤ (ਪੀ.ਟੀ.ਆਈ.)-ਕਾਮਰਸ ਅਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਘੱਟ ਤੋਂ ਘੱਟ 8-9 ਹੋਰ ਦੇਸ਼ਾਂ ਦੇ ਗਰੁੱਪਾਂ ਅਤੇ ਵੱਖ-ਵੱਖ ਦੇਸ਼ਾਂ ਨਾਲ ਗੱਲਬਾਤ ਕਰ ਰਿਹਾ ਹੈ, ਜਿਨ੍ਹਾਂ ਦੀ ਕੁਲ ਜੀ.ਡੀ.ਪੀ.15 ਟ੍ਰਿਲੀਅਨ ਡਾਲਰ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਮੁਕਤ ਵਪਾਰ ਸਮਝੌਤਾ ਤੋਂ ਆਖਿਰਕਾਰ ਵਿਸ਼ਵ ਵਪਾਰ ਲਗਭਗ 75 ਫ਼ੀਸਦੀ ਹਿੱਸਾ ਕਵਰ ਹੋਵੇਗਾ ਅਤੇ ਇਸ ਨਾਲ ਭਾਰਤ ਨੂੰ ਵਿਸ਼ਵ ਮੁੱਲ ਲੜੀ ’ਚ ਇਕ ਭਰੋਸੇਮੰਦ ਭਾਈਵਾਲ ਦੇ ਤੌਰ ’ਤੇ ਜਗ੍ਹਾ ਬਣਾਉਣ ’ਚ ਮਦਦ ਮਿਲੇਗੀ। ਭਾਰਤ ਕੋਲ ਵਿਸ਼ਾਲ ਘਰੇਲੂ ਬਾਜ਼ਾਰ ਹੈ ਅਤੇ ਪਿਛਲੇ ਚਾਰ ਸਾਲਾਂ ’ਚ ਨੌਂ ਮੁਕਤ ਵਪਾਰ ਸਮਝੌਤਿਆਂ ’ਤੇ ਦਸਤਖਤ ਕਰਕੇ ਦੁਨੀਆ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ ਹਨ। ਉਨ੍ਹਾਂ ਇਹ ਬਿਆਨ ਇਥੇ ਭਾਰਤ ਅਤੇ ਜਾਪਾਨ ਦੇ ਵਪਾਰਕ ਪ੍ਰਤੀਨਿਧੀਆਂ ਨੂੰ ਸੰਬੋਧਨ ਕਰਦੇ ਹੋਏ ਦਿੱਤਾ। ਇਹ ਨੌਂ ਸਮਝੌਤੇ 60 ਟ੍ਰਿਲੀਅਨ ਡਾਲਰ ਦੇ ਸੰਯੁਕਤ ਜੀ.ਡੀ.ਪੀ. ਵਾਲੀਆਂ ਅਰਥਵਿਵਸਥਾਵਾਂ ਨੂੰ ਕਵਰ ਕਰਦੇ ਹਨ ਅਤੇ ਇਸ ’ਚ 38 ਵਿਕਸਿਤ ਦੇਸ਼ ਸ਼ਾਮਿਲ ਹਨ। ਜਾਪਾਨ, ਕੋਰੀਆ ਅਤੇ ਆਸੀਆਨ ਖੇਤਰ ਸਮੇਤ ਹੋਰ ਦੇਸ਼ਾਂ ਨਾਲ ਪਿਛਲੇ ਵਪਾਰ ਸਮਝੌਤਿਆਂ ਨੇ 10 ਟ੍ਰਿਲੀਅਨ ਡਾਲਰ ਦੀ ਜੀ.ਡੀ.ਪੀ. ਤੱਕ ਪਹੁੰਚ ਖੋਲ੍ਹੀ ਹੈ।”ਇਸ ਲਈ ਅੱਜ, ਭਾਰਤ 70 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਲਈ ਵਿਸ਼ੇਸ਼ ਬਾਜ਼ਾਰ ਪਹੁੰਚ ਲਈ ਦਰਵਾਜ਼ੇ ਖੋਲ੍ਹ ਰਿਹਾ ਹੈ। ਅਸੀਂ ਘੱਟੋ-ਘੱਟ ਅੱਠ ਜਾਂ ਨੌਂ ਹੋਰ ਦੇਸ਼ਾਂ, ਜਾਂ ਦੇਸ਼ਾਂ ਦੇ ਸਮੂਹਾਂ ਨਾਲ ਗੱਲਬਾਤ ਕਰ ਰਹੇ ਹਾਂ, ਜਿਸ ਨਾਲ 15 ਟ੍ਰਿਲੀਅਨ ਡਾਲਰ ਹੋਰ ਜੋੜਿਆ ਜਾਵੇਗਾ।

ਪਿਛਲੀ ਖ਼ਬਰ ਟਰੰਪ ਨੇ 1 ਜਨਵਰੀ ਤੋਂ ਕੈਨੇਡੀਅਨ ਵਾਹਨਾਂ, ਕਾਰ ਦੇ ਪੁਰਜ਼ਿਆਂ ਤੇ ਸਟੀਲ ’ਤੇ 50 ਫੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਅਗਲੀ ਖ਼ਬਰ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਵਿਖੇ ‘ਯਾਦ ਕਰੋ ਕੁਰਬਾਨੀ’ ਪ੍ਰੋਗਰਾਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।