13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-07-2026

ਸਰਹੱਦੀ ਖੇਤਰ ਦੇ ਕਈ ਪਿੰਡਾਂ ਵਿਚ ਰਾਤ ਸਮੇਂ ਦੇਖੀ ਰਹੱਸਮਈ ਰੌਸ਼ਨੀ, ਸੁਰੱਖਿਆ ਏਜੰਸੀਆਂ ਘੋਖ ਵਿਚ ਜੁਟੀਆਂ

ਅਜੀਤ ਡੈਸਕ 17-07-2026

ਅਜਨਾਲਾ, 16 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ)-ਅੱਜ ਦੇਰ ਸ਼ਾਮ ਪੰਜਾਬ ਦੇ ਕਈ ਹਿੱਸਿਆਂ ਦੇ ਨਾਲ-ਨਾਲ ਸਰਹੱਦੀ ਖੇਤਰ ਅਜਨਾਲਾ ਵਿਚ ਵੀ ਅਸਮਾਨ ਵਿਚੋਂ ਹੇਠਾਂ ਵੱਲ ਆਉਂਦੀ ਇਕ ਰਹੱਸਮਈ ਰੌਸ਼ਨੀ ਦਿਖਾਈ ਦਿੱਤੀ। ਇਸ ਅਚਾਨਕ ਨਜ਼ਾਰੇ ਨੂੰ ਦੇਖ ਕੇ ਲੋਕਾਂ ਵਿਚ ਹੈਰਾਨੀ ਦੇ ਨਾਲ-ਨਾਲ ਚਰਚਾ ਦਾ ਮਾਹੌਲ ਬਣ ਗਿਆ। ਸਰਹੱਦੀ ਇਲਾਕੇ ਦੇ ਕਈ ਲੋਕਾਂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਅਸਮਾਨ ਵਿਚ ਇਕ ਚਮਕਦਾਰ ਰੌਸ਼ਨੀ ਨੂੰ ਤੇਜ਼ੀ ਨਾਲ ਹੇਠਾਂ ਵੱਲ ਜਾਂਦੇ ਦੇਖਿਆ। ਕੁਝ ਲੋਕਾਂ ਨੇ ਇਸ ਦੀਆਂ ਵੀਡੀਓ ਵੀ ਆਪਣੇ ਮੋਬਾਈਲ ਫੋਨਾਂ ਵਿਚ ਕੈਦ ਕੀਤੀਆਂ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਘਟਨਾ ਤੋਂ ਬਾਅਦ ਸਰਹੱਦੀ ਖੇਤਰ ਦੇ ਲੋਕਾਂ ਵਿਚ ਕੁਝ ਸਮੇਂ ਲਈ ਚਿੰਤਾ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਕੇਂਦਰੀ ਤੇ ਸੂਬਾਈ ਸੁਰੱਖਿਆ ਏਜੰਸੀਆਂ ਵਲੋਂ ਵੀ ਦੇਰ ਰਾਤ ਤੱਕ ਰਹੱਸਮਈ ਰੋਸ਼ਨੀ ਦੀ ਘੋਖ ਕੀਤੀ ਜਾ ਰਹੀ ਸੀ। ਹਾਲਾਂਕਿ ਇਸ ਰਹੱਸਮਈ ਰੌਸ਼ਨੀ ਬਾਰੇ ਅਜੇ ਤੱਕ ਕਿਸੇ ਸਰਕਾਰੀ ਅਧਿਕਾਰੀ ਵਲੋਂ ਕੋਈ ਅਧਿਕਾਰਤ ਪੁਸ਼ਟੀ ਜਾਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਰੌਸ਼ਨੀ ਕਿਸ ਕਾਰਨ ਦਿਖਾਈ ਦਿੱਤੀ। ਲੋਕ ਇਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਕਿਆਸ ਲਗਾ ਰਹੇ ਹਨ, ਪਰ ਅਧਿਕਾਰਤ ਜਾਣਕਾਰੀ ਆਉਣ ਤੋਂ ਬਾਅਦ ਹੀ ਅਸਲ ਕਾਰਨ ਦਾ ਪਤਾ ਲੱਗ ਸਕੇਗਾ।

ਪਿਛਲੀ ਖ਼ਬਰ ਭਾਰਤ ਤੇ ਯੂਰਪੀ ਸੰਘ ਮਿਲ ਕੇ ਸੈਮੀਕੰਡਕਟਰ ਖੇਤਰ ’ਚ ਵੱਡੀ ਸ਼ਕਤੀ ਬਣਨਗੇ ਅਗਲੀ ਖ਼ਬਰ ਮਨਰੇਗਾ ਕਰਮਚਾਰੀਆਂ ਤੇ ਮਜ਼ਦੂਰਾਂ ’ਤੇ ਲਾਠੀਚਾਰਜ ਕਰਨਾ ਮੰਦਭਾਗਾ-ਮੁਸਤਾਫ਼ਾਬਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।