25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਤਰਨ ਤਾਰਨ ਵਿਖੇ ‘ਯਾਦ ਕਰੋ ਕੁਰਬਾਨੀ’ ਪ੍ਰੋਗਰਾਮ

ਤਰਨ ਤਾਰਨ, 24 ਅਗਸਤ (ਹਰਿੰਦਰ ਸਿੰਘ)– ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ਆਸ਼ਰਮ ਅੰਦਰ ‘ਸੰਤੁਲਨ’ ਪ੍ਰਾਜੈਕਟ ਦੇ ਤਹਿਤ ‘ਯਾਦ ਕਰੋ ਕੁਰਬਾਨੀ’ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਾਧਵੀ ਰਮਨਦੀਪ ਭਾਰਤੀ ਨੇ ਕਿਹਾ ਕਿ ਲਗਪਗ 1000 ਸਾਲਾਂ ਤੱਕ ਭਾਰਤ ਨੇ ਯੂਨਾਨੀਆ, ਯਹੂਦੀਆਂ, ਮੁਗਲਾਂ ਅਤੇ ਅੰਗਰੇਜ਼ਾਂ ਵਰਗੇ ਵਿਦੇਸ਼ੀ ਹਮਲਾਵਰਾਂ ਨਾਲ ਲਗਾਤਾਰ ਸੰਘਰਸ਼ ਕੀਤਾ।

ਅਜੀਤ ਡੈਸਕ 25-08-2026
ਤਰਨ ਤਾਰਨ, 24 ਅਗਸਤ (ਹਰਿੰਦਰ ਸਿੰਘ)– ਦਿਵਯ ਜਯੋਤੀ ਜਾਗਰਤੀ ਸੰਸਥਾਨ ਤਰਨ ਤਾਰਨ ਦੁਆਰਾ ਆਸ਼ਰਮ ਅੰਦਰ ‘ਸੰਤੁਲਨ’ ਪ੍ਰਾਜੈਕਟ ਦੇ ਤਹਿਤ ‘ਯਾਦ ਕਰੋ ਕੁਰਬਾਨੀ’ ਪ੍ਰੋਗਰਾਮ ਕੀਤਾ ਗਿਆ। ਇਸ ਪ੍ਰੋਗਰਾਮ ਦੌਰਾਨ ਸਾਧਵੀ ਰਮਨਦੀਪ ਭਾਰਤੀ ਨੇ ਕਿਹਾ ਕਿ ਲਗਪਗ 1000 ਸਾਲਾਂ ਤੱਕ ਭਾਰਤ ਨੇ ਯੂਨਾਨੀਆ, ਯਹੂਦੀਆਂ, ਮੁਗਲਾਂ ਅਤੇ ਅੰਗਰੇਜ਼ਾਂ ਵਰਗੇ ਵਿਦੇਸ਼ੀ ਹਮਲਾਵਰਾਂ ਨਾਲ ਲਗਾਤਾਰ ਸੰਘਰਸ਼ ਕੀਤਾ। ਇਨਾਂ ਸਭ ਹਮਲਾਵਰਾਂ ਦਾ ਇਕੋ ਇੱਕ ਮਕਸਦ ਭਾਰਤੀ ਸੰਸਕ੍ਰਿਤੀ, ਸਭਿਅਤਾ ਅਤੇ ਧਰਮ ਨੂੰ ਨਸ਼ਟ ਕਰਨ ਦੇ ਨਾਲ-ਨਾਲ ਆਰਥਿਕ ਸ਼ੋਸ਼ਣ ਕਰਨਾ ਸੀ। ਭਾਰਤ ਵਿਚ ਵਪਾਰ ਕਰਨ ਆਈ ਇੰਗਲੈਂਡ ਦੀ ਈਸਟ ਇੰਡੀਆ ਕੰਪਨੀ ਨੇ ਉਸ ਵਕਤ ਦੇਸ਼ ਵਿਚ ਫੈਲੀ ਅਰਾਜ਼ਕਤਾ ਦਾ ਲਾਭ ਉਠਾਉਂਦੇ ਹੋਏ ਦੇਸ਼ ਦੀ ਆਰਥਿਕ ਪ੍ਰਣਾਲੀ ਦੇ ਨਾਲ ਨਾਲ ਰਾਜਨੀਤਿਕ ਪ੍ਰਭੂ ਸੱਤਾ ਵੀ ਹਾਸਲ ਕੀਤੀ ਪਰ ਕੁਦਰਤ ਦਾ ਨਿਯਮ ਹੈ ਕਿ ਕੋਈ ਵੀ ਅਣਖੀਲੀ ਕੌਮ ਜਿਆਦਾ ਦੇਰ ਤੱਕ ਗੁਲਾਮ ਨਹੀਂ ਰਹਿ ਸਕਦੀ। ਭਾਰਤੀ ਲੋਕ ਤਾਂ ਫਿਰ ਵੀ ਅੰਮ੍ਰਿਤ ਦੀ ਸੰਤਾਨ ਹਨ । ਉਸ ਸਮੇਂ ਭਾਰਤ ਮਾਂ ਦੇ ਬਹੁਤ ਸਾਰੇ ਸਪੂਤਾਂ ਨੇ ਆਪਣੀ ਜਵਾਨੀ ਅਤੇ ਜੀਵਨ ਦੀ ਬਲੀ ਦੇ ਦਿੱਤੀ। ਸ਼ੁਭਾਸ਼ ਚੰਦਰ ਬੋਸ,ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਸੁਖਦੇਵ, ਰਾਜਗੁਰੂ, ਭਗਤ ਸਿੰਘ ਵਰਗੇ ਅਨੇਕਾਂ ਹੀ ਸੂਰਬੀਰਾਂ ਨੇ ਅੰਗਰੇਜ਼ ਸਰਕਾਰ ਖਿਲਾਫ ਕ੍ਰਾਂਤੀ ਦੀ ਆਵਾਜ਼ ਨੂੰ ਬੁਲੰਦ ਕੀਤਾ। ਇਨ੍ਹਾਂ ਸੂਰਬੀਰਾਂ ਕਾਰਨ ਅੱਜ ਅਸੀਂ ਆਜ਼ਾਦੀ ਨੂੰ ਮਨਾ ਰਹੇ ਹਾਂ। ਪ੍ਰੋਗਰਾਮ ਦੇ ਦੌਰਾਨ ਸਾਧਵੀ ਪੁਸ਼ਮ ਮਾਲਾ ਭਾਰਤੀ , ਸਾਧਵੀ ਲਖਵਿੰਦਰ ਭਾਰਤੀ ਨੇ ਦੇਸ਼ ਭਗਤੀ ਦੇ ਭਜਨਾਂ ਦਾ ਗਾਇਨ ਕੀਤਾ।
ਪਿਛਲੀ ਖ਼ਬਰ ਭਾਰਤ 8-9 ਹੋਰ ਦੇਸ਼ਾਂ ਨਾਲ ਐੱਫ.ਟੀ.ਏ. ’ਤੇ ਗੱਲਬਾਤ ਕਰ ਰਿਹੈ -ਗੋਇਲ ਅਗਲੀ ਖ਼ਬਰ ਅੰਗਹੀਣ ਵਿਅਕਤੀਆਂ ਦੀ ਇਕ ਵੀ ਮੰਗ ਪੂਰੀ ਨਾ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਨਕਾਮੀ - ਅੰਗਹੀਣ ਐਸੋਸੀਏਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।