05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਨਾਜਾਇਜ਼ ਸੰਬੰਧਾਂ ਦੇ ਸ਼ੱਕ ’ਚ ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ

ਅਜੀਤ ਡੈਸਕ 12-07-2026

ਮਾਨਸਾ, 11 ਜੁਲਾਈ (ਬਲਵਿੰਦਰ ਸਿੰਘ ਧਾਲੀਵਾਲ)-ਮਾਨਸਾ ਨੇੜਲੇ ਪਿੰਡ ਠੂਠਿਆਂਵਾਲੀ ਵਿਖੇ ਨਾਜਾਇਜ਼ ਸੰਬੰਧਾਂ ਦੇ ਸ਼ੱਕ ਦੇ ਚੱਲਦਿਆਂ ਪਤੀ ਵਲੋਂ ਗਰਭਵਤੀ ਪਤਨੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਸਿਮਰਜੀਤ ਕੌਰ (22) ਨੇ ਡੇਢ ਸਾਲ ਪਹਿਲਾਂ ਜ਼ਿਲ੍ਹੇ ਦੇ ਪਿੰਡ ਬੁਰਜ ਰਾਠੀ ਦੇ ਨੌਜਵਾਨ ਸੱਚਪ੍ਰੀਤ ਸਿੰਘ ਨਾਲ ਲਵ ਮੈਰਿਜ ਕਰਵਾਈ ਸੀ। ਲੜਕੀ ਜਣੇਪੇ ਲਈ ਪੇਕੇ ਘਰ ਆਈ ਹੋਈ ਸੀ। ਬੀਤੇ ਕੱਲ੍ਹ ਉਸ ਦਾ ਪਤੀ ਦਿਨ ਵੇਲੇ ਸਹੁਰੇ ਘਰ ਆਇਆ ਅਤੇ ਵਾਪਸ ਚਲਿਆ ਗਿਆ। ਮ੍ਰਿਤਕਾ ਦੇ ਚਾਚੇ ਮੇਵਾ ਸਿੰਘ ਨੇ ਦੱਸਿਆ ਕਿ ਉਸ ਦਾ ਭਤੀਜ ਜਵਾਈ ਰਾਤ ਵੇਲੇ ਮੁੜ ਘਰ ਆਇਆ ਅਤੇ ਸਿਮਰਜੀਤ ਨੂੰ ਫ਼ੋਨ ਕਰ ਕੇ ਬਾਥਰੂਮ ’ਚ ਬੁਲਾ ਲਿਆ, ਜਿਥੇ ਉਸ ਨੇ ਤੇਜ਼ਧਾਰ ਹਥਿਆਰ ਨਾਲ ਵਾਰ ਕਰਨ ਉਪਰੰਤ ਗਲਾ ਕੱਟ ਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਚੌਕੀ ਠੂਠਿਆਂਵਾਲੀ ਦੇ ਇੰਚਾਰਜ ਮੱਖਣ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਸੁਖਪਾਲ ਸਿੰਘ ਬਿਆਨਾਂ ’ਤੇ ਸੱਚਪ੍ਰੀਤ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ‘1,000 ਮਿਜ਼ਾਈਲਾਂ...ਲੌਕਡ ਐਂਡ ਲੋਡਿਡ’ ਟਰੰਪ ਨੇ ਈਰਾਨ ਨੂੰ ਦਿੱਤੀ ਚਿਤਾਵਨੀ ਅਗਲੀ ਖ਼ਬਰ 5 ਅਰਬ ਡਾਲਰ ਵਾਲਾ ਨੀਲਮ-ਜਿਹਲਮ ਪਣਬਿਜਲੀ ਪ੍ਰਾਜੈਕਟ 2028 ਤੱਕ ਰੁਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।