05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਈਥਾਨੌਲ ਸਨਅਤ ਭਵਿੱਖ ਦੀ ਖੇਤੀ ਲਈ ਬਣ ਸਕਦੀ ਹੈ ਇਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਈਥਾਨੌਲ ਸਨਅਤ ਨੂੰ ਸਿਆਸਤ ਦੀ ਨਹੀਂ, ਵਿਗਿਆਨਕ ਨਜ਼ਰੀਏ ਦੀ ਲੋੜ ਹਰਪ੍ਰੀਤ ਸਿੰਘ ਗਿੱਲ

ਅਮਲੋਹ, 4 ਅਗਸਤ–ਦੇਸ਼ ਵਿਚ ਬਹੁਤ ਵੱਡੇ ਪੱਧਰ ’ਤੇ ਵਿਕਸਤ ਹੋ ਰਹੀ ਈਥਾਨੌਲ ਸਨਅਤ ਨੂੰ ਭਾਵੇਂ ਖੇਤੀ ਖੇਤਰ ਦੇ ਭਵਿੱਖ ਲਈ ਇਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਈਥਾਨੌਲ ਮਿਸ਼ਰਤ ਪੈਟਰੋਲ ਨੂੰ ਲੈ ਕੇ ਸਿਆਸੀ ਬਹਿਸ ਵੀ ਲਗਾਤਾਰ ਤੇਜ਼ ਹੋ ਰਹੀ ਹੈ। ਕਈ ਸਿਆਸੀ ਪਾਰਟੀਆਂ ਇਸ ਨੂੰ ਵਾਹਨਾਂ ਲਈ ਨੁਕਸਾਨਦੇਹ ਦੱਸ ਕੇ ਇਸ ਦਾ ਵਿਰੋਧ ਕਰ ਰਹੀਆਂ ਹਨ।

ਪੰਜਾਬ ਵਿਚ ਲੱਗੇ ਇਕ ਈਥਾਨੌਲ ਯੂਨਿਟ ਦਾ ਦ੍ਰਿਸ਼। ਅਜੀਤ ਤਸਵੀਰ ਪੱਕਾ ਧਰਨਾ ਸ਼ੁਰੂ ਕਰਨ ਦਾ ਐਲਾਨ ਕਰਦੇ ਹੋਏ ਅਧਿਆਪਕ। ਤਸਵੀਰ : ਗੁਰਜੀਤ ਸਿੰਘ ਚਹਿਲ 05-08-2026
ਅਮਲੋਹ, 4 ਅਗਸਤ–ਦੇਸ਼ ਵਿਚ ਬਹੁਤ ਵੱਡੇ ਪੱਧਰ ’ਤੇ ਵਿਕਸਤ ਹੋ ਰਹੀ ਈਥਾਨੌਲ ਸਨਅਤ ਨੂੰ ਭਾਵੇਂ ਖੇਤੀ ਖੇਤਰ ਦੇ ਭਵਿੱਖ ਲਈ ਇਕ ਸੁਨਹਿਰੀ ਯੁੱਗ ਦੀ ਸ਼ੁਰੂਆਤ ਮੰਨਿਆ ਜਾ ਰਿਹਾ ਹੈ ਪਰ ਦੂਜੇ ਪਾਸੇ ਈਥਾਨੌਲ ਮਿਸ਼ਰਤ ਪੈਟਰੋਲ ਨੂੰ ਲੈ ਕੇ ਸਿਆਸੀ ਬਹਿਸ ਵੀ ਲਗਾਤਾਰ ਤੇਜ਼ ਹੋ ਰਹੀ ਹੈ। ਕਈ ਸਿਆਸੀ ਪਾਰਟੀਆਂ ਇਸ ਨੂੰ ਵਾਹਨਾਂ ਲਈ ਨੁਕਸਾਨਦੇਹ ਦੱਸ ਕੇ ਇਸ ਦਾ ਵਿਰੋਧ ਕਰ ਰਹੀਆਂ ਹਨ। ਵਰਨਣਯੋਗ ਹੈ ਕਿ ਇਸ ਵੇਲੇ ਪੰਜਾਬ ਵਿਚ 18 ਤੋਂ ਵੱਧ ਅਨਾਜ ਅਧਾਰਿਤ ਈਥਾਨੌਲ ਡਿਸਟਿਲਰੀਆਂ ਕੰਮ ਕਰ ਰਹੀਆਂ ਹਨ, ਜੋ ਕੇਂਦਰੀ ਭੰਡਾਰ ਵਿਚ ਈਥਾਨੌਲ ਦੀ ਸਪਲਾਈ ਦਾ ਲਗਭਗ 21 ਫ਼ੀਸਦੀ ਹਿੱਸਾ ਪਾ ਰਹੀਆਂ ਹਨ। ਅੰਕੜਿਆਂ ਅਨੁਸਾਰ ਪੂਰੇ ਦੇਸ਼ ਵਿਚ 2025 ਦੌਰਾਨ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਵਲੋਂ ਈਥਾਨੌਲ ਲਈ 1.36 ਲੱਖ ਕਰੋੜ ਰੁਪਏ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ। ਜੇ ਅਨਾਜ ਅਧਾਰਿਤ ਈਥਾਨੌਲ ਉਤਪਾਦਨ ਵਿਚ ਪੰਜਾਬ ਦੀ ਲਗਭਗ 21 ਫ਼ੀਸਦੀ ਹਿੱਸੇਦਾਰੀ ਨੂੰ ਆਧਾਰ ਮੰਨਿਆ ਜਾਵੇ ਤਾਂ ਪੰਜਾਬ ਵਿਚ ਹੋਇਆ ਭੁਗਤਾਨ ਤਕਰੀਬਨ 28 ਹਜ਼ਾਰ ਕਰੋੜ ਰੁਪਏ ਤੋਂ ਵੱਧ ਬਣਦਾ ਹੈ। ਇਹ ਦਰਸਾਉਂਦਾ ਹੈ ਕਿ ਭਵਿੱਖ ਵਿਚ ਪੰਜਾਬ ਦੇ ਖੇਤੀ ਖੇਤਰ ਲਈ ਇਹ ਕਿੰਨਾ ਵੱਡਾ ਬਦਲ ਸਾਬਤ ਹੋ ਸਕਦਾ ਹੈ। ਵਰਨਣਯੋਗ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਰਾਜ ਵਿਚ ਕਣਕ-ਝੋਨੇ ਦੇ ਫ਼ਸਲੀ ਚੱਕਰ ਕਾਰਨ ਅਨਾਜ ਭੰਡਾਰ ਨੱਕੋ-ਨੱਕ ਭਰੇ ਰਹਿੰਦੇ ਹਨ, ਜਿਸ ਕਾਰਨ ਹਰ ਸਾਲ ਨਵੀਆਂ ਫ਼ਸਲਾਂ ਦੀ ਖ਼ਰੀਦ ਅਤੇ ਭੰਡਾਰਨ ਸਰਕਾਰ ਲਈ ਵੱਡੀ ਚੁਨੌਤੀ ਬਣ ਜਾਂਦੀ ਹੈ। ਇਸ ਸਥਿਤੀ ਵਿਚ ਈਥਾਨੌਲ ਸਨਅਤ ਇਕ ਵੱਡੇ ਬਦਲ ਵਜੋਂ ਉੱਭਰ ਕੇ ਸਾਹਮਣੇ ਆਈ ਹੈ। ਇਸ ਰਾਹੀਂ ਮਿਆਰੀ ਦੇ ਨਾਲ-ਨਾਲ ਗੈਰ-ਮਿਆਰੀ ਅਨਾਜ ਦਾ ਵੀ ਵੱਡੇ ਪੱਧਰ ’ਤੇ ਨਿਪਟਾਰਾ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਵਿਦੇਸ਼ੀ ਤੇਲ ਦੀ ਦਰਾਮਦ ’ਤੇ ਹਰ ਸਾਲ ਖ਼ਰਚ ਹੋਣ ਵਾਲੀ ਲੱਖਾਂ ਕਰੋੜ ਰੁਪਏ ਦੀ ਵਿਦੇਸ਼ੀ ਮੁਦਰਾ ਦੀ ਵੀ ਬੱਚਤ ਹੁੰਦੀ ਹੈ। ਹਾਲ ਹੀ ਵਿਚ ਲੋਕ ਸਭਾ ਵਿਚ ਕੇਂਦਰ ਸਰਕਾਰ ਵਲੋਂ ਦਿੱਤੇ ਅੰਕੜੇ ਇਹ ਵੀ ਦੱਸਦੇ ਹਨ ਕਿ ਈਥਾਨੌਲ ਨਾਲ ਸਿਰਫ਼ ਦੇਸ਼ ਨੂੰ ਊਰਜਾ ਦੇ ਖੇਤਰ ਵਿਚ ਆਤਮਨਿਰਭਰ ਬਣਾਉਣ ਦਾ ਰਾਹ ਹੀ ਨਹੀਂ ਖੁੱਲ੍ਹਦਾ, ਸਗੋਂ ਘਰੇਲੂ ਤੇਲ ਦੀਆਂ ਕੀਮਤਾਂ ’ਤੇ ਪੈਣ ਵਾਲੇ ਅੰਤਰਰਾਸ਼ਟਰੀ ਦਬਾਅ ਨੂੰ ਵੀ ਕਾਫ਼ੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਸਰਕਾਰ ਅਨੁਸਾਰ ਸਾਲ 2025-26 ਦੌਰਾਨ, ਜਦੋਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ 70 ਤੋਂ 80 ਫ਼ੀਸਦੀ ਤੱਕ ਵਧ ਗਈਆਂ ਸਨ, ਉਸ ਸਮੇਂ ਦੇਸ਼ ਵਿਚ ਈਥਾਨੌਲ ਦੀ ਔਸਤ ਸਪਲਾਈ ਕੀਮਤ 66.61 ਰੁਪਏ ਪ੍ਰਤੀ ਲੀਟਰ ਰਹੀ, ਜਦਕਿ ਜੀ.ਐਸ.ਟੀ. ਅਤੇ ਢੋਆ-ਢੁਆਈ ਸਮੇਤ ਤੇਲ ਕੰਪਨੀਆਂ ਨੂੰ ਇਸ ਦੀ ਖ਼ਰੀਦ ਲਾਗਤ ਕਰੀਬ 71 ਰੁਪਏ ਪ੍ਰਤੀ ਲੀਟਰ ਪਈ। ਇਸ ਕਾਰਨ ਭਾਰਤ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ ਸਿਰਫ਼ 7 ਤੋਂ 8 ਫ਼ੀਸਦੀ ਦਾ ਹੀ ਵਾਧਾ ਹੋਇਆ। ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਉਸ ਸਮੇਂ ਈਥਾਨੌਲ ਮਿਸ਼ਰਨ ਨਾ ਕੀਤਾ ਜਾਂਦਾ ਤਾਂ ਦਿੱਲੀ ਵਿਚ ਪੈਟਰੋਲ ਦੀ ਕੀਮਤ ਕਰੀਬ 125 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਸਕਦੀ ਸੀ। ਖੇਤੀਬਾੜੀ ਮਾਹਿਰਾਂ ਅਨੁਸਾਰ ਪੰਜਾਬ ਦੇ ਖੇਤੀ ਖੇਤਰ ਲਈ ਇਹ ਉਦਯੋਗ ਬੇਹੱਦ ਲਾਭਕਾਰੀ ਹੈ, ਕਿਉਂਕਿ ਇਸ ਵਿਚ ਹੁਣ ਸਿਰਫ਼ ਗੰਨਾ ਹੀ ਨਹੀਂ, ਸਗੋਂ ਮੱਕੀ, ਚੌਲ, ਖ਼ਰਾਬ ਅਨਾਜ, ਇਥੋਂ ਤੱਕ ਕਿ ਝੋਨੇ ਦੀ ਪਰਾਲੀ ਵੀ ਈਥਾਨੌਲ ਬਣਾਉਣ ਲਈ ਵਰਤੀ ਜਾ ਰਹੀ ਹੈ। ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਜੂਨ 2026 ਤੱਕ ਖ਼ਰਾਬ ਅਨਾਜ ਤੋਂ ਹੀ 45 ਕਰੋੜ ਲੀਟਰ ਈਥਾਨੌਲ ਤਿਆਰ ਕੀਤਾ ਗਿਆ ਹੈ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪਹਿਲਾਂ ਬੇਕਾਰ ਸਮਝਿਆ ਜਾਣ ਵਾਲਾ ਅਨਾਜ ਹੁਣ ਦੇਸ਼ ਦੀਆਂ ਊਰਜਾ ਲੋੜਾਂ ਪੂਰੀਆਂ ਕਰਨ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸ ਸੰਬੰਧੀ ਜਦੋਂ ਆਮ ਕਿਸਾਨਾਂ ਨਾਲ ਗੱਲ ਕੀਤੀ ਤਾਂ ਬਹੁਤੇ ਕਿਸਾਨਾਂ ਦਾ ਤਰਕ ਸੀ ਕਿ ਈਥਾਨੌਲ ਸਨਅਤ ਨੂੰ ਸਿਆਸੀ ਬਿਆਨਬਾਜ਼ੀ ਦਾ ਵਿਸ਼ਾ ਬਣਾਉਣ ਦੀ ਬਜਾਏ ਰਾਸ਼ਟਰੀ ਹਿਤਾਂ ਦੇ ਆਧਾਰ ’ਤੇ ਪੜਚੋਲਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਾਲਾਂ ਵਿਚ ਇਹ ਸਨਅਤ ਪੰਜਾਬ ਦੇ ਖੇਤੀ ਖੇਤਰ ‘ਚ ਉਹ ਬਦਲਾਅ ਲਿਆ ਸਕੇ, ਜੋ ਸਮੇਂ ਦੇ ਲੋੜ ਬਣ ਚੁੱਕਾ ਹੈ।
ਪਿਛਲੀ ਖ਼ਬਰ ਫਾਰਚੂਨ ਸਕੂਲ ਦਾ ਜ਼ੋਨਲ ਖੋ-ਖੋ ਚੈਂਪੀਅਨਸ਼ਿਪ ਵਿੱਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਸੂਬੇ ਭਰ ਦੇ ਆਦਰਸ਼ ਸਕੂਲਾਂ ਵਲੋਂ ਅਣਮਿੱਥੇ ਸਮੇਂ ਲਈ ਪੱਕਾ ਧਰਨਾ ਅੱਜ ਤੋਂ ਸ਼ੁਰੂ ਉਕਤ ਸਕੂਲਾਂ ਦੇ ਅਧਿਆਪਕਾਂ ਨੇ ਕੀਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।