24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਹੈਦਰਾਬਾਦ 'ਚ ਕਾਕਰੋਚ ਜਨਤਾ ਪਾਰਟੀ ਵਲੋਂ ਵਿਰੋਧ ਪ੍ਰਦਰਸ਼ਨ

ਅਜੀਤ ਡੈਸਕ 15-06-2026

ਹੈਦਰਾਬਾਦ, 14 ਜੂਨ (ਏਜੰਸੀ)-ਨੀਟ ਪੇਪਰ ਲੀਕ ਅਤੇ ਸੀ.ਬੀ.ਐਸ.ਈ. ਦੇ ਆਨ-ਸਕਰੀਨ ਮਾਰਕਿੰਗ ਸਿਸਟਮ 'ਚ ਗੜਬੜੀਆਂ ਨੂੰ ਲੈ ਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਕਾਕਰੋਚ ਜਨਤਾ ਪਾਰਟੀ ਤੇ ਦੂਸਰੇ ਸੰਗਠਨਾਂ ਨੇ ਇਥੇ ਵਿਰੋਧ ਪ੍ਰਦਰਸ਼ਨ ਕੀਤਾ। ਕੇਂਦਰ 'ਚ ਐਨ.ਡੀ.ਏ. ਸਰਕਾਰ ਦੇ ਖਿਲਾਫ਼ ਆਪਣਾ ਗੁੱਸਾ ਜ਼ਾਹਰ ਕਰਨ ਲਈ ਪ੍ਰਦਰਸ਼ਨਕਾਰੀ ਵੱਡੀ ਗਿਣਤੀ 'ਚ ਇਥੇ ਧਰਨਾ ਚੌਕ 'ਚ ਇਕੱਠੇ ਹੋਏ। ਪ੍ਰਦਰਸ਼ਨਕਾਰੀਆਂ ਨੇ 'ਸਾਨੂੰ ਨਿਆਂ ਚਾਹੀਦਾ' ਤੇ 'ਧਰਮਿੰਦਰ ਪ੍ਰਧਾਨ ਅਸਤੀਫ਼ਾ ਦੇਵੇ' ਵਰਗੇ ਨਾਅਰੇ ਲਗਾਏ। ਇਕੱਠ ਨੂੰ ਸੰਬੋਧਨ ਕਰਦੇ ਹੋਏ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੇ ਸਪੱਸ਼ਟ ਕੀਤਾ ਕਿ ਇਹ ਅੰਦੋਲਨ ਰਾਜਨੀਤਕ ਸੱਤਾ ਹਾਸਿਲ ਕਰਨ ਜਾਂ ਕਿਸੇ ਰਾਜਨੀਤਕ ਪਾਰਟੀ ਨੂੰ ਚੁਣੌਤੀ ਦੇਣ ਲਈ ਨਹੀਂ ਹੈ, ਬਲਕਿ ਲੋਕਾਂ 'ਚ ਜਾਗਰੂਕਤਾ ਵਧਾਉਣ ਅਤੇ ਨਾਗਰਿਕਾਂ ਦੇ ਅਧਿਕਾਰਾਂ ਦੀ ਰੱਖਿਆ ਲਈ ਹੈ। ਇਹ ਦੇਸ਼ 'ਚ ਖਾਸ ਕਰਕੇ ਨੌਜਵਾਨਾਂ ਨਾਲ ਹੋ ਰਹੀਆਂ ਗਲਤ ਚੀਜ਼ਾਂ ਨੂੰ ਠੀਕ ਕਰਨ ਦਾ ਅੰਦੋਲਨ ਹੈ। ਇਹ ਇਕ ਜਾਗ੍ਰਿਤੀ ਹੈ। ਉਨ੍ਹਾਂ ਕਿਹਾ ਕਿ ਭਵਿੱਖ 'ਚ ਸਾਨੂੰ ਇਕ ਅਜਿਹਾ ਕੰਮ ਕਰਨ ਵਾਲਾ ਲੋਕਤੰਤਰ ਲਿਆਉਣਾ ਚਾਹੀਦਾ ਹੈ, ਜਿਸ 'ਚ ਭਾਰਤ ਡਰ-ਮੁਕਤ ਹੋਵੇ, ਅਤੇ ਜਿਸ 'ਚ ਹਰ ਕਿਸੇ ਨੂੰ ਬਿਨਾ ਕਿਸੇ ਸਵਾਲ ਦੇ ਆਜ਼ਾਦੀ ਮਿਲੇ। ਵਾਂਗਚੁਕ ਨੇ ਕਿਹਾ ਕਿ ਇਹ ਅੰਦੋਲਨ ਸਿਰਫ਼ ਪ੍ਰੀਖਿਆਵਾਂ ਤੱਕ ਸੀਮਿਤ ਨਹੀਂ ਹੈ, ਬਲਕਿ ਇਸ ਦੀ ਨੀਂਹ ਨੂੰ ਮਜ਼ਬੂਤ ਕਰਨ ਲਈ ਇਕ ਖਾਕਾ ਤਿਆਰ ਕੀਤਾ ਜਾਵੇਗਾ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਾਰਟੀ ਨੂੰ ਅੱਜ ਦੁਪਹਿਰ ਤੱਕ ਧਰਨਾ ਦੇਣ ਦੀ ਇਜਾਜ਼ਤ ਦਿੱਤੀ ਗਈ ਸੀ।

ਪਿਛਲੀ ਖ਼ਬਰ ਮਹਾਰਾਜਾ ਚਾਰਲਸ ਦੇ ਜਨਮ ਦਿਨ ਮੌਕੇ ਪੰਜਾਬੀਆਂ ਦਾ ਸ਼ਾਹੀ ਖਿਤਾਬਾਂ ਨਾਲ ਸਨਮਾਨ ਅਗਲੀ ਖ਼ਬਰ ਦੋ ਓ.ਟੀ.ਐਸ. ਯੋਜਨਾਵਾਂ ਰਾਹੀਂ ਪੰਜਾਬ ਦੇ 80 ਹਜ਼ਾਰ ਵਪਾਰੀਆਂ ਨੂੰ ਰਾਹਤ ਮਿਲੀ-ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।