02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਪੋਲੀਓ ਦਾ ਸ਼ਿਕਾਰ ਹੋਇਆ ਸਾਵਨ, ਹੁਣ ਕਰੇਗਾ ਆਈ. ਆਈ. ਟੀ. ਦੀ ਪੜ੍ਹਾਈ

ਅਜੀਤ ਡੈਸਕ 16-06-2026

ਕੋਟਾ, 15 ਜੂਨ (ਅ.ਬ.)-2 ਸਾਲ ਦੀ ਉਮਰ 'ਚ ਪੋਲੀਓ ਨਾਲ ਅਪਾਹਜ ਹੋਏ ਸਾਵਨ ਕੁਮਾਰ ਹੁਣ ਆਈ.ਆਈ.ਟੀ. 'ਚ ਪੜ੍ਹਾਈ ਕਰਕੇ ਆਪਣੇ ਭਵਿੱਖ ਨੂੰ ਨਿਖਾਰੇਗਾ | ਬਿਹਾਰ ਦੇ ਸਮਸਤੀਪੁਰ ਦੇ ਵਿਭੂਤੀਪੁਰ ਪਿੰਡ ਤੋਂ ਐਜੂਕੇਸ਼ਨ ਸਿਟੀ ਕੋਟਾ 'ਚ ਪੜ੍ਹਨ ਲਈ ਆਏ ਸਾਵਨ ਕੁਮਾਰ ਨੇ ਸਫਲਤਾ ਦੀ ਕਹਾਣੀ ਲਿਖੀ ਹੈ | ਐਲਨ ਦੇ ਵਿਦਿਆਰਥੀ ਸਾਵਨ ਕੁਮਾਰ ਨੇ ਜੇ.ਈ.ਈ. ਐਡਵਾਂਸਡ 'ਚ 17532 ਦਾ ਆਲ ਇੰਡੀਆ ਰੈਂਕ ਪ੍ਰਾਪਤ ਕੀਤਾ ਹੈ | ਪੀ.ਡਬਲਿਊ.ਡੀ. ਸ਼੍ਰੇਣੀ 'ਚ ਆਲ ਇੰਡੀਆ ਰੈਂਕ-22 ਤੇ ਓ.ਬੀ.ਸੀ. ਐਨ.ਸੀ.ਐਲ. ਪੀ.ਡਬਲਿਊ.ਡੀ. ਰੈਂਕ-9 ਪ੍ਰਾਪਤ ਕੀਤਾ ਹੈ | ਸਾਵਨ ਦੇ ਸੰਘਰਸ਼ ਤੇ ਪ੍ਰਤਿਭਾ ਨੂੰ ਪਛਾਣਦੇ ਹੋਏ, ਐਲਨ ਨੇ ਉਸਨੂੰ 80 ਫ਼ੀਸਦ ਸਕਾਲਰਸ਼ਿਪ ਪ੍ਰਦਾਨ ਕੀਤੀ | ਸਾਵਨ ਨੇ ਜੇ.ਈ.ਈ. ਮੇਨ 'ਚ 99.1473246 ਫ਼ੀਸਦ ਅੰਕ ਪ੍ਰਾਪਤ ਕੀਤੇ | ਸਾਵਨ ਨੂੰ ਪੋਲੀਓ ਉਦੋਂ ਹੋਇਆ ਜਦੋਂ ਉਹ ਸਿਰਫ਼ 2 ਸਾਲ ਦਾ ਸੀ | ਇਸ ਦੇ ਨਤੀਜੇ ਵਜੋਂ ਦੋਵੇਂ ਲੱਤਾਂ 'ਚ ਲਗਭਗ 70 ਫ਼ੀਸਦ ਲੋਕੋਮੋਟਰ ਅਪੰਗਤਾ ਹੋ ਗਈ, ਜਿਸ ਨਾਲ ਤੁਰਨਾ ਮੁਸ਼ਕਲ ਹੋ ਗਿਆ | ਉਸਨੂੰ ਅਜੇ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਉਸਨੇ ਕਦੇ ਵੀ ਇਸ ਸਰੀਰਕ ਸਥਿਤੀ ਨੂੰ ਕਮਜ਼ੋਰੀ ਨਹੀਂ ਬਣਨ ਦਿੱਤਾ |

ਪਿਛਲੀ ਖ਼ਬਰ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਅੱਜ ਮਨਾਇਆ ਜਾਵੇਗਾ ਸ਼ਹੀਦੀ ਪੁਰਬ ਅਗਲੀ ਖ਼ਬਰ ਸੂਬੇ 'ਚ ਪੂਰੀ ਤਰ੍ਹਾਂ ਸਿਰੇ ਨਹੀਂ ਚੜ੍ਹ ਸਕੀ ਬਰਸਾਤੀ ਪਾਣੀ ਸੰਭਾਲਣ ਵਾਲੀ ਸਾਂਝਾ ਜਲ ਤਾਲਾਬ ਯੋਜਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।