14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਅਕਾਲੀ ਦਲ ਦੀ ਈਸੜੂ ਕਾਨਫ਼ਰੰਸ ਸੰਬੰਧੀ ਅਕਾਲੀ ਵਰਕਰਾਂ ਅੰਦਰ ਭਾਰੀ ਉਤਸ਼ਾਹ-ਬੋਪਾਰਾਏ, ਯਾਦੂ, ਖਟੱੜਾ

ਅਕਾਲੀ ਦਲ ਦੀ ਈਸੜੂ ਕਾਨਫ਼ਰੰਸ ਸੰਬੰਧੀ ਅਕਾਲੀ ਵਰਕਰਾਂ ਅੰਦਰ ਭਾਰੀ ਉਤਸ਼ਾਹ-ਬੋਪਾਰਾਏ, ਯਾਦੂ, ਖਟੱੜਾ

ਅਜੀਤ ਡੈਸਕ 14-08-2026

ਬੀਜਾ, 13 ਅਗਸਤ (ਕਸ਼ਮੀਰਾ ਸਿੰਘ ਬਗਲੀ)-15 ਅਗਸਤ ਨੂੰ ਪਿੰਡ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਅਤੇ ਸਹੀਦ ਭੂਪਿੰਦਰ ਸਿੰਘ ਦੀ ਯਾਦ ਵਿਚ ਅਕਾਲੀ ਦਲ ਵਲੋਂ ਕਰਵਾਈ ਜਾ ਰਹੀ ਸ਼ਹੀਦੀ ਕਾਨਫ਼ਰੰਸ ਨੂੰ ਸਫ਼ਲ ਬਣਾਉਣ ਲਈ ਲੋਕਾਂ ਅੰਦਰ ਬਹੁਤ ਹੀ ਉਤਸ਼ਾਹ ਹੈ। ਇਸ ਕਾਨਫ਼ਰੰਸ ਵਿਚ ਹਰ ਵਰਗ ਦੇ ਲੋਕਾਂ ਦੀ ਸ਼ਮੂਲੀਅਤ ਨਾਲ ਇਕ ਨਵਾਂ ਇਤਹਾਸ ਸਿਰਜੇਗੀ। ਇਨ੍ਹਾਂ ਸਬਦਾ ਦਾ ਪ੍ਰਗਟਾਵਾ ਕੌਮੀ ਮੀਤ ਪ੍ਰਧਾਨ ਇੰਜ. ਜਗਦੇਵ ਸਿੰਘ ਬੋਪਾਰਾਏ, ਯਾਦਵਿੰਦਰ ਸਿੰਘ ਯਾਦੂ ਹਲਕਾ ਇੰਚਾਰਜ ਖੰਨਾ, ਨਵਤੇਜ ਸਿੰਘ ਖੱਟੜਾ ਡੇਲੀਗੇਟ ਇਫਕੋ ਨੇ ਕਰਦਿਆਂ ਆਖਿਆ ਕਿ ਖੰਨਾ , ਪਾਇਲ, ਸਮਰਾਲਾ, ਸਾਹਨੇਵਾਲ ਵਿਧਾਨ ਸਭਾ ਹਲਕਿਆਂ ਤੋਂ 15 ਅਗਸਤ ਨੂੰ  ਈਸੜੂ ਦੀ ਕਾਨਫ਼ਰੰਸ ਲਈ ਕਾਫ਼ਲਿਆਂ ਦੇ ਰੂਪ ਵਿਚ ਸੁਖਬੀਰ ਸਿੰਘ ਬਾਦਲ ਅਤੇ ਸਮੁੱਚੀ ਲੀਡਰਸ਼ਿਪ ਦੇ ਵਿਚਾਰ ਸੁਣਨ ਲਈ ਪੁੱਜਣਗੇ।ਉਨ੍ਹਾਂ ਕਿਹਾ ‘ਆਪ’  ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ। ਸੂਬੇ ਦੇ ਲੋਕ ਸੁਖਬੀਰ ਸਿੰਘ ਬਾਦਲ ਨਾਲ ਚੱਟਾਨ ਵਾਂਗ ਖੜੇ ਹਨ। ਇਸ ਮੌਕੇ ਜਗਦੀਸ਼ ਸਿੰਘ ਦੀਸ਼ਾ ਜ਼ੋਨ ਪ੍ਰਧਾਨ, ਗੁਰਦੀਪ ਸਿੰਘ ਅੜੈਚਾ ,ਮਨਪ੍ਰੀਤ ਸਿੰਘ ਸਰਪੰਚ ਹਰਬੰਸਪੁਰਾ, ਅਜਮੇਰ ਸਿੰਘ ਇਕੋਲਾਹੀ, ਰਾਜਿੰਦਰ ਸਿੰਘ ਪਨੈਚ, ਪਰਮਿੰਦਰ ਸਿੰਘ ਗਰਚਾ ਬੀਜਾ, ਗੁਰਦੀਪ ਸਿੰਘ ਅੜੈਚਾ,ਜਸਵੰਤ ਸਿੰਘ ਜੱਸੀ ਦਹੇੜੂ, ਕਮਿਕਰ ਸਿੰਘ ਕੋਟ ਸਾਬਕਾ ਸਰਪੰਚ, ਹਰਮਨ ਬੀਜਾ, ਸੁੱਖਾ ਕੋਟ, ਲਾਲੂ ਖੰਨਾ,  ਸੁਰਜੀਤ ਸਿੰਘ ਪੂਰਬਾ,ਬੇਅੰਤ ਸਿੰਘ ਬਾਲਾਲਾ, ਬਲਵਿੰਦਰ ਸਿੰਘ ਬੰਬ ਆਦਿ ਦੇ ਨਾਂਅ ਸ਼ਾਮਿਲ ਹਨ।

ਪਿਛਲੀ ਖ਼ਬਰ ਹਮਲੇ ਦੀ ਹੋਵੇ ਉੱਚ ਪੱਧਰੀ ਜਾਂਚ-ਢਿੱਲੋਂ ਅਗਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ ਹੱਕੀ ਮੰਗਾਂ ਲਈ 28 ਨੂੰ ਮੋਹਾਲੀ ’ਚ ਸੂਬਾ ਪੱਧਰੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।