17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਚਾਬਹਾਰ ਬੰਦਰਗਾਹ ’ਤੇ ਅਮਰੀਕਾ ਵਲੋਂ ਬੰਬਾਰੀ ਨਾਲ ਭਾਰਤ ਦੇ ਮਹੱਤਵਪੂਰਨ ਪ੍ਰੋਜੈਕਟ ਨੂੰ ਲੱਗਾ ਝਟਕਾ

ਅਜੀਤ ਡੈਸਕ 10-07-2026

 ਅੰਮ੍ਰਿਤਸਰ, 9 ਜੁਲਾਈ (ਸੁਰਿੰਦਰ ਕੋਛੜ)-ਅਮਰੀਕੀ ਫ਼ੌਜ ਵਲੋਂ ਈਰਾਨ ਦੀ ਚਾਬਹਾਰ ਬੰਦਰਗਾਹ ‘ਤੇ ਕੀਤੀ ਬੰਬਾਰੀ ਨਾਲ ਭਾਰਤ ਦੇ ਇਸ ਬੰਦਰਗਾਹ ‘ਤੇ ਆਪਣੇ ਮਹੱਤਵਪੂਰਨ ਪ੍ਰੋਜੈਕਟ ਨੂੰ ਅੱਗੇ ਵਧਾਉਣ ਦੀਆਂ ਸੰਭਾਵਨਾਵਾਂ ਨੂੰ ਇਕ ਵੱਡਾ ਝਟਕਾ ਲੱਗਾ ਹੈ। ਇਸ ਈਰਾਨੀ ਬੰਦਰਗਾਹ ਦਾ ਇਕ ਵੱਡਾ ਹਿੱਸਾ ਭਾਰਤੀ ਸਹਿਯੋਗ ਨਾਲ ਵਿਕਸਤ ਹੋਇਆ ਹੈ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਈਰਾਨ ਨਾਲ ਜੰਗਬੰਦੀ ਖ਼ਤਮ ਕਰਨ ਦਾ ਐਲਾਨ ਕਰਨ ਤੋਂ ਬਾਅਦ ਤੇਜ਼ ਕੀਤੀ ਲੜਾਈ ਦੇ ਚਲਦਿਆਂ ਅਮਰੀਕਾ ਨੇ ਲਗਾਤਾਰ ਦੂਜੇ ਦਿਨ ਈਰਾਨੀ ਬੰਦਰਗਾਹ ‘ਤੇ ਹਵਾਈ ਹਮਲੇ ਕੀਤੇ। ਇਸ ਤੋਂ ਪਹਿਲਾਂ ਈਰਾਨ-ਅਮਰੀਕਾ ਸ਼ਾਂਤੀ ਸਮਝੌਤੇ ਨੇ ਭਾਰਤ ਦੀਆਂ ਚਾਬਹਾਰ ਬੰਦਰਗਾਹ ‘ਤੇ ਕੰਮਕਾਜ ਮੁੜ ਸ਼ੁਰੂ ਕਰਨ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਸੀ ਪਰ ਨਵੇਂ ਹਮਲਿਆਂ ਨੇ ਚੀਜ਼ਾਂ ਨੂੰ ਪਟੜੀ ਤੋਂ ਉਤਾਰ ਦਿੱਤਾ ਹੈ। ਇਹ ਵੀ ਦੱਸਣਯੋਗ ਹੈ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਭਾਰਤ ਵਲੋਂ ਚਾਬਹਾਰ ਫ੍ਰੀ ਜ਼ੋਨ ‘ਚ ਆਪਣੀ ਹਿੱਸੇਦਾਰੀ ਅਸਥਾਈ ਤੌਰ ‘ਤੇ ਇਕ ਸਥਾਨਕ ਈਰਾਨੀ ਕੰਪਨੀ ਨੂੰ ਤਬਦੀਲ ਕੀਤੀ ਗਈ ਹੈ ਅਤੇ ਭਾਰਤ ਇਸ ਬੰਦਰਗਾਹ ਨੂੰ ਸਿੱਧੇ ਤੌਰ ‘ਤੇ ਨਹੀਂ ਚਲਾ ਰਿਹਾ। ਇਸ ਦਾ ਉਦੇਸ਼ ਆਪਣੇ 12 ਕਰੋੜ ਡਾਲਰ ਦੇ ਨਿਵੇਸ਼ ਨੂੰ ਪਾਬੰਦੀਆਂ ਤੋਂ ਬਚਾਉਣਾ ਅਤੇ ਬੰਦਰਗਾਹ ‘ਤੇ ਵਾਪਸੀ ਦੀ ਸੰਭਾਵਨਾ ਨੂੰ ਬਣਾਈ ਰੱਖਣਾ ਹੈ। ਚਾਬਹਾਰ ਬੰਦਰਗਾਹ ‘ਤੇ ਹੋਏ ਤਾਜ਼ਾ ਅਮਰੀਕੀ ਹਮਲੇ ਨਾਲ ਕਿਸੇ ਵੀ ਸਰਗਰਮ ਭਾਰਤੀ-ਸੰਚਾਲਿਤ ਸਹੂਲਤ ‘ਚ ਤੁਰੰਤ ਰੁਕਾਵਟ ਨਹੀਂ ਆਵੇਗੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਭਾਰਤ ਅਛੂਤਾ ਰਹੇਗਾ। ਚਾਬਹਾਰ ਨੇ ਲਗਭਗ ਦੋ ਦਹਾਕਿਆਂ ਤੋਂ ਭਾਰਤ ਦੀ ਵਿਦੇਸ਼ ਨੀਤੀ ‘ਚ ਇਕ ਮਹੱਤਵਪੂਰਨ ਸਥਾਨ ਰੱਖਿਆ ਹੈ।

ਪਿਛਲੀ ਖ਼ਬਰ ਵਾਇਨਾਡ ਜ਼ਮੀਨ ਖਿਸਕਣ ਦੇ ਹਾਦਸੇ ’ਚ ਮਰਨ ਵਾਲਿਆਂ ਦੀ ਗਿਣਤੀ 6 ਹੋਈ ਅਗਲੀ ਖ਼ਬਰ 55.35 ਕਰੋੜ ਦੇ ਫਰਜ਼ੀ ਬਿਲਿੰਗ ਘੁਟਾਲੇ ਦਾ ਮੁੱਖ ਸਾਜਿਸ਼ਕਰਤਾ ਗ੍ਰਿਫ਼ਤਾਰ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।