04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਭਾਜਪਾ ਆਗੂ ਦੇ ਬੇਟੇ ਦੀ ਹਥਿਆਰਾਂ ਨਾਲ ਗ੍ਰਿਫ਼ਤਾਰੀ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਸਬੂਤ-ਕੁਲਦੀਪ ਧਾਲੀਵਾਲ

ਅਜੀਤ ਡੈਸਕ 24-06-2026

ਚੰਡੀਗੜ੍ਹ, 23 ਜੂਨ (ਅਜੀਤ ਬਿਊਰੋ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਭਾਰਤੀ ਜਨਤਾ ਪਾਰਟੀ ’ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਭੰਗ ਕਰਨ ਦਾ ਸਿੱਧਾ ਦੋਸ਼ ਲਗਾਇਆ ਹੈ। ਧਾਲੀਵਾਲ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਬੀਤੀ 19 ਜੂਨ ਨੂੰ ਅਜਨਾਲਾ ਨੇੜਲੇ ਪਿੰਡ ਹਰੜ ਖੁਰਦ ਤੋਂ ਬੀ.ਐੱਸ.ਐੱਫ ਅਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਨੇ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਕੋਲੋਂ ਭਾਰੀ ਮਾਤਰਾ ’ਚ ਹਥਿਆਰਾ ਬਰਾਮਦ ਹੋਏ ਹਨ । ਧਾਲੀਵਾਲ ਨੇ ਕਿਹਾ ਕਿ ਇਹ ਕੋਈ ਹੋਰ ਨਹੀਂ, ਸਗੋਂ ਇਕ ਭਾਜਪਾ ਆਗੂ ਦਾ ਬੇਟਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਬੱਚਿਆਂ ਅਤੇ ਰਾਜ ਨੂੰ ਬਚਾ ਲਓ ਅਤੇ ਇਸ ਲੋਕ-ਵਿਰੋਧੀ ਭਾਜਪਾ ਨੂੰ ਕਦੇ ਮੂੰਹ ਨਾ ਲਗਾਓ।

ਪਿਛਲੀ ਖ਼ਬਰ ਰਛਪਾਲ ਕੌਰ ਢਿੱਲੋਂ ਹੋਣਗੇ ਲੌਂਗੋਵਾਲ ਦੇ 14ਵੇਂ ਪ੍ਰਧਾਨ ਅਗਲੀ ਖ਼ਬਰ ਹਰਪਾਲ ਸਿੰਘ ਚੀਮਾ ਵਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।