15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

3ਡੀ ਲੇਜ਼ਰ ਤਕਨਾਲੋਜੀ ਨਾਲ ਲੈੱਸ ਐੱਨ.ਐੱਸ.ਵੀ. ਕਰਨਗੇ ਕੌਮੀ ਸ਼ਾਹ-ਮਾਰਗਾਂ ਦੀ ਨਿਗਰਾਨੀ

ਅਜੀਤ ਡੈਸਕ 13-06-2026

ਮੰਡੀ ਗੋਬਿੰਦਗੜ੍ਹ, 12 ਜੂਨ (ਮੋਹਿਤ ਸਿੰਗਲਾ)- ਦੇਸ਼ ਦੇ ਕੌਮੀ ਸ਼ਾਹ-ਮਾਰਗਾਂ ਨੂੰ ਹੋਰ ਸੁਰੱਖਿਅਤ ਅਤੇ ਆਧੁਨਿਕ ਬਣਾਉਣ ਦੇ ਉਦੇਸ਼ ਨਾਲ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਨੇ ਸਾਰੇ ਰਾਜਾਂ ਵਿਚ ਉੱਨਤ 3-ਡੀ ਲੇਜ਼ਰ ਤਕਨਾਲੋਜੀ ਨਾਲ ਲੈੱਸ ਨੈੱਟਵਰਕ ਸਰਵੇ ਵਾਹਨ (ਐੱਨ.ਐੱਸ.ਵੀ.) ਤਾਇਨਾਤ ਕਰਨ ਦਾ ਫ਼ੈਸਲਾ ਕੀਤਾ ਹੈ | ਇਹ ਅਤਿ-ਆਧੁਨਿਕ ਵਾਹਨ ਸੜਕਾਂ ਦੀ ਗੁਣਵੱਤਾ ਦੀ ਨਿਗਰਾਨੀ ਕਰੇਗਾ ਅਤੇ ਖੱਡਿਆਂ, ਤਰੇੜਾਂ ਅਤੇ ਹੋਰ ਖਾਮੀਆਂ ਦੀ ਪਛਾਣ ਕਰਕੇ ਉਨ੍ਹਾਂ ਦੇ ਜਲਦੀ ਨਿਪਟਾਰੇ 'ਚ ਮਦਦ ਕਰੇਗਾ | ਲੇਜ਼ਰ ਪ੍ਰੋਫ਼ਾਈਲਰ, ਜੀ.ਪੀ.ਐੱਸ. ਅਤੇ ਹਾਈ-ਰੈਜ਼ੋਲੂਸ਼ਨ ਕੈਮਰਿਆਂ ਨਾਲ ਲੈੱਸ ਐੱਨ.ਐੱਸ.ਵੀ. ਸੜਕ ਦੇ ਪੱਧਰ ਦਾ ਡਿਜ਼ੀਟਲ ਨਕਸ਼ਾ ਤਿਆਰ ਕਰਦਾ ਹੈ | ਇਸ ਦੀ ਮਦਦ ਨਾਲ ਰਾਸ਼ਟਰੀ ਰਾਜਮਾਰਗਾਂ ਦੀ ਅਸਲ ਹਾਲਾਤ ਦਾ ਸਹੀ ਮੁਲਾਂਕਣ ਕੀਤਾ ਜਾ ਸਕੇਗਾ | ਮੰਤਰਾਲੇ ਦਾ ਮੰਨਣਾ ਹੈ ਕਿ ਇਹ ਪਹਿਲ ਰਾਜਮਾਰਗ ਰੱਖ-ਰਖਾਅ ਪ੍ਰਣਾਲੀ ਵਿਚ ਵੱਡਾ ਬਦਲਾਅ ਲਿਆਵੇਗੀ ਅਤੇ ਯਾਤਰੀਆਂ ਨੂੰ ਹੋਰ ਬਿਹਤਰ ਯਾਤਰਾ ਅਨੁਭਵ ਪ੍ਰਦਾਨ ਕਰੇਗੀ | ਪਹਿਲਾਂ ਜਿਥੇ ਸਰਵੇਖਣ ਦਾ ਕੰਮ ਰੋਜ਼ਾਨਾ 20 ਤੋਂ 80 ਕਿਲੋਮੀਟਰ ਤੱਕ ਹੀ ਸੀਮਿਤ ਰਹਿੰਦਾ ਸੀ, ਉੱਥੇ ਹੁਣ ਨਵੀਂ ਤਕਨਾਲੋਜੀ ਦੀ ਮਦਦ ਨਾਲ ਇਕ ਐੱਨ.ਐੱਸ.ਵੀ. ਰੋਜ਼ਾਨਾ ਲਗਭਗ 300 ਕਿਲੋਮੀਟਰ ਤੱਕ ਸੜਕਾਂ ਦਾ ਸਰਵੇਖਣ ਕਰ ਸਕੇਗਾ | ਮੰਤਰਾਲੇ ਅਨੁਸਾਰ ਸਰਵੇਖਣ ਤੋਂ ਪ੍ਰਾਪਤ ਡਾਟਾ 48 ਘੰਟਿਆਂ ਅੰਦਰ ਕੇਂਦਰੀਕਿ੍ਤ ਕੇਂਦਰ ਨੂੰ ਭੇਜਿਆ ਜਾਵੇਗਾ | ਟੀਮਾਂ ਵਲੋਂ ਇਸ ਦੀ ਸਮੀਖਿਆ ਕਰਨ ਤੋਂ ਬਾਅਦ 10 ਦਿਨਾਂ ਦੇ ਅੰਦਰ ਵੇਰਵੇ ਸਹਿਤ ਰਿਪੋਰਟ ਤਿਆਰ ਕਰਕੇ ਸੰਬੰਧਿਤ ਏਜੰਸੀਆਂ ਨੂੰ ਸੌਂਪੀ ਜਾਵੇਗੀ | ਪਹਿਲਾਂ ਇਹ ਪੂਰੀ ਪ੍ਰਕਿਰਿਆ ਚਾਰ ਤੋਂ ਛੇ ਮਹੀਨੇ ਤੱਕ ਦਾ ਸਮਾਂ ਲੈਂਦੀ ਸੀ | ਨਵੀਂ ਪ੍ਰਣਾਲੀ ਨੂੰ ਰਾਸ਼ਟਰੀ ਰਾਜਮਾਰਗਾਂ ਦੇ ਏ.ਆਈ. ਆਧਾਰਿਤ ਡਾਟਾ ਲੇਕ ਪੋਰਟਲ ਨਾਲ ਜੋੜਿਆ ਗਿਆ ਹੈ, ਜਿਸ ਨਾਲ ਸੜਕਾਂ ਦੀ ਹਾਲਤ ਦਾ ਵਿਸ਼ਲੇਸ਼ਣ ਕਰਕੇ ਮੁਰੰਮਤ ਅਤੇ ਰੱਖ-ਰਖਾਅ ਸਬੰਧੀ ਫ਼ੈਸਲੇ ਤੇਜ਼ੀ ਨਾਲ ਲਏ ਜਾ ਸਕਣਗੇ |

ਪਿਛਲੀ ਖ਼ਬਰ ਪਹਿਲੀ ਪਤਨੀ ਦੇ ਹੁੰਦਿਆਂ ਕਰਵਾਇਆ ਦੂਜਾ ਵਿਆਹ, ਪਰਿਵਾਰਕ ਪੈਨਸ਼ਨ 'ਤੇ ਨਹੀਂ ਬਣਦਾ ਹੱਕ-ਹਾਈ ਕੋਰਟ ਅਗਲੀ ਖ਼ਬਰ ਸੀ.ਜੀ.ਸੀ. ਯੂਨੀਵਰਸਿਟੀ ਮੁਹਾਲੀ ਵਲੋਂ 'ਸਟੱਡੀ ਇਨ ਸੀ.ਜੀ.ਸੀ., ਵਰਕ ਇਨ ਜਪਾਨ' ਪ੍ਰੋਗਰਾਮ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।