15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਹਾਸਿਆਂ ਨਾਲ ਭਰਪੂਰ ਫ਼ਿਲਮ ‘ਕੈਰੀ ਆਨ ਜੱਟਾ-4’ ਦੇ ਟਰੇਲਰ ਨੇ ਮਚਾਈ ਧੂਮ

ਅਜੀਤ ਡੈਸਕ 23-06-2026

ਜਲੰਧਰ, 22 ਜੂਨ (ਜਸਪਾਲ ਸਿੰਘ)-ਹਾਸਿਆਂ ਨਾਲ ਭਰਪੂਰ ਫਿਲਮ ‘ਕੈਰੀ ਆਨ ਜੱਟਾ-4’ ਦਾ ਲੰਬੇ ਚਿਰ ਤੋਂ ਉਡੀਕਿਆਂ ਜਾ ਰਿਹਾ ਟਰੇਲਰ ਰਿਲੀਜ਼ ਹੋ ਗਿਆ ਹੈ ਤੇ ਟਰੇਲਰ ਰਿਲੀਜ਼ ਹੁੰਦੇ ਹੀ ਫਿਲਮ ਦੀ ਚਰਚਾ ਤੇਜ਼ ਹੋ ਗਈ ਹੈ। ਟਰੇਲਰ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਫਿਲਮ ਵੀ ਕੈਰੀ ਆਨ ਜੱਟਾ ਵਾਂਗ ਹੀ ਸਫਲਤਾ ਦੇ ਨਵੇਂ ਰਿਕਾਰਡ ਕਾਇਮ ਕਰੇਗੀ। ਫਿਲਮ ’ਚ ਅਦਾਕਾਰ ਗਿੱਪੀ ਗਰੇਵਾਲ, ਬੀਨੂੰ ਢਿੱਲੋਂ, ਅਦਾਕਾਰਾ ਸਰਗੁਣ ਮਹਿਤਾ ਤੇ ਗੁਰਪ੍ਰੀਤ ਘੁੱਗੀ ਸਮੇਤ ਕਰਮਜੀਤ ਅਨਮੋਲ, ਪ੍ਰਿੰਸ ਕੰਵਲਜੀਤ ਸਿੰਘ, ਪੁਖਰਾਜ ਭੱਲਾ, ਬੀ. ਐਨ. ਸ਼ਰਮਾ, ਸ਼ਿੰਦਾ ਗਰੇਵਾਲ, ਜੈਸਮੀਨ ਬਾਜਵਾ ਤੇ ਹੋਰਨਾਂ ਕਲਾਕਾਰਾਂ ਤੋਂ ਇਲਾਵਾ ਮਰਹੂਮ ਅਦਾਕਾਰ ਜਸਵਿੰਦਰ ਭੱਲਾ ਨੂੰ ਵੀ ਡਿਜੀਟਲ ਤਕਨੀਕ ਨਾਲ ਦਿਖਾਈ ਦੇਣਗੇ । ਫਿਲਮ ਦੇ ਨਿਰਦੇਸ਼ਕ ਸਮੀਪ ਕੰਗ ਨੇ ਫਿਰ ਦਰਸ਼ਕਾਂ ਦੀ ਪਸੰਦ ਦੀ ਫਿਲਮ ਬਣਾ ਕੇ ਸਿਨੇਮਾ ਜਗਤ ’ਚ ਆਪਣਾ ਦਬਦਬਾ ਬਣਾ ਕੇ ਰੱਖਿਆ ਹੈ । ਉਨ੍ਹਾਂ ਦਾ ਦਾਅਵਾ ਹੈ ਕਿ ਇਹ ਫਿਲਮ ਹਰ ਉਮਰ ਵਰਗ ਦੇ ਦਰਸ਼ਕਾਂ ਦੀ ਪਸੰਦ ਨੂੰ ਧਿਆਨ ’ਚ ਰੱਖ ਕੇ ਬਣਾਈ ਗਈ ਹੈ ਤੇ ਇਹ ਫਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ । ਟਰੇਲਰ ਦੇਖਣ ਤੋਂ ਬਾਅਦ ਫਿਲਮ ਪ੍ਰਤੀ ਲੋਕਾਂ ਦੀ ਉਤਸੁਕਤਾ ਹੋਰ ਵਧ ਗਈ ਹੈ ਤੇ ਸਿਨੇਮਾ ਜਗਤ ਨਾਲ ਸੰਬੰਧਿਤ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਫਿਲਮ ਵੀ ਪਿਛਲੀਆਂ ਫਿਲਮਾਂ ਵਾਂਗ ਹਿੱਟ ਸਾਬਤ ਹੋਵੇਗੀ । ਫਿਲਮ ਦੇ ਟਰੇਲਰ ਤੋਂ ਲੱਗਦਾ ਹੈ ਕਿ ਫਿਲਮ ਦੀ ਕਹਾਣੀ ਗਲਤਫਹਿਮੀਆਂ ਦੇ ਆਲੇ-ਦੁਆਲੇ ਘੁੰਮਦੀ ਹੋਈ ਅਦਾਕਾਰਾਂ ਨੂੰ ਅਜਿਹੀ ਘੁੰਮਣਘੇਰੀ ’ਚ ਪਾਉਂਦੀ ਹੈ, ਜੋ ਦਰਸ਼ਕਾਂ ਨੂੰ ਹੱਸਣ ਲਈ ਮਜ਼ਬੂਰ ਕਰੇਗੀ। ਫਿਲਮ ਦੇ ਟਰੇਲਰ ’ਚ ਅਦਾਕਾਰ ਗਿੱਪੀ ਗਰੇਵਾਲ ਦੀ ਅਦਾਕਾਰੀ ਹੋਰ ਨਿੱਖਰੀ ਹੋਈ ਨਜ਼ਰ ਆਉਂਦੀ ਹੈ ਤੇ ਇਸੇ ਤਰ੍ਹਾਂ ਬੀਨੂੰ ਢਿੱਲੋਂ ਤੇ ਗੁਰਪ੍ਰੀਤ ਘੁੱਗੀ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਪ੍ਰਭਾਵਿਤ ਕਰੇਗੀ । ਕੁੱਲ ਮਿਲਾ ਕੇ 26 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਹਾਸਿਆਂ ਨਾਲ ਭਰਪੂਰ ਇਹ ਫਿਲਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ ।

ਪਿਛਲੀ ਖ਼ਬਰ ਪਾਕਿ ਕੋਲ ਰੂਸੀ ਪ੍ਰਣਾਲੀ ਦਾ ਮੁਕਾਬਲਾ ਕਰਨ ਦੀ ਸਮਰੱਥਾ ਦੀ ਘਾਟ : ਰਾਜਦੂਤ ਅਬਦੁਲ ਬਾਸਿਤ ਅਗਲੀ ਖ਼ਬਰ ਨਿਤਿਨ ਨਬੀਨ ਨੇ ਟਟੋਲੀ ਪੰਜਾਬ ਦੇ ਨੌਜਵਾਨਾਂ ਦੀ ਨਬਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।