02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲ ਲਈ ਬਣਾਏ ਨਿਗਰਾਨਾਂ ਨੇ ਦਿੱਲੀ 'ਚ ਬੈਠ ਕੇ ਹੀ ਕੰਮ ਕੀਤਾ ਸ਼ੁਰੂ

ਅਜੀਤ ਡੈਸਕ 16-06-2026

• ਪੰਜਾਬ ਆ ਕੇ ਲੀਡਰਾਂ ਨੂੰ ਮਿਲਣ ਦੀ ਬਜਾਏ ਦਿੱਲੀ 'ਚ ਸੱਦੀ ਸਾਬਕਾ ਪ੍ਰਧਾਨਾਂ ਦੀ ਮੀਟਿੰਗ
ਚੰਡੀਗੜ੍ਹ, 15 ਜੂਨ (ਵਿਕਰਮਜੀਤ ਸਿੰਘ ਮਾਨ)-ਪੰਜਾਬ ਕਾਂਗਰਸ ਵਿਚ ਲੀਡਰਸ਼ਿਪ ਅਤੇ ਸੰਗਠਨਾਤਮਕ ਢਾਂਚੇ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਵਿਚਕਾਰ ਕਾਂਗਰਸ ਹਾਈ ਕਮਾਨ ਵਲੋਂ ਨਿਯੁਕਤ ਕੀਤੇ ਗਏ ਤਿੰਨ ਨਿਗਰਾਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ | ਹਾਲਾਂਕਿ, ਉਨ੍ਹਾਂ ਦੇ ਕੰਮ ਕਰਨ ਦੇ ਤਰੀਕੇ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ | ਜਾਣਕਾਰੀ ਅਨੁਸਾਰ, ਹਾਈ ਕਮਾਨ ਵਲੋਂ ਲਗਾਏ ਇਨ੍ਹਾਂ ਤਿੰਨ ਨਿਗਰਾਨਾਂ ਨੇ ਪੰਜਾਬ ਆ ਕੇ ਜ਼ਮੀਨੀ ਪੱਧਰ 'ਤੇ ਆਗੂਆਂ, ਵਰਕਰਾਂ ਤੇ ਪਾਰਟੀ ਅਹੁਦੇਦਾਰਾਂ ਨਾਲ ਗੱਲਬਾਤ ਕਰਨ ਦੀ ਬਜਾਏ ਦਿੱਲੀ ਵਿਚ ਹੀ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਸੱਦ ਕੇ ਜਾਣਕਾਰੀ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਜਾਣਕਾਰੀ ਅਨੁਸਾਰ ਇਹ ਤਿੰਨੇ ਨਿਗਰਾਨ ਕੱਲ੍ਹ ਮੰਗਲਵਾਰ ਨੂੰ ਸਾਬਕਾ ਪੰਜਾਬ ਕਾਂਗਰਸ ਪ੍ਰਧਾਨਾਂ ਦੀ ਦਿੱਲੀ ਵਿਚ ਕਾਂਗਰਸ ਦੇ ਦਫਤਰ ਮੀਟਿੰਗ ਸੱਦ ਕੇ ਆਪਣੀ ਕਾਰਵਾਈ ਸ਼ੁਰੂਆਤ ਕਰਨ ਜਾ ਰਹੇ ਹਨ | ਇਸ ਮੀਟਿੰਗ ਵਿਚ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ, ਪਾਰਟੀ ਦੀ ਅੰਦਰੂਨੀ ਹਾਲਤ ਅਤੇ ਆਉਣ ਵਾਲੇ ਸਮੇਂ ਲਈ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਦਿੱਲੀ ਸੱਦੇ ਇਕ ਸੀਨੀਅਰ ਆਗੂ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਨ੍ਹਾਂ ਨਿਗਰਾਨਾਂ ਨੂੰ ਪੰਜਾਬ ਆ ਕੇ ਵੱਖ-ਵੱਖ ਲੀਡਰਾਂ ਅਹੁਦੇਦਾਰਾਂ ਵਰਕਰਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਪਰ ਇਹ ਦਿੱਲੀ ਦੇ ਦਫਤਰਾਂ ਵਿਚ ਬੈਠ ਕੇ ਪੰਜਾਬ ਸਬੰਧੀ ਫੈਸਲਾ ਕਿਵੇਂ ਲੈਣਗੇ | ਉਧਰ ਸਿਆਸੀ ਮਾਹਿਰਾਂ ਦਾ ਵੀ ਮੰਨਣਾ ਹੈ ਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਮਸਲਿਆਂ ਨੂੰ ਸਮਝਣ ਲਈ ਕੇਵਲ ਦਿੱਲੀ ਵਿਚ ਬੈਠ ਕੇ ਮੀਟਿੰਗਾਂ ਕਰਨਾ ਕਾਫ਼ੀ ਨਹੀਂ ਹੋਵੇਗਾ |

ਪਿਛਲੀ ਖ਼ਬਰ ਪੰਜਾਬ ਵਿਚ ਐਸ. ਆਈ. ਆਰ. ਰਾਹੀਂ ਐਨ. ਆਰ. ਆਈਜ਼ ਦੀਆਂ ਵੋਟਾਂ ਕੱਟਣ ਦੀ ਸਾਜਿਸ਼ ਹੋ ਰਹੀ - ਝੂੰਦਾਂ ਅਗਲੀ ਖ਼ਬਰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਅੱਜ ਮਨਾਇਆ ਜਾਵੇਗਾ ਸ਼ਹੀਦੀ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।