11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਬੇਹੱਦ ਖ਼ਾਸ ਹੈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ-ਲੋਕੋ ਪਾਇਲਟ ਗਗਨਦੀਪ ਸਿੰਘ ਕਿਹਾ, ਅੱਜ ਦਾ ਦਿਨ ਜੀਵਨ ਭਰ ਯਾਦ ਰਹੇਗਾ

ਅਜੀਤ ਡੈਸਕ 18-07-2026
ਜੀਂਦ, 17 ਜੁਲਾਈ (ਏਜੰਸੀ)-ਹਰਿਆਣਾ ਦੇ ਜੀਂਦ ਤੋਂ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਨੂੰ ਚਲਾਉਣ ਸਿਹਰਾ ਲੋਕੋ ਪਾਇਲਟ ਰਾਜੇਸ਼ ਕੁਮਾਰ ਅਤੇ ਸਹਾਇਕ ਲੋਕੋ ਪਾਇਲਟ ਗਗਨਦੀਪ ਸਿੰਘ ਨੂੰ ਮਿਲਿਆ। ਉਹ ਦੇਸ਼ ’ਚ ਹਾਈਡ੍ਰੋਜਨ ਰੇਲਗੱਡੀ ਚਲਾਉਣ ਵਾਲੇ ਪਹਿਲੇ ਲੋਕੋ ਪਾਇਲਟ ਬਣ ਗਏ ਹਨ। ਦੋਵਾਂ ਨੇ ਕਈ ਮਹੀਨਿਆਂ ਦੀ ਸਿਖਲਾਈ ਦੇ ਬਾਅਦ ਅੱਜ ਕਮਾਨ ਸੰਭਾਲੀ। ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਜੀਵਨ ਭਰ ਯਾਦ ਰਹੇਗਾ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਦੇ ਸਫ਼ਲ ਸੰਚਾਲਨ ’ਚ ਜੀਂਦ ਹੈੱਡਕੁਆਰਟਰ ਵਿਖੇ ਤਾਇਨਾਤ ਸੀਨੀਅਰ ਸਹਾਇਕ ਲੋਕੋ ਪਾਇਲਟ ਗਗਨਦੀਪ ਸਿੰਘ ਦੀ ਭੂਮਿਕਾ ਅਹਿਮ ਹੈ। ਉਨ੍ਹਾਂ ਨੂੰ ਇਸ ਸੰਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ ਹੈ। ਅੱਜ ਜੀਂਦ ਪੁੱਜੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਹੋਰਨਾਂ ਵੀ.ਵੀ.ਆਈ.ਪੀ ਨੂੰ ਗਗਨਦੀਪ ਸਿੰਘ ਨੇ ਰੇਲਗੱਡੀ ਦੇ ਸੰਚਾਲਨ ਸੰਬੰਧੀ ਪੂਰੀ ਜਣਕਾਰੀ ਦਿੱਤੀ। ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਚਲਾਉਣ ਦਾ ਅਨੁਭਵ ਸਾਂਝਾ ਕਰਦਿਆ ਗਗਨਦੀਪ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਲਈ ਬਹੁਤ ਮਾਣ ਅਤੇ ਖੁਸ਼ੀ ਦਾ ਪਲ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ ਬੇਹੱਦ ਖ਼ਾਸ ਹੈ। ਉਨ੍ਹਾਂ ਦੱਸਿਆ ਕਿ ਚੇਨਈ ਤੋਂ ਆਏ ਮਾਹਿਰਾਂ ਨੇ ਇਸ ਦੀ ਪੂਰੀ ਤਕਨੀਕ ਅਤੇ ਸੰਚਾਲਨ ਪ੍ਰਕਿਰਿਆ ਦੀ ਸਾਨੂੰ ਬਹੁਤ ਵਧੀਆ ਸਿਖਲਾਈ ਦਿੱਤੀ ਹੈ। ਇਹ 3200 ਹਾਰਸਪਾਵਰ ਦੀ ਅਤਿ-ਆਧੁਨਿਕ ਰੇਲਗੱਡੀ ਹੈ। ਇਸ ’ਚ 8 ਯਾਤਰੀ ਡੱਬੇ ਅਤੇ ਦੋ ਪਾਵਰ ਕੋਚ ਹਨ। ਇਸ ’ਚ ਸੁਰੱਖਿਆ ਦੇ ਆਧੁਨਿਕ ਉਪਕਰਨ ਲੱਗੇ ਹੋਏ ਹਨ। ਅੱਗ ਲੱਗਣ ਦੀ ਸਥਿਤੀ ਨਾਲ ਨਜਿੱਠਣ ਲਈ ਆਟੋਮੈਟਿਕ ਅੱਗ ਬੁਝਾਊ ਯੰਤਰ ਲੱਗੇ ਹੋਏ ਹਨ। ਇਸ ਦੇ ਇਲਾਵਾ 26 ਸੈਂਸਰ ਵੀ ਲੱਗੇ ਹੋਏ ਹਨ, ਜੋ ਗਰਮੀ, ਅੱਗ ਅਤੇ ਹਾਈਡ੍ਰੋਜਨ ਦੇ ਰਿਸਾਅ ਦਾ ਤੁਰੰਤ ਪਤਾ ਲਗਾ ਲੈਂਦੇ ਹਨ। ਇਸ ਨਵੀਂ ਤਕਨੀਕ ਵਾਲੀ ਰੇਲਗੱਡੀ ਦੇ ਸੰਚਾਲਨ ਤੋਂ ਪਹਿਲਾਂ ਇਸ ਦੇ ਸਟਾਫ਼ ਨੂੰ ਚੇਨਈ ’ਚ ਵਿਸ਼ੇਸ਼ ਸਿਖਲਾਈ ਦਿੱਤੀ ਗਈ ਸੀ। ਜਿਥੇ ਉਨ੍ਹਾਂ ਨੂੰ ਹਾਈਡ੍ਰੋਜਨ ਫਿਊਲ ਸੇਲ ਤਕਨੀਕ, ਸੁਰੱਖਿਆ ਮਾਪਦੰਡਾਂ ਅਤੇ ਰੇਲਗੱਡੀ ਦੇ ਸੰਚਾਲਨ ਦੀਆਂ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਗਈ।
ਪਿਛਲੀ ਖ਼ਬਰ ਸੁਖਬੀਰ ਦਾ ਦਾਅਵਾ ਹਕੀਕਤ ’ਤੇ ਖਰਾ ਨਹੀਂ ਉਤਰਦਾ-ਬਲਤੇਜ ਪੰਨੂ ਅਗਲੀ ਖ਼ਬਰ ਪੰਜਾਬ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਰੀ ਹਾਈਡਰੋਜਨ ਤੇ ਗੰਦੇ ਪਾਣੀ ਦੇ ਇਲਾਜ ਤਕਨਾਲੋਜੀ ਲਈ ਪੇਟੈਂਟ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।