05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

21 ਸੋਨ, 27 ਚਾਂਦੀ ਤੇ 37 ਕਾਂਸੀ ਤਗਮੇ ਹਾਕੀ ਤੇ ਕ੍ਰਿਕਟ ’ਚ ਦੋਹਰਾ ਸੋਨ ਤਗਮਾ ਦੇਸ਼ ਦਾ ਮਾਣ

ਜਲੰਧਰ, 4 ਅਕਤੂਬਰ (ਡਾ ਜਤਿੰਦਰ ਸਾਬੀ)ਆਈਚੀ-ਨਾਗੋਯਾ ਏਸ਼ਿਆਈ ਖੇਡਾਂ ਦਾ ਅੱਜ ਸਮਾਪਨ ਹੋ ਗਿਆ। ਭਾਰਤ ਨੇ ਕੁੱਲ 85 ਤਗਮੇ, ਜਿਨ੍ਹਾਂ ਵਿੱਚ 21 ਸੋਨ, 27 ਚਾਂਦੀ ਤੇ 37 ਕਾਂਸੀ ਤਗਮੇ ਸ਼ਾਮਲ ਹਨ, ਜਿੱਤ ਕੇ ਤਗਮਾ ਸੂਚੀ ’ਚ ਚੌਥਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 05-10-2026
ਜਲੰਧਰ, 4 ਅਕਤੂਬਰ (ਡਾ ਜਤਿੰਦਰ ਸਾਬੀ)ਆਈਚੀ-ਨਾਗੋਯਾ ਏਸ਼ਿਆਈ ਖੇਡਾਂ ਦਾ ਅੱਜ ਸਮਾਪਨ ਹੋ ਗਿਆ। ਭਾਰਤ ਨੇ ਕੁੱਲ 85 ਤਗਮੇ, ਜਿਨ੍ਹਾਂ ਵਿੱਚ 21 ਸੋਨ, 27 ਚਾਂਦੀ ਤੇ 37 ਕਾਂਸੀ ਤਗਮੇ ਸ਼ਾਮਲ ਹਨ, ਜਿੱਤ ਕੇ ਤਗਮਾ ਸੂਚੀ ’ਚ ਚੌਥਾ ਸਥਾਨ ਹਾਸਲ ਕੀਤਾ। ਚੀਨ 341 ਤਗਮਿਆਂ ਨਾਲ ਪਹਿਲੇ, ਜਾਪਾਨ 269 ਨਾਲ ਦੂਜੇ ਅਤੇ ਦੱਖਣੀ ਕੋਰੀਆ 150 ਤਗਮਿਆਂ ਨਾਲ ਤੀਜੇ ਸਥਾਨ ’ਤੇ ਰਿਹਾ।ਭਾਰਤ ਲਈ ਖੇਡਾਂ ਦਾ ਅੰਤ ਸ਼ਾਨਦਾਰ ਰਿਹਾ। ਆਖ਼ਰੀ ਦੋ ਦਿਨਾਂ ਦੌਰਾਨ ਭਾਰਤੀ ਖਿਡਾਰੀਆਂ ਨੇ 11 ਸੋਨ ਤਗਮੇ ਜਿੱਤ ਕੇ ਮੁਹਿੰਮ ਨੂੰ ਮਜ਼ਬੂਤ ਅੰਤ ਦਿੱਤਾ। ਹਾਕੀ ’ਚ ਇਤਿਹਾਸਕ ਕਾਮਯਾਬੀ ਭਾਰਤੀ ਮਹਿਲਾ ਹਾਕੀ ਟੀਮ ਨੇ 44 ਸਾਲ ਬਾਅਦ ਏਸ਼ਿਆਈ ਖੇਡਾਂ ਦਾ ਸੋਨ ਤਗਮਾ ਜਿੱਤਿਆ। ਫਾਈਨਲ ’ਚ ਭਾਰਤ ਨੇ ਚੀਨ ਨੂੰ 1-0 ਨਾਲ ਹਰਾਇਆ। ਇਸ ਜਿੱਤ ਨਾਲ ਟੀਮ ਨੇ 2028 ਲਾਸ ਏਂਜਲਸ ਓਲੰਪਿਕ ਲਈ ਸਿੱਧੀ ਯੋਗਤਾ ਵੀ ਹਾਸਲ ਕਰ ਲਈ। ਪੁਰਸ਼ ਟੀਮ ਨੇ ਵੀ ਆਪਣਾ ਖਿਤਾਬ ਬਰਕਰਾਰ ਰੱਖਦਿਆਂ ਸੋਨ ਤਗਮਾ ਜਿੱਤਿਆ। ਕ੍ਰਿਕਟ ’ਚ ਵੀ ਦੋਹਰਾ ਸੋਨ ਤਗਮਾਂ ਭਾਰਤੀ ਮਹਿਲਾ ਅਤੇ ਪੁਰਸ਼ ਕ੍ਰਿਕਟ ਟੀਮਾਂ ਨੇ ਸੋਨ ਤਗਮੇ ਜਿੱਤ ਕੇ ਖਿਤਾਬ ਬਰਕਰਾਰ ਰੱਖੇ। ਪੁਰਸ਼ ਫਾਈਨਲ ’ਚ ਭਾਰਤ ਨੇ ਪਾਕਿਸਤਾਨ ਨੂੰ 19 ਦੌੜਾਂ ਨਾਲ ਹਰਾਇਆ। ਤੀਰਅੰਦਾਜ਼ੀ ’ਚ ਦਮਦਾਰ ਪ੍ਰਦਰਸ਼ਨ ਤੀਰਅੰਦਾਜ਼ੀ ’ਚ ਭਾਰਤ ਨੇ ਪੰਜ ਸੋਨ, ਦੋ ਚਾਂਦੀ ਅਤੇ ਦੋ ਕਾਂਸੀ ਸਮੇਤ ਨੌਂ ਤਗਮੇ ਜਿੱਤੇ। ਕੁਮਕੁਮ ਮੋਹੋਦ ਨੇ ਵਿਅਕਤੀਗਤ ਰਿਕਰਵ ’ਚ ਸੋਨ ਤਗਮਾ ਜਿੱਤ ਕੇ ਨਵਾਂ ਇਤਿਹਾਸ ਰਚਿਆ। ਕੁਸ਼ਤੀ ਤੇ ਮੁੱਕੇਬਾਜ਼ੀ ’ਚ ਵੀ ਛਾਪ ਕੁਸ਼ਤੀ ’ਚ ਭਾਰਤ ਨੇ ਛੇ ਤਗਮੇ ਜਿੱਤੇ, ਜਿਨ੍ਹਾਂ ’ਚ ਦੋ ਸੋਨ ਸ਼ਾਮਲ ਹਨ। ਮੁੱਕੇਬਾਜ਼ੀ ’ਚ ਪਰਵੀਨ ਹੁੱਡਾ, ਲਵਲੀਨਾ ਬੋਰਗੋਹੇਨ ਅਤੇ ਅੰਕੁਸ਼ ਪੰਘਾਲ ਨੇ ਸੋਨ ਤਗਮੇ ਜਿੱਤ ਕੇ ਭਾਰਤ ਦੀ ਝੋਲੀ ਭਰੀ। ਨਿਸ਼ਾਨੇਬਾਜ਼ੀ ਤੇ ਅਥਲੈਟਿਕਸ ਨੇ ਕੀਤਾ ਨਿਰਾਸ਼ ਦੂਜੇ ਪਾਸੇ ਨਿਸ਼ਾਨੇਬਾਜ਼ੀ ਅਤੇ ਅਥਲੈਟਿਕਸ ’ਚ ਭਾਰਤ ਦਾ ਪ੍ਰਦਰਸ਼ਨ ਉਮੀਦਾਂ ਅਨੁਸਾਰ ਨਹੀਂ ਰਿਹਾ। ਨਿਸ਼ਾਨੇਬਾਜ਼ੀ ’ਚ ਇਸ ਵਾਰ ਭਾਰਤ ਨੇ 15 ਤਗਮੇ ਜਿੱਤੇ, ਜਦਕਿ ਪਿਛਲੀਆਂ ਏਸ਼ਿਆਈ ਖੇਡਾਂ ’ਚ ਇਸ ਖੇਡ ਨੇ 22 ਤਗਮੇ ਦਿਵਾਏ ਸਨ। ਜੈਵਲਿਨ ਥਰੋਅ ਦੇ ਸਟਾਰ ਨੀਰਜ ਚੋਪੜਾ ਦੀ ਸੱਟ ਕਾਰਨ ਗੈਰਹਾਜ਼ਰੀ ਦਾ ਵੀ ਭਾਰਤੀ ਟੀਮ ਨੂੰ ਨੁਕਸਾਨ ਹੋਇਆ।ਕੁੱਲ ਮਿਲਾ ਕੇ ਆਈਚੀ-ਨਾਗੋਯਾ ਖੇਡਾਂ ਭਾਰਤ ਲਈ ਮਿਲੇ-ਜੁਲੇ ਨਤੀਜਿਆਂ ਵਾਲੀਆਂ ਰਹੀਆਂ। ਕੁਝ ਰਵਾਇਤੀ ਮਜ਼ਬੂਤ ਖੇਡਾਂ ’ਚ ਕਮੀ ਰਹੀ, ਪਰ ਹਾਕੀ, ਕ੍ਰਿਕਟ, ਤੀਰਅੰਦਾਜ਼ੀ, ਕੁਸ਼ਤੀ ਅਤੇ ਮੁੱਕੇਬਾਜ਼ੀ ਨੇ ਭਾਰਤੀ ਖੇਡਾਂ ਦੀ ਮਜ਼ਬੂਤ ਹੁੰਦੀ ਨਵੀਂ ਤਸਵੀਰ ਪੇਸ਼ ਕੀਤੀ।
ਪਿਛਲੀ ਖ਼ਬਰ ਜੰਮੂ ’ਚ ਪੰਜਾਬੀ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਵਿਰੋਧ ਤੇਜ਼ ਅਗਲੀ ਖ਼ਬਰ ਸੰਜੇ ਵਰਮਾ ਨੇ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਪ੍ਰਧਾਨ ਬਣਾਉਣ ’ਤੇ ਖੁਸ਼ੀ ਜਤਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।