11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਪੰਜਾਬ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਰੀ ਹਾਈਡਰੋਜਨ ਤੇ ਗੰਦੇ ਪਾਣੀ ਦੇ ਇਲਾਜ ਤਕਨਾਲੋਜੀ ਲਈ ਪੇਟੈਂਟ ਕੀਤਾ ਪ੍ਰਾਪਤ

ਅਜੀਤ ਡੈਸਕ 18-07-2026
ਚੰਡੀਗੜ੍ਹ, 17 ਜੁਲਾਈ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਖੋਜਕਰਤਾਵਾਂ ਨੂੰ ਉਨ੍ਹਾਂ ਦੀ ਨਵੀਂ ਕੱਢੀ ਕਾਢ ਲਈ ਪੇਟੈਂਟ ਦਿੱਤਾ ਗਿਆ ਹੈ। ਇਹ ਇਕ ਨਵੇਂ ਨੈਨੋਕੰਪੋਜ਼ਿਟ ਫੋਟੋਕੈਟਾਲਿਸਟ ਨਾਲ ਸੰਬੰਧਿਤ ਹੈ, ਜੋ ਗੰਦੇ ਪਾਣੀ ਵਿਚ ਖ਼ਤਰਨਾਕ ਰੰਗਾਂ ਨੂੰ ਘਟਾਉਂਦਾ ਹੈ, ਜਦੋਂਕਿ ਇਕੋ ਸਮੇਂ ਸਾਫ਼ ਹਾਈਡਰੋਜਨ ਪੈਦਾ ਕਰਦਾ ਹੈ ਅਤੇ ਬੈਂਜ਼ਾਈਲ ਅਲਕੋਹਲ ਨੂੰ ਸੂਰਜੀ ਰੌਸ਼ਨੀ ਦੇ ਹੇਠਾਂ ਮੁੱਲ-ਵਰਧਿਤ ਰਸਾਇਣਕ ਬੈਂਜ਼ਲਡੀਹਾਈਡ (ਬਦਾਮ ਵਰਗੀ ਖ਼ੁਸ਼ਬੂ) ਵਿਚ ਬਦਲਦਾ ਹੈ। ਇਹ ਪੇਟੈਂਟ ਤਕਨਾਲੋਜੀ ਡਾ. ਪਿੰਕੀ ਸਹਿਰਾਵਤ, ਪ੍ਰੋ. ਸੁਸ਼ੀਲ ਕੁਮਾਰ ਕਾਂਸਲ, ਪ੍ਰੋ. ਸੁਰਿੰਦਰ ਕੁਮਾਰ ਮਹਿਤਾ ਅਤੇ ਡਾ. ਸੁਰਿੰਦਰ ਸਿੰਘ ਦੁਆਰਾ ਵਿਕਸਤ ਕੀਤੀ ਗਈ। ਇਹ ਏਕੀਕ੍ਰਿਤ ਤਕਨਾਲੋਜੀ ਵਾਤਾਵਰਨ ਉਪਚਾਰ, ਨਵਿਆਉਣਯੋਗ ਹਾਈਡਰੋਜਨ ਉਤਪਾਦਨ ਅਤੇ ਹਰੇ ਰਸਾਇਣਿਕ ਸੰਸਲੇਸ਼ਣ ਨੂੰ ਜੋੜਦੀ ਹੈ, ਜੋ ਗੰਦੇ ਪਾਣੀ ਦੇ ਇਲਾਜ ਅਤੇ ਸਾਫ਼ ਊਰਜਾ ਉਤਪਾਦਨ ਲਈ ਇਕ ਟਿਕਾਊ ਪਹੁੰਚ ਪੇਸ਼ ਕਰਦੀ ਹੈ।ਇਹ ਖੋਜ ਭਾਰਤ ਦੇ ਰਾਸ਼ਟਰੀ ਹਰੇ ਹਾਈਡਰੋਜਨ ਮਿਸ਼ਨ ਦੇ ਉਦੇਸ਼ਾਂ ਨਾਲ ਮੇਲ ਖਾਂਦੀ ਹੈ। ਇਸ ਵਿਚ ਫੋਟੋਕੈਟਾਲਿਸਿਸ, ਨੈਨੋ ਤਕਨਾਲੋਜੀ, ਨਵਿਆਉਣਯੋਗ ਊਰਜਾ ਅਤੇ ਹਾਈਡਰੋਜਨ ਉਤਪਾਦਨ ਵਿਚ ਹੁਨਰ ਵਿਕਾਸ ਦਾ ਸਮਰਥਨ ਕਰਨ ਦੀ ਸਮਰੱਥਾ ਹੈ।
ਪਿਛਲੀ ਖ਼ਬਰ ਬੇਹੱਦ ਖ਼ਾਸ ਹੈ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲਗੱਡੀ-ਲੋਕੋ ਪਾਇਲਟ ਗਗਨਦੀਪ ਸਿੰਘ ਕਿਹਾ, ਅੱਜ ਦਾ ਦਿਨ ਜੀਵਨ ਭਰ ਯਾਦ ਰ... ਅਗਲੀ ਖ਼ਬਰ ਅਜੋਕੀ ਪੀੜ੍ਹੀ ਨੂੰ ਆਪਣੇ ਮਹਾਨ ਵਿਰਸੇ ਤੇ ਵਿਰਾਸਤ ਤੋਂ ਜਾਣੂ ਕਰਵਾਉਣਾ ਚਾਹੀਦਾ-ਉਪ ਰਾਜਪਾਲ ਸੰਧੂ ਜਥੇਦਾਰ ਸਮੁੰਦਰੀ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।