12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਜਬਰ ਜਨਾਹ ਦੇ ਮਾਮਲੇ ’ਚ ਧਨਵੰਤ ਸਿੰਘ ਦੀ 10 ਸਾਲ ਦੀ ਸਜ਼ਾ ਬਰਕਰਾਰ ਪੀੜਤਾ ਨੂੰ 6 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ

ਚੰਡੀਗੜ੍ਹ, 11 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਲ 2000 ’ਚ ਡੇਰੇ ਦੇ ਕੰਪਲੈਕਸ ’ਚ ਇਕ ਮੁਟਿਆਰ ਨਾਲ ਜਬਰ ਜਨਾਹ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਧਨਵੰਤ ਸਿੰਘ ਦੀ ਅਪੀਲ ਖਾਰਿਜ਼ ਕਰਦਿਆਂ ਹੇਠਲੀ ਅਦਾਲਤ ਵਲੋਂ ਸੁਣਾਈ ਗਈ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਦੇ ਨਾਲ ਹੀ ਪੀੜਤਾ ਵਲੋਂ ਦੋਸ਼ੀ ਦੀ ਸਜ਼ਾ ਵਧਾ ਕੇ ਉਮਰ ਕੈਦ ਕਰਨ ਦੀ ਕੀਤੀ ਗਈ ਮੰਗ ਨੂੰ ਵੀ ਅਦਾਲਤ ਨੇ ਰੱਦ ਕਰ ਦਿੱਤਾ।

ਅਜੀਤ ਡੈਸਕ 12-08-2026
ਚੰਡੀਗੜ੍ਹ, 11 ਅਗਸਤ (ਸੰਦੀਪ ਕੁਮਾਰ ਮਾਹਨਾ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਾਲ 2000 ’ਚ ਡੇਰੇ ਦੇ ਕੰਪਲੈਕਸ ’ਚ ਇਕ ਮੁਟਿਆਰ ਨਾਲ ਜਬਰ ਜਨਾਹ ਦੇ ਮਾਮਲੇ ’ਚ ਦੋਸ਼ੀ ਠਹਿਰਾਏ ਗਏ ਧਨਵੰਤ ਸਿੰਘ ਦੀ ਅਪੀਲ ਖਾਰਿਜ਼ ਕਰਦਿਆਂ ਹੇਠਲੀ ਅਦਾਲਤ ਵਲੋਂ ਸੁਣਾਈ ਗਈ 10 ਸਾਲ ਦੀ ਸਖ਼ਤ ਕੈਦ ਦੀ ਸਜ਼ਾ ਬਰਕਰਾਰ ਰੱਖੀ ਹੈ। ਇਸ ਦੇ ਨਾਲ ਹੀ ਪੀੜਤਾ ਵਲੋਂ ਦੋਸ਼ੀ ਦੀ ਸਜ਼ਾ ਵਧਾ ਕੇ ਉਮਰ ਕੈਦ ਕਰਨ ਦੀ ਕੀਤੀ ਗਈ ਮੰਗ ਨੂੰ ਵੀ ਅਦਾਲਤ ਨੇ ਰੱਦ ਕਰ ਦਿੱਤਾ। ਹਾਲਾਂਕਿ, ਲੰਬੇ ਸਮੇਂ ਤੱਕ ਚੱਲੇ ਕਾਨੂੰਨੀ ਸੰਘਰਸ਼ ਅਤੇ ਜਿਣਸੀ ਹਮਲੇ ਕਾਰਨ ਪੀੜਤਾ ਨੂੰ ਹੋਏ ਸਦਮੇ ਨੂੰ ਧਿਆਨ ’ਚ ਰੱਖਦਿਆਂ ਅਦਾਲਤ ਨੇ ਉਸ ਨੂੰ 6 ਲੱਖ ਰੁਪਏ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਹਨ। ਇਹ ਫ਼ੈਸਲਾ ਜਸਟਿਸ ਰਮੇਸ਼ ਕੁਮਾਰੀ ਵਲੋਂ 31 ਜੁਲਾਈ 2026 ਨੂੰ ਸੁਣਾਇਆ ਗਿਆ।ਮਾਮਲਾ ਪਿੰਡ ਪਲੀ ਝਿੱਕੀ ਸਥਿਤ ਨੂਰ ਵਿਸ਼ਵ ਰੂਹਾਨੀ ਚੈਰੀਟੇਬਲ ਟਰੱਸਟ ਦੇ ਡੇਰੇ ਨਾਲ ਸੰਬੰਧਿਤ ਹੈ। ਅਦਾਲਤੀ ਰਿਕਾਰਡ ਅਨੁਸਾਰ ਧਨਵੰਤ ਸਿੰਘ ਡੇਰੇ ਦਾ ਧਾਰਮਿਕ ਪ੍ਰਚਾਰਕ, ਚੇਅਰਮੈਨ ਅਤੇ ਟਰੱਸਟੀ ਸੀ। ਪੀੜਤਾ ਦਾ ਪਰਿਵਾਰ ਲੰਬੇ ਸਮੇਂ ਤੋਂ ਡੇਰੇ ਦਾ ਸ਼ਰਧਾਲੂ ਸੀ ਅਤੇ ਧਾਰਮਿਕ ਮਾਰਗਦਰਸ਼ਨ ਲਈ ਉਥੇ ਜਾਂਦਾ ਸੀ। ਸਤੰਬਰ 2000 ’ਚ ਪਟਿਆਲਾ ਵਿਖੇ ਨਰਸਿੰਗ ਕੋਰਸ ’ਚ ਦਾਖ਼ਲਾ ਲੈਣ ਤੋਂ ਬਾਅਦ ਪੀੜਤਾ ਪੜ੍ਹਾਈ ਜਾਰੀ ਨਹੀਂ ਰੱਖਣਾ ਚਾਹੁੰਦੀ ਸੀ। ਪਰਿਵਾਰ ਦੀ ਸਲਾਹ ’ਤੇ ਉਹ 25 ਨਵੰਬਰ 2000 ਨੂੰ ਡੇਰੇ ਗਈ ਸੀ। ਮੁਕੱਦਮੇ ਅਨੁਸਾਰ ਉਸੇ ਰਾਤ ਕਰੀਬ ਢਾਈ ਵਜੇ ਦੋਸ਼ੀ ਨੇ ਉਸ ਨੂੰ ਆਪਣੇ ਕਮਰੇ ’ਚ ਬੁਲਾ ਕੇ ਜਬਰ ਜਨਾਹ ਕੀਤਾ।
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਵਲੋਂ ਜੀ. ਟੀ. ਸੀ .ਚੈਨਲ ਪ੍ਰਬੰਧਕਾਂ ਖ਼ਿਲਾਫ਼ ਪੁਲਿਸ ਨੂੰ ਸ਼ਿਕਾਇਤ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ 4 ਆਈ. ਏ. ਐਸ. ਅਧਿਕਾਰੀਆਂ ਦੇ ਤਬਾਦਲੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।