05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

5 ਅਰਬ ਡਾਲਰ ਵਾਲਾ ਨੀਲਮ-ਜਿਹਲਮ ਪਣਬਿਜਲੀ ਪ੍ਰਾਜੈਕਟ 2028 ਤੱਕ ਰੁਕਿਆ

ਅਜੀਤ ਡੈਸਕ 12-07-2026

ਪਾਕਿਸਤਾਨ ਨੇ ਤਰਬੇਲਾ ਅਤੇ ਮੰਗਲਾ ਤੋਂ ਬਾਅਦ ਨਹੀਂ ਬਣਾਇਆ ਕੋਈ ਵੱਡਾ ਡੈਮ, ਭਾਰਤ ਨੇ ਬਣਾਏ 5,000 ਡੈਮ-ਮੁਹੰਮਦ ਸਈਦ
ਅੰਮ੍ਰਿਤਸਰ, 11 ਜੁਲਾਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ‘ਚ ਬਣਾਏ ਜਾ ਰਹੇ 969 ਮੈਗਾਵਾਟ ਦੇ ਨੀਲਮ-ਜਿਹਲਮ ਪਣਬਿਜਲੀ ਪ੍ਰਾਜੈਕਟ ਦਾ ਕੰਮ ਮਾਰਚ 2028 ਤੱਕ ਬੰਦ ਰਹੇਗਾ। ਨੀਲਮ-ਜਿਹਲਮ ਨਦੀ ‘ਤੇ ਚੀਨ ਦੀ ਮਦਦ ਨਾਲ ਲਗਭਗ 5 ਅਰਬ ਡਾਲਰ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਪਣਬਿਜਲੀ ਪ੍ਰਾਜੈਕਟ ਦਾ ਕੰਮ ਰੁਕਣ ਨਾਲ ਪੀ.ਓ.ਕੇ. ਸਮੇਤ ਹੋਰ ਸੰਬੰਧਿਤ ਖੇਤਰਾਂ ਨੂੰ ਲਗਭਗ ਹੋਰ ਚਾਰ ਸਾਲਾਂ ਲਈ ਬਿਜਲੀ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ। ਦੱਸਿਆ ਜਾ ਰਿਹਾ ਹੈ ਕਿ 969-ਮੈਗਾਵਾਟ ਪ੍ਰਾਜੈਕਟ ਮਈ 2024 ਤੋਂ ਰੁਕਿਆ ਹੋਇਆ ਹੈ, ਜਦੋਂ ਇਕ ਚਟਾਨ ਦੇ ਫੱਟਣ ਨਾਲ ਇਸ ਦੀ ਹੈੱਡਰੇਸ ਸੁਰੰਗ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਿਆ। ਜਲ ਸਰੋਤਾਂ ਬਾਰੇ ਪਾਕਿ ਦੀ ਸੈਨੇਟ ਸਟੈਂਡਿੰਗ ਕਮੇਟੀ ਦੀ ਮੀਟਿੰਗ ਦੌਰਾਨ ਵਾਪਡਾ ਦੇ ਚੇਅਰਮੈਨ ਲੈਫਟੀਨੈਂਟ-ਜਨਰਲ (ਸੇਵਾਮੁਕਤ) ਮੁਹੰਮਦ ਸਈਦ ਨੇ ਕਿਹਾ ਕਿ ਪਣ-ਬਿਜਲੀ ਪਲਾਂਟ ਦੀ ਮੁਰੰਮਤ ਚੱਲ ਰਹੀ ਹੈ ਅਤੇ ਪ੍ਰਾਜੈਕਟ ਮਾਰਚ 2028 ਤੱਕ ਕਾਰਜਸ਼ੀਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਉਸਾਰੀ ਤੋਂ ਪਹਿਲਾਂ ਕੀਤੇ ਗਏ ਭੂ-ਵਿਗਿਆਨਕ ਅਧਿਐਨਾਂ ਨੇ ਖੇਤਰ ਨੂੰ ਭੂਚਾਲ ਵਾਲੇ ਖੇਤਰ ਵਜੋਂ ਪਛਾਣਿਆ ਸੀ, ਜਦੋਂ ਕਿ ਸੁਰੰਗ ਦੀ ਅਸਫਲਤਾ ਦੀ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿ ਨੇ ਤਰਬੇਲਾ ਅਤੇ ਮੰਗਲਾ ਤੋਂ ਬਾਅਦ ਕੋਈ ਵੱਡਾ ਡੈਮ ਨਹੀਂ ਬਣਾਇਆ, ਜਦੋਂ ਕਿ ਭਾਰਤ ਨੇ ਲਗਭਗ 5,000 ਡੈਮ ਬਣਾਏ ਹਨ।

ਪਿਛਲੀ ਖ਼ਬਰ ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ ਅਗਲੀ ਖ਼ਬਰ ਕਾਂਗਰਸ ਦਾ ਸਿਆਸੀ ਡਰਾਮਾ ਬਿਨਾਂ ਕਿਸੇ ਬਦਲਾਅ ਦੇ ਖ਼ਤਮ-ਬਲਤੇਜ ਪੰਨੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।