15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਪੀ. ਪੀ. ਪੀ. ਵਲੋਂ ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ ਵਜੋਂ ਅਮਜ਼ਦ ਹੁਸੈਨ ਨਾਮਜ਼ਦ

ਅਜੀਤ ਡੈਸਕ 22-06-2026

ਅੰਮ੍ਰਿਤਸਰ, 21 ਜੂਨ (ਸੁਰਿੰਦਰ ਕੋਛੜ)-ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਨੇ ਆਪਣੇ ਸੂਬਾਈ ਪ੍ਰਧਾਨ ਐਡਵੋਕੇਟ ਅਮਜਦ ਹੁਸੈਨ ਨੂੰ ਭਾਰਤੀ ਕੇਂਦਰ ਸ਼ਾਸਿਤ ਪ੍ਰਦੇਸ਼ ਲਦਾਖ਼ ਦੇ ਪਾਕਿਸਤਾਨ ਵਲੋਂ ਕਬਜ਼ਾ ਕੀਤੇ ਹਿੱਸੇ ਗਿਲਗਿਤ-ਬਾਲਟਿਸਤਾਨ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ। ਪੀ. ਪੀ. ਪੀ. ਨੇ ਖੇਤਰ ‘ਚ ਹਾਲ ਹੀ ‘ਚ ਹੋਈਆਂ ਆਮ ਚੋਣਾਂ ‘ਚ ਸਭ ਤੋਂ ਵੱਧ 9 ਸੀਟਾਂ ਜਿੱਤੀਆਂ ਹਨ। ਪਾਰਟੀ ਦੇ ਚੇਅਰਮੈਨ ਬਿਲਾਵਲ ਭੁੱਟੋ ਨੇ ਐਡਵੋਕੇਟ ਹੁਸੈਨ ਨਾਲ ਫ਼ੋਨ ‘ਤੇ ਗੱਲ ਕੀਤੀ ਅਤੇ ਉਨ੍ਹਾਂ ਨੂੰ ਸਰਕਾਰ ਬਣਾਉਣ ਅਤੇ ਲੋਕਾਂ ਦੇ ਸੰਵਿਧਾਨਕ ਤੇ ਆਰਥਿਕ ਅਧਿਕਾਰਾਂ ਨੂੰ ਲਾਗੂ ਕਰਨ ਬਾਰੇ ਨਿਰਦੇਸ਼ ਜਾਰੀ ਕੀਤੇ। ਗਿਲਗਿਤ-ਬਾਲਟਿਸਤਾਨ ਚੋਣ ਕਮਿਸ਼ਨ ਵਲੋਂ ਜਾਰੀ ਕੀਤੇ ਅੰਤਿਮ ਚੋਣ ਨਤੀਜਿਆਂ ਮੁਤਾਬਿਕ ਪੀ. ਪੀ. ਪੀ. ਨੇ 9 ਸੀਟਾਂ ਜਿੱਤੀਆਂ, ਉਸ ਤੋਂ ਬਾਅਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਨੇ 6 ਅਤੇ ਇਸਤੇਹਕਾਮ-ਏ-ਪਾਕਿਸਤਾਨ ਪਾਰਟੀ ਨੇ 4 ਸੀਟਾਂ ਜਿੱਤੀਆਂ। ਚੋਣ ਕਮਿਸ਼ਨ ਵਲੋਂ ਰਾਖਵੀਂਆਂ ਸੀਟਾਂ ਸੂਚਿਤ ਕੀਤੇ ਜਾਣ ਨਾਲ 33 ਮੈਂਬਰੀ ਅਸੈਂਬਲੀ ‘ਚ ਪੀ. ਪੀ. ਪੀ. ਦੀਆਂ 13 ਸੀਟਾਂ, ਪੀ. ਐੱਮ. ਐੱਲ.-ਐੱਨ. ਦੀਆਂ 9 ਅਤੇ ਆਈ. ਪੀ. ਪੀ. ਦੀਆਂ 6 ਸੀਟਾਂ ਹੋ ਗਈਆਂ ਹਨ। ਗਿਲਗਿਤ-ਬਾਲਟਿਸਤਾਨ ਮਕਬੂਜ਼ਾ ਕਸ਼ਮੀਰ ਦੇ ਹਿਮਾਲਿਆਈ ਖੇਤਰ ‘ਚ ਸਥਿਤ ਹੈ । ਇਸ ਵਿਵਾਦਿਤ ਖੇਤਰ ਬਾਰੇ ਭਾਰਤ ਦਾ ਸ਼ੁਰੂ ਤੋਂ ਦਾਅਵਾ ਰਿਹਾ ਹੈ ਕਿ ਉਸ ਨੂੰ ਜੰਮੂ ਅਤੇ ਕਸ਼ਮੀਰ ਖੇਤਰ ਦੇ ਸਾਰੇ ਖੇਤਰਾਂ ‘ਤੇ ਸ਼ਾਸਨ ਕਰਨ ਦਾ ਅਧਿਕਾਰ ਹੈ । ਭਾਰਤ ਦਾ ਕਹਿਣਾ ਹੈ ਕਿ ਪਾਕਿ ਵਲੋਂ ਉਸ ਖੇਤਰ ‘ਚ ਚੋਣਾਂ ਕਰਵਾਈਆਂ ਗਈਆਂ ਜਿਸ ‘ਤੇ ਉਸ ਨੇ ਗੈਰ-ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ਾ ਕੀਤਾ ਹੋਇਆ ਹੈ।

ਪਿਛਲੀ ਖ਼ਬਰ 12ਵੇਂ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਪਤੰਜਲੀ ਵਲੋਂ ਆਂਧਰਾ ਪ੍ਰਦੇਸ਼ ਤੋਂ ਯੋਗਮਈ ਰਾਸ਼ਟਰ ਤੇ ਯੋਗਮਈ ਵਿਸ਼ਵ ਦੀ ਸ਼ੁਰੂਆਤ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਸੂਚੀ ਛੇਤੀ ਜਾਰੀ ਕੀਤੀ ਜਾਵੇਗੀ- ਗੁਰਮੇਲ ਸਿੰਘ ਮੌੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।