02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਪੰਜਾਬ ਦੇ ਕਈ ਹਿੱਸਿਆਂ ’ਚ ਪਿਆ ਮੀਂਹ

ਅਜੀਤ ਡੈਸਕ 26-07-2026

ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ)-ਅੰਮ੍ਰਿਤਸਰ ਸਮੇਤ ਪੰਜਾਬ ਦੇ ਕਈ ਇਲਾਕਿਆਂ ‘ਚ ਹਲਕੇ ਤੋਂ ਦਰਮਿਆਨਾ ਮੀਂਹ ਪਿਆ, ਜਿਸ ਨਾਲ ਕੁਝ ਇਲਾਕਿਆਂ ‘ਚ ਮੌਸਮ ਖੁਸ਼ਗੁਆਰ ਹੋਇਆ ਅਤੇ ਕਈ ਇਲਾਕਿਆਂ ‘ਚ ਹਵਾ ‘ਚ ਨਮੀ ਵਧਣ ਕਾਰਨ ਹੁੰਮਸ ਰਹੀ। ਪਿਛਲੇ 24 ਘੰਟਿਆਂ ‘ਚ ਪੰਜਾਬ ਦੇ ਬਠਿੰਡਾ ‘ਚ ਦਿਨ ਦੇ ਸਮੇਂ ਵੱਧ ਤੋਂ ਵੱਧ ਤਾਪਮਾਨ 35.0 ਡਿਗਰੀ ਸੈਲਸੀਅਸ ਰਿਹਾ, ਜੋ ਸੂਬੇ ਦਾ ਸਭ ਤੋਂ ਜ਼ਿਆਦਾ ਤਾਪਮਾਨ ਹੈ। ਪਠਾਨਕੋਟ ‘ਚ ਰਾਤ ਦੇ ਸਮੇਂ ਸੂਬੇ ਦਾ ਸਭ ਤੋਂ ਘੱਟ ਤਾਪਮਾਨ ਰਿਹਾ, ਜੋ 24.0 ਡਿਗਰੀ ਸੈਲਸੀਅਸ ਦਰਜ ਹੋਇਆ। ਲੰਘੇ 24 ਘੰਟਿਆਂ ‘ਚ ਅੰਮ੍ਰਿਤਸਰ 12.2 ਮਿਲੀਮੀਟਰ ਮੀਂਹ ਪਿਆ ਪਰ ਮੀਂਹ ਤੋਂ ਕੁਝ ਹੀ ਸਮੇਂ ਬਾਅਦ ਹੁੰਮਸ ਹੋ ਗਈ। ਲੁਧਿਆਣਾ ‘ਚ 9.2 ਮਿਲੀਮੀਟਰ, ਗੁਰਦਾਸਪੁਰ ‘ਚ 15.4 ਮਿਲੀਮੀਟਰ, ਨਵਾਂਸ਼ਹਿਰ ‘ਚ 12.0 ਮਿਲੀਮੀਟਰ, ਸ੍ਰੀ ਮੁਕਤਸਰ ਸਾਹਿਬ ‘ਚ 14.0 ਮਿਲੀਮੀਟਰ, ਰੂਪਨਗਰ 12.5 ਮਿਲੀਮੀਟਰ ਤੱਕ ਮੀਲੀਮੀਟਰ, ਹੁਸ਼ਿਆਰਪੁਰ ‘ਚ 13.0 ਮਿਲੀਮੀਟਰ ਤੱਕ ਮੀਂਹ ਪਿਆ। ਮੌਸਮ ਵਿਭਾਗ ਅਨੁਸਾਰ ਅਗਲੇ 24 ਘੰਟਿਆਂ ‘ਚ ਪੰਜਾਬ ਦੇ ਕਈ ਹਿੱਸਿਆਂ ‘ਚ ਬਦਲਵਾਹੀ ਹੋਣ ਅਤੇ ਹਲਕੇ ਤੋਂ ਦਰਮਿਆਨੇ ਪੱਧਰ ਦੀ ਬਰਸਾਤ ਹੋਣ ਦੀ ਸੰਭਾਵਨਾ ਹੈ।

ਪਿਛਲੀ ਖ਼ਬਰ ਕਮਜ਼ੋਰ ਮੌਨਸੂਨ ਦਾ ਤਿਉਹਾਰੀ ਸੀਜ਼ਨ ’ਤੇ ਵੀ ਰਹੇਗਾ ਅਸਰ ਅਗਲੀ ਖ਼ਬਰ ਮੁੱਖ ਮੰਤਰੀ ਨਿਵਾਸ ਦੇ ਬਾਹਰ ਆਸ਼ਾ ਵਰਕਰਾਂ ਤੇ ਪੁਲਿਸ ਵਿਚਾਲੇ ਟਕਰਾਅ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।