17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਭਾਰੀ ਮੌਨਸੂਨ ਆਉਣ ’ਤੇ ਬਾਰਿਸ਼ ਨੇ ਤਬਾਹੀ ਮਚਾਈ, ਆਮ ਜਨ ਜੀਵਨ ਪ੍ਰਭਾਵਿਤ

ਅਜੀਤ ਡੈਸਕ 10-07-2026

ਨਵੀਂ ਦਿੱਲੀ, 9 ਜੁਲਾਈ (ਪੀ.ਟੀ.ਆਈ.)-ਦੇਸ਼ ਦੇ ਕਈ ਹਿੱਸਿਆਂ ’ਚ ਵੀਰਵਾਰ ਨੂੰ ਭਾਰੀ ਮੌਨਸੂਨ ਬਾਰਿਸ਼ ਨੇ ਤਬਾਹੀ ਮਚਾ ਦਿੱਤੀ। ਸੜਕਾਂ ਪਾਣੀ ’ਚ ਡੁੱਬ ਗਈਆਂ, ਦਰੱਖਤ ਉੱਖੜ ਗਏ, ਜਾਇਦਾਦ ਨੂੰ ਨੁਕਸਾਨ ਪਹੁੰਚਿਆ ਤੇ ਆਮ ਜਨਜੀਵਨ ’ਚ ਵਿਘਨ ਪਿਆ, ਜਦੋਂ ਕਿ ਅਧਿਕਾਰੀ ਆਮ ਸਥਿਤੀ ਨੂੰ ਬਹਾਲ ਕਰਨ ਲਈ ਸੰਘਰਸ਼ ਕਰ ਰਹੇ ਸਨ।ਕਈ ਸ਼ਹਿਰਾਂ ਵਿੱਚ ਸੜਕਾਂ ਅਤੇ ਰਿਹਾਇਸ਼ੀ ਖੇਤਰ ਪਾਣੀ ’ਚ ਡੁੱਬੇ ਰਹੇ; ਲੋਕ ਗੋਡੇ ਗੋਡੇ ਪਾਣੀ ’ਚੋਂ ਲੰਘਦੇ ਰਹੇ, ਅਤੇ ਮੁੱਖ ਸੜਕਾਂ ਅਤੇ ਰਾਜਮਾਰਗਾਂ ’ਤੇ ਆਵਾਜਾਈ ਦੀ ਰਫ਼ਤਾਰ ਮੱਠੀ ਪੈ ਗਈ। ਤੇਜ਼ ਹਵਾਵਾਂ ਨੇ ਕਈ ਥਾਵਾਂ ’ਤੇ ਦਰੱਖਤਾਂ ਉਖਾੜ ਦਿੱਤੇ, ਜਦੋਂ ਕਿ ਹੜ੍ਹ ਵਰਗੀ ਸਥਿਤੀ ਨੇ ਵਾਹਨਾਂ ਦੀ ਆਵਾਜਾਈ ’ਚ ਵਿਘਨ ਪਾਇਆ ਅਤੇ ਘਰਾਂ ਨੂੰ ਨੁਕਸਾਨ ਪਹੁੰਚਾਇਆ। ਦਿੱਲੀ ’ਚ ਸਭ ਤੋਂ ਭਾਰੀ ਬਾਰਿਸ਼ ਹੋਈ, ਜਿਸ ਕਾਰਨ ਕਈ ਥਾਵਾਂ ’ਤੇ ਪਾਣੀ ਭਰ ਗਿਆ, ਦਰੱਖਤ ਉੱਖੜ ਗਏ ਅਤੇ ਟ੍ਰੈਫਿਕ ਜਾਮ ਹੋ ਗਿਆ।ਭਾਰਤ ਮੌਸਮ ਵਿਭਾਗ ਨੇ ਦਿਨ ਲਈ ‘ਰੈੱਡ’ ਅਲਰਟ ਜਾਰੀ ਕੀਤਾ। ਗੁਆਂਢੀ ਗੁਰੂਗ੍ਰਾਮ ’ਚ, ਵੀਰਵਾਰ ਸਵੇਰੇ ਮੀਂਹ ਨਾਲ ਭਿੱਜੇ ਇੱਕ ਲਗਜ਼ਰੀ ਅਪਾਰਟਮੈਂਟ ਕੰਪਲੈਕਸ ਦੀ ਬਾਲਕੋਨੀ ਦਾ ਇਕ ਹਿੱਸਾ ਡਿੱਗ ਗਿਆ, ਹਾਲਾਂਕਿ ਕੋਈ ਜ਼ਖਮੀ ਨਹੀਂ ਹੋਇਆ। ਰਾਜਸਥਾਨ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਪਿਆ। ਮੌਸਮ ਵਿਭਾਗ ਨੇ ਵੀਰਵਾਰ ਨੂੰ ਕੋਟਾ ਅਤੇ ਭਰਤਪੁਰ ਡਿਵੀਜ਼ਨਾਂ ਦੇ ਕੁਝ ਖੇਤਰਾਂ ’ਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ।
ਆਈ.ਐੱਮ.ਡੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਦੱਖਣ-ਪੱਛਮੀ ਮੌਨਸੂਨ ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਬਾਕੀ ਹਿੱਸਿਆਂ ’ਚ ਅੱਗੇ ਵਧ ਗਿਆ ਹੈ ਅਤੇ ਹੁਣ ਦੇਸ਼ ਭਰ ’ਚ ਫੈਲ ਗਿਆ ਹੈ।ਕੇਰਲ ਦੇ ਕੁਝ ਹਿੱਸਿਆਂ ’ਚ ਭਾਰੀ ਬਾਰਿਸ਼ ਜਾਰੀ ਰਹਿਣ ਕਾਰਨ, ਤਿੰਨ ਜ਼ਿਲ੍ਹਿਆਂ ਮਲੱਪੁਰਮ, ਕੋਝੀਕੋਡ ਅਤੇ ਵਾਇਨਾਡ ਜ਼ਿਲ੍ਹਿਆਂ ਲਈ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਪਿਛਲੀ ਖ਼ਬਰ ਪੰਜਾਬ ਦੀ 22,057 ਏਕੜ ਪੰਚਾਇਤੀ ਜ਼ਮੀਨ ਦੀ ਅਜੇ ਤੱਕ ਨਹੀਂ ਹੋ ਸਕੀ ਸਾਲਾਨਾ ਬੋਲੀ ਅਗਲੀ ਖ਼ਬਰ ਸਪੁਰਦ-ਏ-ਖਾਕ ਹੋਏ ਖਾਮੇਨੇਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।