02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਕਾਰ ਸਮੇਤ ਨਹਿਰ ’ਚ ਡੁੁੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ

ਅਜੀਤ ਡੈਸਕ 26-07-2026

ਕੋਟਕਪੂਰਾ, 25 ਜੁਲਾਈ (ਮੋਹਰ ਸਿੰਘ ਗਿੱਲ)-ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਪਿੰਡ ਸਿੱਖਾਂ ਵਾਲਾ ਦੇ ਦੋ ਚਚੇਰੇ ਭਰਾਵਾਂ ਦੀ ਚੰਡੀਗੜ੍ਹ ਤੋਂ ਕਾਰ ’ਤੇ ਵਾਪਸ ਪਿੰਡ ਆਉਂਦਿਆਂ ਰਸਤੇ ਵਿਚ ਕਾਰ ਨਹਿਰ ਵਿਚ ਡਿੱਗਣ ਕਾਰਨ ਮੌਤ ਹੋ ਗਈ। ਅਚਨਚੇਤ ਪਿੰਡ ਦੇ ਦੋ ਨੌਜਵਾਨਾਂ ਦੀ ਨਹਿਰ ’ਚ ਡੁੱਬਣ ਕਾਰਨ ਹੋਈ ਮੌਤ ਕਾਰਨ ਪਿੰਡ ਅਤੇ ਇਲਾਕੇ ’ਚ ਸੋਗ ਦਾ ਮਾਹੌਲ ਹੈ। ਜਾਣਕਾਰੀ ਅਨੁਸਾਰ ਇਹ ਦੋਵੇਂ ਚਚੇਰੇ ਭਰਾ ਵਿਕਾਸਦੀਪ (19) ਅਤੇ ਅਕਾਸ਼ਦੀਪ (20) ਚੰਡੀਗੜ੍ਹ ਤੋਂ ਵਾਪਸ ਆ ਰਹੇ ਸਨ ਕਿ ਤੜਕੇ 4:30 ਵਜੇ ਦੇ ਕਰੀਬ ਉਨ੍ਹਾਂ ਦੀ ਕਾਰ ਮਾਛੀਵਾੜਾ ਨਜ਼ਦੀਕ ਸਰਹਿੰਦ ਨਹਿਰ ਵਿਚ ਡਿੱਗ ਪਈ। ਜਾਣਕਾਰੀ ਅਨੁਸਾਰ ਇਸ ਕਾਰ ਵਿਚੋਂ ਦੋਵਾਂ ਚਚੇਰੇ ਭਰਾਵਾਂ ਦੀਆਂ ਲਾਸ਼ਾਂ ਨੂੰ ਗੋਤਾਖੋਰਾਂ ਦੀ ਮੱਦਦ ਨਾਲ ਬਾਹਰ ਕੱਢਿਆ ਗਿਆ ਹੈ। ਜਾਣਕਾਰੀ ਅਨੁਸਾਰ ਦੋਵੇਂ ਚਚੇਰੇ ਭਰਾ ਚੌਂਕੀਦਾਰ ਜਗਰੂਪ ਸਿੰਘ ਦੇ ਪੋਤਰੇ ਹਨ ਅਤੇ ਦੋਵੇਂ ਹੀ ਅਣ-ਵਿਆਹੁਤਾ ਹਨ। ਪਿੰਡ ਨਿਵਾਸੀਆਂ ਤੇ ਰਿਸ਼ਤੇਦਾਰਾਂ ਵਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ।

ਪਿਛਲੀ ਖ਼ਬਰ ਮਾਮਲਾ ਜਾਅਲੀ ਖੇਡ ਸਰਟੀਫਿਕੇਟ ਦਾ-ਪੰਜਾਬੀ ’ਵਰਸਿਟੀ ਦੇ ਸਾਬਕਾ ਡਾਇਰੈਕਟਰ ਸਪੋਰਟਸ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ... ਅਗਲੀ ਖ਼ਬਰ ਭਾਖੜਾ ਡੈਮ ’ਚ ਪਾਣੀ ਦਾ ਪੱਧਰ 1591.70 ਫੁੱਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।