03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-06-2026

ਟੋਲ ਟੈਕਸ ਨਾ ਦੇਣ ਕਾਰਨ ਹੋਏ ਝਗੜੇ ’ਚ ਟੋਲ ਮੈਨੇਜਰ ਨੂੰ ਗੱਡੀ ਹੇਠਾਂ ਦੇ ਕੇ ਮਾਰਿਆ

ਅਜੀਤ ਡੈਸਕ 24-06-2026

ਟੋਹਾਣਾ, 23 ਜੂਨ (ਮਨਜੀਤ ਸਿੰਘ)- ਹਿਸਾਰ ਦੇ ਬਾਡੋਪਟਰੀ ਟੋਲ ਪਲਾਜ਼ਾ ’ਤੇ 130 ਰੁਪਏ ਟੋਲ ਨੂੰ ਲੈ ਕੇ ਹੋਏ ਝਗੜੇ ‘ਚ ਟੋਲ ਮੈਨੇਜਰ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਕਾਰਪੀਓ ਸਵਾਰ ਕੁਝ ਨੌਜਵਾਨ ਬਾਡੋਪਟਰੀ ਟੋਲ ਪਲਾਜ਼ਾ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸਥਾਨਕ ਨਿਵਾਸੀ ਦੱਸਿਆ। ਇਸ ’ਤੇ ਟੋਲ ਮੈਨੇਜਰ ਨੇ ਉਨ੍ਹਾਂ ਤੋਂ ਆਈ.ਡੀ. ਕਾਰਡ ਦਿਖਾਉਣ ਦੀ ਮੰਗ ਕੀਤੀ। ਇਸ ਗੱਲ ਨੂੰ ਲੈ ਕੇ ਦੋਹਾਂ ਪੱਖਾਂ ਵਿਚਕਾਰ ਤਿੱਖਾ ਵਿਵਾਦ ਹੋ ਗਿਆ। ਗੁੱਸੇ ਵਿਚ ਆਏ ਨੌਜਵਾਨਾਂ ਨੇ ਪਹਿਲਾਂ ਟੋਲ ਮੈਨੇਜਰ ਨੂੰ ਗੱਡੀ ਨਾਲ ਟੱਕਰ ਮਾਰੀ, ਜਿਸ ਨਾਲ ਉਹ ਜ਼ਮੀਨ ’ਤੇ ਡਿੱਗ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਗੱਡੀ ਪਿੱਛੇ ਕਰਕੇ ਮੁੜ ਉਨ੍ਹਾਂ ਦੇ ਉੱਪਰ ਚੜ੍ਹਾ ਦਿੱਤੀ ਅਤੇ ਮੌਕੇ ’ਤੋਂ ਫਰਾਰ ਹੋ ਗਏ, ਜਿਸ ਕਾਰਨ ਮੈਨੇਜਰ ਸੰਜੇ ਸ਼ੁਕਲਾ ਦੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਬਰਵਾਲਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ । ਪੁਲਿਸ ਨੂੰ ਘਟਨਾ ਸਥਾਨ ’ਤੋਂ ਇੱਕ ਪਿਸਤੌਲ ਵੀ ਬਰਾਮਦ ਹੋਇਆ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ ਹੈ।

ਪਿਛਲੀ ਖ਼ਬਰ ਵਿਰੋਧੀ ਪਾਰਟੀਆਂ ਨੂੰ ਪੰਜਾਬ ਦੀ ਖੁਸ਼ਹਾਲੀ ਹਜ਼ਮ ਨਹੀਂ ਹੋ ਰਹੀ - ਬਰਿੰਦਰ ਗੋਇਲ ਅਗਲੀ ਖ਼ਬਰ ਨਗਰ ਕੌਂਸਲ ਮਾਲੇਰਕੋਟਲਾ ਦੀ ਪ੍ਰਧਾਨਗੀ ਦੀ ਚੋਣ ਸ਼ਾਂਤੀਪੂਰਨ ਸੰਪੰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।