07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਸਲਮਾਨ ਖ਼ਾਨ, ਅਲਵੀਰਾ ਤੇ ਹੋਰਨਾਂ ਨੂੰ ਚੰਡੀਗੜ੍ਹ ਅਦਾਲਤ ਵਲੋਂ ਸੰਮਨ

ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)-ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ, ਉਨ੍ਹਾਂ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ, ਸਟਾਈਲ ਐਂਡ ਕਿਊਟੈਂਟ ਜਵੈਲਰੀ ਪ੍ਰਾਈਵੇਟ ਲਿਮਿਟੇਡ ਸਮੇਤ ਹੋਰਨਾਂ ਨੂੰ ਇਕ ਜਨਤਕ ਸ਼ਿਕਾਇਤ ਦੇ ਮਾਮਲੇ ਵਿਚ ਸੰਮਨ ਜਾਰੀ ਕਰਦੇ ਹੋਏ 5 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਕਾਰੋਬਾਰੀ ਅਰੁਣ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਮੁਲਾਕਾਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ਸੈੱਟ ’ਤੇ ਸਲਮਾਨ ਖ਼ਾਨ ਨਾਲ ਹੋਈ ਸੀ।

ਅਜੀਤ ਡੈਸਕ 07-08-2026
ਚੰਡੀਗੜ੍ਹ, 6 ਅਗਸਤ (ਕਪਿਲ ਵਧਵਾ)-ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ, ਉਨ੍ਹਾਂ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ, ਸਟਾਈਲ ਐਂਡ ਕਿਊਟੈਂਟ ਜਵੈਲਰੀ ਪ੍ਰਾਈਵੇਟ ਲਿਮਿਟੇਡ ਸਮੇਤ ਹੋਰਨਾਂ ਨੂੰ ਇਕ ਜਨਤਕ ਸ਼ਿਕਾਇਤ ਦੇ ਮਾਮਲੇ ਵਿਚ ਸੰਮਨ ਜਾਰੀ ਕਰਦੇ ਹੋਏ 5 ਅਕਤੂਬਰ ਨੂੰ ਅਦਾਲਤ ਵਿਚ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਅਦਾਲਤ ਵਿਚ ਦਾਇਰ ਪਟੀਸ਼ਨ ਵਿਚ ਕਾਰੋਬਾਰੀ ਅਰੁਣ ਗੁਪਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਮੁਲਾਕਾਤ ਰਿਐਲਿਟੀ ਸ਼ੋਅ ‘ਬਿੱਗ ਬੌਸ’ ਦੇ ਸੈੱਟ ’ਤੇ ਸਲਮਾਨ ਖ਼ਾਨ ਨਾਲ ਹੋਈ ਸੀ। ਇਸ ਦੌਰਾਨ ਸਲਮਾਨ ਖ਼ਾਨ ਨੇ ਕਥਿਤ ਤੌਰ ’ਤੇ ਭਰੋਸਾ ਦਿੱਤਾ ਸੀ ਕਿ ਉਹ ਉਸ ਦੇ ‘ਬੀਇੰਗ ਹਿਊਮਨ’ ਸ਼ੋਅ ਰੂਮ ਦੀ ਉਦਘਾਟਨੀ ਲਈ ਖੁਦ ਆਉਣਗੇ, ਫੀਤਾ ਕੱਟ ਕੇ ਸ਼ੋਅ ਰੂਮ ਦਾ ਉਦਘਾਟਨ ਕਰਨਗੇ ਅਤੇ ਆਪਣੇ ਟੀ.ਵੀ. ਸ਼ੋਅ ‘ਬਿੱਗ ਬੌਸ’ ਵਿਚ ਵੀ ਸ਼ੋਅਰੂਮ ਦਾ ਪ੍ਰਚਾਰ ਕਰਨਗੇ। ਪਟੀਸ਼ਨਕਰਤਾ ਦਾ ਦੋਸ਼ ਹੈ ਕਿ ਉਸ ਨੇ ਕਰੀਬ 3 ਕਰੋੜ ਰੁਪਏ ਦਾ ਨਿਵੇਸ਼ ਕਰਕੇ ਸ਼ੋਅਰੂਮ ਖੋਲ੍ਹਿਆ ਪਰ ਉਦਘਾਟਨ ਸਮੇਂ ਸਲਮਾਨ ਖ਼ਾਨ ਖੁਦ ਨਹੀਂ ਪਹੁੰਚੇ ਅਤੇ ਉਨ੍ਹਾਂ ਦੀ ਥਾਂ ਅਦਾਕਾਰ ਆਯੁਸ਼ ਸ਼ਰਮਾ ਨੂੰ ਭੇਜ ਦਿੱਤਾ ਗਿਆ। ਇਸ ਤੋਂ ਇਲਾਵਾ ‘ਬਿੱਗ ਬੌਸ’ ਵਿੱਚ ਵੀ ਸ਼ੋਰੂਮ ਦਾ ਕੋਈ ਪ੍ਰਚਾਰ ਨਹੀਂ ਕੀਤਾ ਗਿਆ, ਜਿਸ ਕਾਰਨ ਉਸ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ।
ਪਿਛਲੀ ਖ਼ਬਰ ਐਸ.ਆਈ.ਆਰ.2026 ਅਧੀਨ ਦਾਅਵਿਆਂ ਤੇ ਇਤਰਾਜਾਂ ਦੇਣ ਦੀ ਪ੍ਰੀਕਿਰਿਆ 13 ਅਗਸਤ ਤੋਂ ਹੋਵੇਗੀ ਆਰੰਭ-ਅਨਿੰਦਿਤਾ ਮਿਤਰਾ ਸੀ.ਈ.... ਅਗਲੀ ਖ਼ਬਰ ਸੰਸਦ ਮੈਂਬਰ ਸੰਧੂ ਵਲੋਂ ਪੰਜਾਬ ਦੇ ਪੁਰਾਣੇ ਨਹਿਰੀ ਸਿਸਟਮ ਦੇ ਆਧੁਨਿਕੀਕਰਨ ਤੇ ਜਲ ਸਰੋਤਾਂ ਦੀ ਮੁੜ ਸੁਰਜੀਤੀ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।